ਪਿੰਡ ਫੱਗੂ ਵਿਖੇ ਮੁੜ ਸ਼ੁਰੂ ਹੋਇਆ ਹਫ਼ਤਾਵਾਰੀ ਪਸ਼ੂ ਮੇਲਾ
ਅਜੀਤ ਡੈਸਕ
03-11-2025
ਪਸ਼ੂ ਮੇਲੇ ਦਾ ਪਹਿਲਾ ਦਿਨ ਹੋਣ ਕਾਰਨ ਇਸ ਮੇਲੇ ਵਿੱਚ ਪਸ਼ੂਆਂ ਦੀ ਆਮਦ ਅਤੇ ਵਿਕਰੀ ਤਾਂ ਘੱਟ ਰਹੀ | ਉਹਨਾਂ ਕਿਹਾ ਕਿ ਆਉਣ ਵਾਲੇ ਲੋਕਾਂ ਲਈ ਲੰਗਰ ਦਾ ਪ੍ਰਬੰਧ ਅਤੇ ਪਸ਼ੂਆਂ ਲਈ ਛਾਂ ਅਤੇ ਪਾਣੀ ਦਾ ਪੁਖਤਾ ਪ੍ਰਬੰਧ ਕੀਤਾ ਗਿਆ ਹੈ | ਉਹਨਾਂ ਕਿਹਾ ਕਿ ਪਿੰਡ ਫੱਗੂ ਵਿਖੇ ਸਰਦੂਲਗੜ੍ਹ ਤੋਂ ਕਾਲਾਂਵਾਲੀ ਰੋਡ ਲੱਗਣ ਵਾਲੇ ਇਸ ਮੇਲੇ ਵਿੱਚ ਹਰਿਆਣਾ ਅਤੇ ਪੰਜਾਬ ਦੇ ਪਸ਼ੂ ਪਾਲਕ ਆਪਣੇ ਪਸ਼ੂਆਂ ਦੀ ਖਰੀਦ ਵੇਚ ਕਰ ਸਕਦੇ ਹਨ |