29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਐਨ.ਆਈ.ਟੀ. ਰਾਉੜਕੇਲਾ ਨੇ ਭਾਰਤ ਦੇ ਪਹਿਲੇ ਰੀਅਲ-ਟਾਈਮ ਲੈਂਡ ਮੈਪਿੰਗ ਦੇ ਲਈ ਆਟੋਨੋਮਸ ਡਰੋਨ ਸਿਸਟਮ 'ਭੂ-ਮਾਨਚਿੱਤਰ' ਦਾ ਪੇਟੈਂਟ ਕੀਤਾ ਹਾਸਿਲ <br/>

Ad Position 21
No active advertisement
ਅਜੀਤ ਡੈਸਕ 22-11-2025
ਨਵੀਂ ਦਿੱਲੀ, 21 ਨਵੰਬਰ (ਮਿਸਰਦੀਪ ਭਾਟੀਆ)-ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ ਰਾਊੜਕੇਲਾ ਦੁਆਰਾ ਜਾਰੀ ਤਾਜ਼ਾ ਪ੍ਰੈੱਸ ਰਿਲੀਜ਼ ਅਨੁਸਾਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਐਨ.ਆਈ.ਟੀ. ਰਾਊੜਕੇਲਾ ਦੇ ਖੋਜਕਰਤਾਵਾਂ ਨੇ 'ਭੂ-ਮਾਨਚਿੱਤਰ' ਨਾਂਅ ਦਾ ਇਕ ਆਟੋਨੋਮਸ ਰੀਅਲ ਟਾਈਮ ਲੈਂਡ ਮੈਪਿੰਗ ਡਰੋਨ ਸਿਸਟਮ ਵਿਕਸਿਤ ਕੀਤਾ ਹੈ | ਇਹ ਸਿਸਟਮ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਾਨਵ ਰਹਿਤ ਏਰੀਅਲ ਵਹੀਕਲ (ਯੂ.ਏ.ਵੀ.) ਤਕਨੀਕ ਦੀ ਵਰਤੋਂ ਕਰਕੇ ਬਿਨਾਂ ਇੰਟਰਨੈੱਟ ਕੁਨੈਕਟੀਵਿਟੀ, ਬਾਹਰੀ ਕੰਪਿਊਟਰਾਂ ਜਾਂ ਮੈਨੂਅਲ ਦਖ਼ਲਅੰਦਾਜ਼ੀ ਦੇ ਭੂਮੀ ਮਾਪਚਿੱਤਰ ਆਪਣੇ ਆਪ ਤਿਆਰ ਕਰ ਸਕਦਾ ਹੈ | ਇਹ ਪੇਟੈਂਟ ਐਨ.ਆਈ.ਟੀ. ਰਾਉੜਕੇਲਾ ਦੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਦੇ ਐਸੋਸੀਏਟ ਪ੍ਰੋਫ਼ੈਸਰ, ਪ੍ਰੋ. ਸੰਬਿਤ ਬਖ਼ਸ਼ੀ ਦੀ ਅਗਵਾਈ ਹੇਠ ਖੋਜ ਗ੍ਰੈਜੂਏਟਸ ਡਾ. ਤਨਮੇਘ ਕੁਮਾਰ ਬੇਹੇਰਾ, ਡਾ. ਦੇਬਬ੍ਰਤਾ ਪਾਲ ਚੌਧਰੀ ਅਤੇ ਰਿਸਰਚ ਸਕਾਲਰ ਕੈਮੇਲੀਆ ਰੇਅ ਦੁਆਰਾ ਪ੍ਰਾਪਤ ਕੀਤਾ ਗਿਆ ਹੈ | ਖੇਤੀਯੋਗ ਭੂਮੀ, ਜੰਗਲ, ਬਨਸਪਤੀ ਅਤੇ ਸ਼ਹਿਰੀ ਖੇਤਰਾਂ ਦੀ ਪਛਾਣ ਲਈ ਵਰਤੋਂ ਹੋਣ ਵਾਲਾ ਭੂਮੀ ਮਾਨਚਿੱਤਰ ਕਿਸੇ ਵੀ ਦੇਸ਼ ਦੇ ਭੂਗੋਲਿਕ ਪ੍ਰਸ਼ਾਸਨ ਦਾ ਇਕ ਮਹੱਤਵਪੂਰਨ ਹਿੱਸਾ ਹੁੰਦਾ ਹੈ | ਹਾਲ ਦੇ ਸਾਲਾਂ ਵਿਚ ਦੂਰ-ਦੁਰਾਡੇ ਇਲਾਕਿਆਂ ਦੀਆਂ ਤਸਵੀਰਾਂ ਲੈਣ ਦੇ ਲਈ ਡਰੋਨ ਦੀ ਵਰਤੋਂ ਵਧੀ ਹੈ, ਪਰ ਪ੍ਰਾਪਤ ਚਿੱਤਰਾਂ ਨੂੰ ਇਕ ਪੜ੍ਹਨਯੋਗ ਮਾਨਚਿੱਤਰ ਵਿਚ ਬਦਲਣ ਲਈ ਹੁਣ ਵੀ ਲੈਬ ਪ੍ਰੋਸੈਸਿੰਗ ਦੀ ਲੋੜ ਹੁੰਦੀ ਹੈ, ਜੋ ਇਕ ਸਮਾਂ ਲੈਣ ਵਾਲੀ ਪ੍ਰਕਿਰਿਆ ਹੈ | ਇਨ੍ਹਾਂ ਸੀਮਾਵਾਂ ਨੂੰ ਦੂਰ ਕਰਨ ਲਈ ਐਨ.ਆਈ.ਟੀ. ਰਾਊੜਕੇਲਾ ਦੀ ਖੋਜ ਟੀਮ ਨੇ ਇਕ ਡੰਪ ਲਰਨਿੰਗ ਮਾਡਲ ਵਿਕਸਿਤ ਕੀਤਾ, ਜੋ ਡਰੋਨ ਨੂੰ ਰੀਅਲ ਟਾਈਮ ਵਿਚ ਭੂ-ਵਿਸ਼ੇਸ਼ਤਾਵਾਂ ਦੀ ਪਛਾਣ ਕਰਨ ਦੇ ਯੋਗ ਬਣਾਉਂਦਾ ਹੈ | ਖੇਤੀ ਬਾੜੀ ਵਿਭਾਗ ਫ਼ਸਲਾਂ ਦੀ ਸਥਿਤੀ, ਮਿੱਟੀ ਦੀ ਸਿਹਤ ਅਤੇ ਸਿੰਚਾਈ ਦੀਆਂ ਜ਼ਰੂਰਤਾਂ ਦਾ ਜਲਦੀ ਮੁਲਾਂਕਣ ਕਰ ਸਕਦੇ ਹਨ, ਜਿਸ ਵਿਚ ਉਤਪਾਦਕਤਾ ਅਤੇ ਸਥਿਰਤਾ ਦੋਵਾਂ ਵਿਚ ਸੁਧਾਰ ਹੋਵੇਗਾ | ਹੜ੍ਹਾਂ, ਜ਼ਮੀਨ ਖਿਸਕਣ ਅਤੇ ਭੂਚਾਲ ਵਰਗੀਆਂ ਕੁਦਰਤੀ ਆਫ਼ਤਾਂ ਦੌਰਾਨ ਇਹ ਸਿਸਟਮ ਤੁਰੰਤ ਭੂਮੀ ਸੰਬੰਧੀ ਜਾਣਕਾਰੀ ਪ੍ਰਦਾਨ ਕਰ ਸਕਦਾ ਹੈ, ਜਿਸ ਨਾਲ ਪ੍ਰਸ਼ਾਸਨ ਤੇਜ਼ ਅਤੇ ਪ੍ਰਭਾਵਸ਼ਾਲੀ ਪ੍ਰਤੀਕਿਰਿਆ ਦੀ ਯੋਜਨਾ ਬਣਾ ਸਕੇ | ਵਾਤਾਵਰਨ ਅਤੇ ਜੰਗਲਾਤ ਵਿਭਾਗ ਜੰਗਲ ਦੀ ਕਟਾਈ, ਗ਼ੈਰ-ਕਾਨੂੰਨੀ ਕਬਜ਼ੇ ਅਤੇ ਜੈਵ-ਵਿਭਿੰਨਤਾ ਵਿਚ ਬਦਲਾਅ ਦੀ ਨਿਗਰਾਨੀ ਲਈ ਇਸ ਦੀ ਵਰਤੋਂ ਕਰ ਸਕਦਾ ਹੈ | ਖੇਤੀਬਾੜੀ ਵਿਭਾਗ ਇਸ ਦੀ ਮਦਦ ਨਾਲ ਤੁਰੰਤ ਫ਼ਸਲਾਂ ਦੀ ਸਥਿਤੀ, ਮਿੱਟੀ ਦੀ ਸਿਹਤ ਅਤੇ ਸਿੰਚਾਈ ਦੀ ਜ਼ਰੂਰਤ ਨੂੰ ਸਮਝ ਸਕਦਾ ਹੈ, ਜਿਸ ਨਾਲ ਕਾਰਜ ਕੁਸ਼ਲਤਾ ਅਤੇ ਸਥਿਰਤਾ ਦੋਵੇਂ ਵੱਧਣਗੇ | ਇਸ ਦਾ ਭਾਰਤੀ ਪੇਟੈਂਟ ਐਨ.ਆਈ.ਟੀ. ਰਾਊੜਕੇਲਾ ਅਤੇ ਆਈ.ਆਈ.ਟੀ. ਪਟਨਾ ਵਿਸ਼ਲੇਸ਼ਣ ਆਈ-ਹੋਬ ਫਾਊਾਡੇਸ਼ਨ ਨੂੰ ਸਾਂਝੇ ਤੌਰ 'ਤੇ ਭਾਰਤੀ ਪੇਟੈਂਟ ਪ੍ਰਦਾਨ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਚ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਸਫ਼ਲਤਾਪੂਰਵਕ ਸੰਪੰਨ <br/> ਅਗਲੀ ਖ਼ਬਰ ਸੰਸਦ ਮੈਂਬਰ ਨਵੀਨ ਜਿੰਦਲ ਨੌਜਵਾਨਾਂ ਲਈ ਇਕ ਰੋਲ ਮਾਡਲ ਹਨ-ਕਿ੍ਸ਼ਨ ਕੁਮਾਰ ਬੇਦੀ
Ad Position 24