ਨਵੀਂ ਦਿੱਲੀ, 25 ਸਤੰਬਰ (ਮਿਸਰਦੀਪ ਭਾਟੀਆ)-ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ 2021 ਦੀ ਆਈ.ਟੀ.ਬੀ.ਪੀ. ਭਰਤੀ ਪੇਪਰ ਲੀਕ ਮਾਮਲੇ ਵਿਚ ਇੰਡੀਅਨ ਇੰਸਟੀਚਿਊਟ ਆਫ਼ ਸਾਈਕੋਮੈਟਰੀ (ਆਈ.ਆਈ.ਪੀ.) ਦੇ ਤਿੰਨ ਡਾਇਰੈਕਟਰਾਂ ਸਮੇਤ 5 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਮਾਮਲੇ ਦੀ ਜਾਂਚ ਵਰਤਮਾਨ ਵਿਚ ਅਪਰਾਧ ਸ਼ਾਖਾ ਦੁਆਰਾ ਕੀਤੀ ਜਾ ਰਹੀ ਹੈ | ਤਿੰਨ ਡਾਇਰੈਕਟਰਾਂ ਨੂੰ ਕੋਲਕਾਤਾ, ਪੱਛਮੀ ਬੰਗਾਲ ਤੋਂ ਅਤੇ ਦੋ ਹੋਰ ਨੂੰ ਦਿੱਲੀ ਤੋਂ ਗਿ੍ਫ਼ਤਾਰ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਗਿ੍ਫ਼ਤਾਰ ਕੀਤੇ ਗਏ ਲੋਕਾਂ ਵਿਚ ਕੋਲਕਾਤਾ ਸਥਿਤ ਇੰਡੀਅਨ ਇੰਸਟੀਚਿਊਟ ਆਫ਼ ਸਾਈਕੋਮੈਟਰੀ ਦੇ ਤਿੰਨ ਡਾਇਰੈਕਟਰ-ਅਮਿਤਾਭ ਰਾਏ, ਜੈਦੀਪ ਗੋਸਵਾਮੀ ਅਤੇ ਸੁਭੇਂਦੂ ਕੁਮਾਰ ਪਾਲ ਸ਼ਾਮਿਲ ਹਨ | ਇਸ ਤੋਂ ਇਲਾਵਾ ਆਈ.ਆਈ.ਪੀ. ਦੇ ਸਲਾਹਕਾਰ ਅਤੇ ਪਿ੍ੰਟਰ ਧਰਮਿੰਦਰ ਨੂੰ ਵੀ ਗਿ੍ਫ਼ਤਾਰ ਕੀਤਾ ਗਿਆ ਹੈ |