ਸਿਰਸਾ, 24 ਸਤੰਬਰ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੀ ਬਰਨਾਲਾ ਰੋਡ ਸਥਿਤ ਰਾਮ ਕਲੋਨੀ 'ਚੋਂ ਦਿਨ ਦਿਹਾੜੇ ਲੁਟੇਰੇ ਨੇ ਇੱਕ ਬਿਰਧ ਮਹਿਲਾ ਦੀ ਕੁੱਟਮਾਰ ਕਰਕੇ ਵਕੀਲ ਦੇ ਘਰੋਂ ਲੱਖਾਂ ਰੁਪਏ ਦੇ ਸੋਨੇ, ਚਾਂਦੀ ਦੇ ਗਹਿਣੇ ਤੇ ਨਕਦੀ ਲੁੱਟ ਕੇ ਫਰਾਰ ਹੋ ਗਏ | ਸਿਰਸਾ ਪੁਲਿਸ ਨੇ ਸ਼ਿਕਾਇਤ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਸਿਰਸਾ ਦੀ ਬਰਨਾਲਾ ਰੋਡ ਸਥਿਤ ਰਾਮ ਕਲੋਨੀ ਰਹਿਣ ਵਾਲੇ ਵਕੀਲ ਵਿਜੈ ਬਾਂਸਲ ਨੇ ਦੱਸਿਆ ਹੈ ਕਿ ਉਹ ਤੇ ਉਸ ਦਾ ਪੁੱਤਰ ਕੋਰਟ ਵਿੱਚ ਵਕਾਲਤ ਦਾ ਕੰਮ ਕਰਦੇ ਹਨ | ਰੋਜ਼ ਦੀ ਤਰ੍ਹਾਂ ਅੱਜ ਸਵੇਰੇ ਉਹ ਆਪਣੇ ਕੰਮ 'ਤੇ ਕੋਰਟ ਚਲੇ ਗਏ ਤੇ ਬੱਚੇ ਸੂਕਲ | ਘਰ 'ਚ ਇੱਕ ਬਿਰਧ ਮਹਿਲਾ ਸੀ ਸੀ | ਉਨ੍ਹਾਂ ਨੇ ਦੱਸਿਆ ਕਿ ਦੁਪਹਿਰ ਬਾਅਦ ਦੋ ਜਣੇ ਜਿਨ੍ਹਾਂ ਨੇ ਆਪਣੇ ਮੂੰਹ ਢਕੇ ਹੋਏ ਸਨ ਘਰ 'ਚ ਦਾਖ਼ਲ ਹੋਏ ਤੇ ਬਿਰਧ ਮਹਿਲਾ ਦੀ ਕੁੱਟ ਮਾਰ ਕਰਕੇ ਅਲਮਾਰੀ 'ਚ ਰੱਖੇ ਸੋਨੇ, ਚਾਂਦੀ ਦੇ ਗਹਿਣਿਆਂ ਤੋਂ ਇਲਾਵਾ ਘਰ 'ਚ ਰੱਖ ਨਕਦੀ ਲੈ ਕੇ ਫਰਾਰ ਹੋ ਗਏ | ਮਹਿਲਾ ਦੇ ਰੌਲਾ ਪਾਉਣ 'ਤੇ ਉਸ ਦੇ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਗਈ | ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਘਰ 'ਚ ਇਕ ਨਵੀਂ ਨੌਕਰਾਣੀ ਰੱਖੀ ਸੀ | ਸ਼ੱਕ ਹੈ ਕੇ ਨੌਕਰਾਨੀ ਨੇ ਹੀ ਲੁਟੇਰਿਆਂ ਨਾਲ ਰਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ | ਸੂਚਨਾ ਮਿਲਣ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ | ਫਿੰਗਰ ਪਿ੍ੰਟ ਮਾਹਿਰਾਂ ਨੇ ਵੀ ਮੌਕੇ 'ਤੇ ਪਹੁੰਚ ਕੇ ਸਬੂਤ ਇਕੱਠੇ ਕੀਤੇ | ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ | ਪੀੜਤ ਵਕੀਲ ਨੇ ਪੁਲਿਸ ਕੋਲ ਲਿਖਤੀ ਸ਼ਿਕਾਇਤ ਕਰ ਦਿੱਤੀ ਹੈ |