ਸਕੂਟਰ ਸਵਾਰ ਨੇ ਇਕ ਵਿਅਕਤੀ ਤੋਂ 1 ਕਰੋੜ ਦੇ ਗਹਿਣੇ ਲੁੱਟੇ <br/>
ਅਜੀਤ ਡੈਸਕ
26-09-2025
ਕੱਲ੍ਹ ਦੁਪਹਿਰ ਨੂੰ ਭਾਰਤ ਮੰਡਪਮ ਦੇ ਨੇੜੇ 1 ਕਰੋੜ ਰੁਪਏ ਦੇ ਗਹਿਣੇ ਲੁੱਟਣ ਵਾਲੇ ਅਪਰਾਧੀਆਂ ਦਾ ਵੀਰਵਾਰ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਹੈ | ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਪੁਲਿਸ ਅਪਰਾਧੀਆਂ ਦੇ ਦਾਖ਼ਲੇ ਅਤੇ ਬਾਹਰ ਜਾਣ ਵਾਲੇ ਰਸਤਿਆਂ ਦੀ ਜਾਂਚ ਕਰ ਰਹੀ ਹੈ | ਸਥਾਨਕ ਪੁਲਿਸ ਤੋਂ ਇਲਾਵਾ ਸਪੈਸ਼ਲ ਸੈੱਲ ਅਤੇ ਅਪਰਾਧ ਸ਼ਾਖਾ ਦੀਆਂ ਟੀਮਾਂ ਵੀ ਮੁਲਜ਼ਮਾਂ ਦੀ ਭਾਲ ਕਰ ਰਹੀਆਂ ਹਨ |
ਸ਼ਿਵਮ ਕੁਮਾਰ ਯਾਦਵ ਅਤੇ ਉਸਦਾ ਦੋਸਤ ਰਾਘਵ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਨਾਲ ਭਰਿਆ ਬੈਗ ਲੈ ਕੇ ਸਕੂਟਰ 'ਤੇ ਚਾਂਦਨੀ ਚੌਕ ਤੋਂ ਜੰਗਪੁਰਾ ਵੱਲ ਜਾ ਰਹੇ ਸਨ | ਇਸ ਦੌਰਾਨ ਜਦੋਂ ਉਹ ਭੈਰੋਂ ਮੰਦਿਰ ਪਾਰਕਿੰਗ ਨੇੜੇ ਪਹੁੰਚੇ ਤਾਂ ਅਪਾਚੇ ਬਾਈਕ ਸਵਾਰ ਦੋ ਮੁੰਡਿਆਂ ਨੇ ਉਨ੍ਹਾਂ ਨੂੰ ਰੋਕਿਆ | ਦੋਸ਼ ਹੈ ਕਿ ਦੋਸ਼ੀਆਂ ਨੇ ਬੰਦੂਕ ਦੀ ਨੋਕ 'ਤੇ ਉਨ੍ਹਾਂ ਤੋਂ ਬੈਗ ਲੁੱਟ ਲਿਆ | ਬੈਗ ਵਿਚ 500 ਗ੍ਰਾਮ ਸੋਨਾ ਅਤੇ 35 ਕਿੱਲੋ ਚਾਂਦੀ ਦੇ ਗਹਿਣੇ ਸਨ | ਪੀੜਤ ਦੋਸ਼ੀਆਂ ਦੀ ਬਾਈਕ ਦਾ ਨੰਬਰ ਵੀ ਨੋਟ ਨਹੀਂ ਕਰ ਸਕੇ | ਉਨ੍ਹਾਂ ਨੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ | ਤਿਲਕ ਮਾਰਗ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਲਿਆ |