ਨਵੀਂ ਦਿੱਲੀ, 25 ਸਤੰਬਰ (ਮਿਸਰਦੀਪ ਭਾਟੀਆ)-ਤਾਈਵਾਨ ਐਕਸਪੋ 2025 ਦਾ ਅੱਜ ਭਾਰਤ ਮੰਡਪਮ ਨਵੀਂ ਦਿੱਲੀ ਵਿਚ ਸ਼ਾਨਦਾਰ ਉਦਘਾਟਨ ਹੋਇਆ, ਜੋ ਕਿ ਭਾਰਤੀ ਉਦਯੋਗ ਜਗਤ ਲਈ ਇਕ ਨਵੇਂ ਯੁੱਗ ਦੀ ਸ਼ੁਰੂਆਤ ਦਾ ਸੰਕੇਤ ਹੈ | ਇਸ ਵਾਰ 107 ਪ੍ਰਮੁੱਖ ਤਾਈਵਾਨੀ ਕੰਪਨੀਆਂ ਇਸ ਪ੍ਰਦਰਸ਼ਨੀ ਵਿਚ ਭਾਗ ਲੈ ਰਹੀਆਂ ਹਨ | ਇਹ ਐਕਸਪੋ ਸਿਰਫ ਇਕ ਪ੍ਰਦਰਸ਼ਨੀ ਨਹੀਂ ਹੈ ਸਗੋਂ ਭਾਰਤ ਦੇ ਤੇਜ਼ੀ ਨਾਲ ਵਧਤੇ ਬਾਜ਼ਾਰ ਦੇ ਪ੍ਰਤੀ ਤਾਈਵਾਨ ਦੀ ਡੂੰਘੀ ਵਚਨਬੱਧਤਾ ਦਾ ਪ੍ਰਤੀਕ ਹੈ | ਇਸ ਸਾਲ ਦਾ ਐਕਸਪੋ ਦੁਵੱਲੇ ਸਹਿਯੋਗ ਅਤੇ ਲੰਬੇ ਸਮੇਂ ਦੀ ਭਾਈਵਾਲੀ ਲਈ ਇਕ ਆਦਰਸ਼ ਮੰਚ ਪ੍ਰਦਾਨ ਕਰ ਰਿਹਾ ਹੈ | ਭਾਰਤ ਅਤੇ ਤਾਈਵਾਨ ਦੇ ਕਈ ਸੀਨੀਅਰ ਪ੍ਰਤੀਨਿਧੀਆਂ ਨੇ ਉਦਘਾਟਨੀ ਸਮਾਰੋਹ ਵਿਚ ਸ਼ਿਰਕਤ ਕੀਤੀ | ਭਾਰਤ ਸਰਕਾਰ ਵਲੋਂ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਸਕੱਤਰ ਅਮਰਦੀਪ ਸਿੰਘ ਭਾਟੀਆ ਅਤੇ ਭਾਰਤ ਵਿਚ ਤਾਈਵਾਨ ਦੇ ਪ੍ਰਤੀਨਿਧ ਡਾ. ਮੁਮਿਨ ਚੇਨ ਨੇ ਐਕਸਪੋ ਦੀ ਭੂਮਿਕਾ ਨੂੰ ਦੁਵੱਲੇ ਵਪਾਰ ਅਤੇ ਨਿਵੇਸ਼ ਵਧਾਉਣ ਲਈ ਮਹੱਤਵਪੂਰਨ ਦੱਸਿਆ | ਟੀ.ਏ.ਆਈ.ਟੀ.ਆਰ.ਏ. ਦੇ ਪ੍ਰਧਾਨ ਜੇਮਜ਼ ਹੁਆਂਗ ਨੇ ਆਪਣੇ ਸੰਬੋਧਨ ਵਿਚ ਭਾਰਤੀ ਅਤੇ ਤਾਈਵਾਨੀ ਅਰਥਵਿਵਸਥਾਵਾਂ ਵਿਚਕਾਰ ਕੁਦਰਤੀ ਤਾਲਮੇਲ ਨੂੰ ਉਜਾਗਰ ਕੀਤਾ | ਉਨ੍ਹਾਂ ਕਿਹਾ ਕਿ ਭਾਰਤ ਦਾ ਤੇਜ਼ੀ ਨਾਲ ਵਧ ਰਿਹਾ ਸਟਾਰਟਅੱਪ ਈਕੋਸਿਸਟਮ ਅਤੇ ਪ੍ਰਤਿਭਾਸ਼ਾਲੀ ਸਾਫਟਵੇਅਰ ਪੇਸ਼ੇਵਰ ਤਾਈਵਾਨ ਦੇ ਸੈਮੀਕੰਡਕਟਰ, ਆਈ.ਸੀ.ਟੀ. ਅਤੇ ਸਮਾਰਟ ਤਕਨਾਲੋਜੀ ਮੁਹਾਰਤ ਦੇ ਲਈ ਆਦਰਸ਼ ਪੂਰਕ ਹਨ | ਇਹ ਭਾਈਵਾਲੀ ਬੇਅੰਤ ਸੰਭਾਵਨਾਵਾਂ ਦੇ ਦੁਆਰ ਖੋਲ੍ਹ ਸਕਦੀ ਹੈ | ਤਾਈਵਾਨ ਐਕਸਪੋ 2025 ਸਿਰਫ ਇਕ ਵਪਾਰਕ ਆਯੋਜਨ ਨਹੀਂ ਸਗੋਂ ਭਾਰਤ ਅਤੇ ਤਾਈਵਾਨ ਵਿਚਕਾਰ ਡੂੰਘੇ ਸਹਿਯੋਗ ਤੇ ਆਰਥਿਕ ਖੁਸ਼ਹਾਲੀ ਦੀ ਨੀਂਹ ਹੈ | ਤਾਈਵਾਨ ਦੀ ਤਕਨੀਕ ਮੁਹਾਰਤ ਅਤੇ ਭਾਰਤ ਦੇ ਜੀਵੰਤ ਬਾਜ਼ਾਰ ਦੀ ਸਾਂਝੀ ਤਾਕਤ ਨਿਸਚਿਤ ਤੌਰ 'ਤੇ ਭਵਿੱਖ ਵਿਚ