ਸ਼ਹਿਰ ਦੇ ਮੰਦਰਾਂ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਧੂਮਧਾਮ ਨਾਲ ਮਨਾਈ
ਕਾਲਾਂਵਾਲੀ/ਸਿਰਸਾ, 5 ਸਤੰਬਰ (ਭੁਪਿੰਦਰ ਪੰਨੀਵਾਲੀਆ)- ਸ਼ਹਿਰ ਦੇ ਪ੍ਰਾਚੀਨ ਸ਼੍ਰੀ ਦੁਰਗਾ ਮੰਦਰ, ਸ਼੍ਰੀ ਗੀਤਾ ਭਵਨ ਅਤੇ ਸ਼੍ਰੀ ਖਾਟੂ ਸ਼ਿਆਮ ਮੰਦਰ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਦੇਰ ਰਾਤ ਤੱਕ ਮੰਦਰਾਂ ਵਿੱਚ ਸ਼ਰਧਾਲੂਆਂ ਦੀ ਭੀੜ ਲੱਗੀ ਰਹੀ।
ਕ
ਕਾਲਾਂਵਾਲੀ ਦੇ ਇੱਕ ਮੰਦਰ ਵਿੱਚ ਰਾਧਾ ਅਤੇ ਸ੍ਰੀ ਕ੍ਰਿਸ਼ਨ ਦੇ ਰੂਪ ਵਿੱਚ ਸਜੇ ਬੱਚੇ। ਤਸਵੀਰ : ਪੰਨੀਵਾਲੀਆ
06-09-2026
ਕਾਲਾਂਵਾਲੀ/ਸਿਰਸਾ, 5 ਸਤੰਬਰ (ਭੁਪਿੰਦਰ ਪੰਨੀਵਾਲੀਆ)- ਸ਼ਹਿਰ ਦੇ ਪ੍ਰਾਚੀਨ ਸ਼੍ਰੀ ਦੁਰਗਾ ਮੰਦਰ, ਸ਼੍ਰੀ ਗੀਤਾ ਭਵਨ ਅਤੇ ਸ਼੍ਰੀ ਖਾਟੂ ਸ਼ਿਆਮ ਮੰਦਰ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਦੇਰ ਰਾਤ ਤੱਕ ਮੰਦਰਾਂ ਵਿੱਚ ਸ਼ਰਧਾਲੂਆਂ ਦੀ ਭੀੜ ਲੱਗੀ ਰਹੀ। ਥਾਣਾ ਕਾਲਾਂਵਾਲੀ ਪੁਲਿਸ ਨੇ ਸਮਾਗਮ ਲਈ ਪੁਖ਼ਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਸਮਾਗਮ ਲਈ ਮੰਦਰਾਂ ਨੂੰ ਬਿਜਲੀ ਦੀਆਂ ਲਾਈਟਾਂ ਨਾਲ ਸਜਾਇਆ ਗਿਆ ਸੀ। ਸ਼੍ਰੀ ਦੁਰਗਾ ਮੰਦਰ ਵਿਖੇ ਮੰਦਰ ਕਮੇਟੀ ਦੇ ਪ੍ਰਧਾਨ ਨਰੇਸ਼ ਸਿੰਗਲਾ, ਨਗਰ ਕੌਂਸਲ ਦੇ ਪ੍ਰਧਾਨ ਮਹੇਸ਼ ਝੋਰੜ, ਉਪ ਪ੍ਰਧਾਨ ਸਿਕੰਦਰ ਸਿੰਘ, ਸੂਰਜ ਭਾਨ ਠੇਕੇਦਾਰ, ਚਰਨਦਾਸ ਚੰਨੀ, ਫਕੀਰ ਚੰਦ ਸਿੰਗਲਾ, ਐਡਵੋਕੇਟ ਸਤੀਸ਼ ਸਿੰਗਲਾ, ਕ੍ਰਿਸ਼ਨਾ ਗੋਇਲ, ਟੀਟੂ ਸ਼ਾਰਦਾ, ਸੀ.ਏ. ਰਾਜ ਕੁਮਾਰ, ਲਵਲੇਸ਼ ਗਰਗ, ਨੰਦਨ ਜੈਨ, ਤੁਸ਼ਾਰ ਗਰਗ, ਹੀਰਾ ਸਿੰਘ ਅਰਨੇਜਾ ਤੇ ਹੋਰਾਂ ਨੇ ਸਾਂਝੇ ਤੌਰ ’ਤੇ ਪੂਜਾ ਕੀਤੀ। ਪੰਡਿਤ ਬੰਟੀ ਸ਼ਰਮਾ, ਸ਼ੰਮੀ ਸ਼ਰਮਾ ਤੇ ਬੱਬੂ ਸ਼ਰਮਾ ਨੇ ਜਾਪ ਰਸਮ ਨਿਭਾਈ। ਸ਼ਰਧਾਲੂਆਂ ਨੇ ਮੰਦਰ ਵਿੱਚ ਮੱਥਾ ਟੇਕਿਆ। ਮੰਦਰ ਕਮੇਟੀ ਦੇ ਮੈਂਬਰ ਵਿੱਕੀ ਬਾਂਸਲ, ਪਵਨ ਬਾਗੜੀ ਤੇ ਰਾਜਬੀਰ ਸਿੰਘ ਨੇ ਦੱਸਿਆ ਕਿ ਸ਼੍ਰੀ ਦੁਰਗਾ ਮੰਦਰ ਕਮੇਟੀ ਦੇ ਪ੍ਰਧਾਨ ਨਰੇਸ਼ ਸਿੰਗਲਾ ਦੀ ਨਿਗਰਾਨੀ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਰਾਧਾ ਤੇ ਕ੍ਰਿਸ਼ਨ ਦੀਆਂ ਸੁੰਦਰ ਝਾਕੀਆਂ ਪੇਸ਼ ਕੀਤੀਆਂ ਗਈਆਂ। ਸ਼੍ਰੀ ਖਾਟੂ ਸ਼ਿਆਮ ਮੰਦਰ ਕਮੇਟੀ ਦੇ ਮੈਂਬਰ ਨਵੀਨ ਗਰਗ ਨੇ ਦੱਸਿਆ ਕਿ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਜਸ਼ਨ ਲਈ ਸ਼੍ਰੀ ਸ਼ਿਆਮ ਮੰਦਰ ਵਿੱਚ ਅੱਧੀ ਰਾਤ ਦਾ ਜਾਗਰਣ ਵੀ ਕੀਤਾ ਗਿਆ।