ਨਵੀਂ ਦਿੱਲੀ, 25 ਸਤੰਬਰ (ਮਿਸਰਦੀਪ ਭਾਟੀਆ)-ਗੁਰੂ ਗ੍ਰੰਥ ਸਾਹਿਬ ਰਿਸੋਰਸ ਸੈਂਟਰ, ਭਾਈ ਵੀਰ ਸਿੰਘ ਸਾਹਿਤ ਸਦਨ ਨਵੀਂ ਦਿੱਲੀ ਵਲੋਂ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਹੁੰਦਿਆਂ ਸਿੱਖ ਰਿਸਰਚ ਇੰਸਟੀਚਿਊਟ ਅਮਰੀਕਾ ਦੇ ਸੀਨੀਅਰ ਫੈਲੋ ਅਤੇ ਇਨੋਵੇਸ਼ਨ ਡਾਇਰੈਕਟਰ ਸ. ਹਰਿੰਦਰ ਸਿੰਘ ਨੇ ਤੇਗ ਦੇ ਧਨੀ ਪਾਤਿਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ 'ਤੇ ਲੈਕਚਰ ਦਿੱਤਾ | ਇਸ ਦੀ ਪ੍ਰਧਾਨਗੀ ਸਟੇਟ ਹਾਇਰ ਐਜੂਕੇਸ਼ਨ ਕੌਂਸਲ, ਹਿਮਾਚਲ ਪ੍ਰਦੇਸ਼ ਦੇ ਚੇਅਰਮੈਨ, ਪੋ੍ਰ. ਸਰਬਜੀਤ ਸਿੰਘ ਬਹਿਲ ਨੇ ਕੀਤੀ | ਐਪਟੇਲ (ਐਪੇਲੇਟ ਟਿ੍ਬਿਊਨਲ ਫਾਰ ਇਲੈਕਟ੍ਰੀਸਿਟੀ), ਨਵੀਂ ਦਿੱਲੀ ਦੇ ਮੈਂਬਰ ਭੁਪਿੰਦਰ ਸਿੰਘ ਭੱਲਾ (ਆਈ.ਏ.ਐਸ.) ਸੇਵਾਮੁਕਤ ਇਸ ਪੋ੍ਰਗਰਾਮ ਦੇ ਮੁੱਖ ਮਹਿਮਾਨ ਸਨ | ਪੋ੍ਰਗਰਾਮ ਦਾ ਆਰੰਭ ਕਰਦਿਆਂ ਸਦਨ ਦੀ ਖੋਜਾਰਥੀ ਹਰਮਨਗੀਤ ਕੌਰ ਨੇ ਸਭ ਨੂੰ ਜੀ ਆਇਆਂ ਕਹਿੰਦਿਆਂ ਬੁਲਾਰਿਆਂ ਬਾਰੇ ਸੰਖੇਪ ਜਾਣ-ਪਚਾਣ ਕਰਾਈ | ਉਪਰੰਤ ਸਦਨ ਦੇ ਡਾਇਰੈਕਟਰ ਜਨਰਲ ਡਾ. ਮਹਿੰਦਰ ਸਿੰਘ ਨੇ ਸਦਨ ਦੀਆਂ ਗਤੀਵਿਧੀਆਂ ਦਾ ਜ਼ਿਕਰ ਕਰਦਿਆਂ ਗੁਰੂ ਸਾਹਿਬ ਅਤੇ ਉਨ੍ਹਾਂ ਨਾਲ ਸ਼ਹੀਦ ਹੋਏ ਮਹਾਨ ਗੁਰਸਿੱਖਾਂ ਬਾਰੇ ਸੰਖੇਪ ਵਿਚ ਜ਼ਿਕਰ ਕੀਤਾ | ਆਪਣੇ ਸੰਬੋਧਨ ਵਿਚ ਮੁੱਖ ਬੁਲਾਰੇ ਸ. ਹਰਿੰਦਰ ਸਿੰਘ ਨੇ ਪੁਰਾਤਨ ਸਰੋਤ ਭਾਈ ਨੰਦ ਲਾਲ ਗੋਯਾ, ਕਵੀ ਸੈਨਾਪਤ ਅਤੇ 19ਵੀਂ ਸਦੀ ਦੇ ਭਾਈ ਵੀਰ ਸਿੰਘ ਦੀਆਂ ਲਿਖਤਾਂ ਦੇ ਆਧਾਰ 'ਤੇ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਸਿੱਖਿਆਵਾਂ ਅਤੇ ਸ਼ਹਾਦਤ ਬਾਰੇ ਚਾਨਣਾ ਪਾਇਆ | ਇਸ ਮੌਕੇ ਸਰੋਤਿਆਂ ਦੇ ਸਵਾਲ ਜਵਾਬ ਤੋਂ ਬਾਅਦ ਆਪਣੇ ਪ੍ਰਧਾਨਗੀ ਭਾਸ਼ਨ ਵਿਚ ਪੋ੍ਰ. ਸਰਬਜੀਤ ਸਿੰਘ ਬਹਿਲ ਨੇ ਸ. ਹਰਿੰਦਰ ਸਿੰਘ ਦੇ ਭਾਸ਼ਨ ਦੀ ਪ੍ਰਸੰਸਾ ਕਰਦਿਆਂ ਉਸ ਕਿਰਦਾਰ ਤੇ ਸੰਦੇਸ਼ ਨਾਲ ਜੁੜਨ ਦੀ ਗੱਲ ਕਹੀ ਜੋ ਗੁਰੂ ਸਾਹਿਬ ਦੇ ਜੀਵਨ, ਬਾਣੀ ਤੇ ਸ਼ਹਾਦਤ ਵਿਚੋਂ ਉਜਾਗਰ ਹੁੰਦਾ ਹੈ | ਅਖੀਰ ਵਿਚ ਸਦਨ ਦੇ ਸੀਨੀਅਰ ਮੀਤ ਪ੍ਰਧਾਨ ਜੀ.ਬੀ.ਐਸ. ਸਿੱਧੂ ਨੇ ਪੋ੍ਰਗਰਾਮ ਵਿਚ ਪਹੁੰਚੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਸਦਨ ਦੀ ਜਨਰਲ ਸਕੱਤਰ ਡਾ. ਕਿਰਨਜੀਤ ਸੇਠੀ, ਮੀਤ ਪ੍ਰਧਾਨ ਹਰਚਰਨ ਸਿੰਘ ਨਾਗ, ਡਾਇਰੈਕਟਰ ਡਾ. ਜਸਵਿੰਦਰ ਸਿੰਘ, ਖਜ਼ਾਨਚੀ ਪਰਮਪਾਲ ਸਿੰਘ ਸੋਢੀ, ਡਾ. ਪ੍ਰਭਜੋਤ ਕੌਰ, ਡਾ. ਯਾਦਵਿੰਦਰ ਸਿੰਘ, ਸਰਦਾਰਨੀ ਮਨਮੀਤ ਕੌਰ ਭੱਲਾ ਸਮੇਤ ਵੱਡੀ ਗਿਣਤੀ ਵਿਚ ਪਹੁੰਚੇ ਖੋਜ ਵਿਦਿਆਰਥੀਆਂ ਨੇ ਇਸ ਪੋ੍ਰਗਰਾਮ ਵਿਚ ਹਿੱਸਾ ਲਿਆ |