ਖਰੜ, 18 ਦਸੰਬਰ (ਗੁਰਮੁੱਖ ਸਿੰਘ ਮਾਨ)-ਖਰੜ ਦੇ ਆਸ-ਪਾਸ ਖੇਤਰਾਂ ਵਿਚ ਅੱਜ ਸਵੇਰੇ ਪਈ ਸੰਘਣੀ ਧੁੰਦ ਕਾਰਨ ਵਾਹਨਾਂ ਦੀ ਰਫਤਾਰ ਧੀਮੀ ਰਹੀ ਅਤੇ ਵਾਹਨ ਚਾਲਕਾਂ ਨੂੰ ਆਪਣੇ ਵਾਹਨ ਵੀ ਹੌਲੀ ਚਲਾਉਣੇ ਪਏ | ਖਰੜ ਦੀ ਰੰਧਾਵਾ ਰੋਡ 'ਤੇ ਧੁੰਦ ਕਾਰਨ ਅੱਜ ਸਵੇਰੇ ਤੋਂ ਹੀ ਸੰਘਣੀ ਧੁੰਦ ਸੀ ਅਤੇ ਦੋ ਪਹੀਏ ਤੇ ਚਾਰ ਪਹੀਏ ਵਾਹਨ ਹੌਲੀ-ਹੌਲੀ ਚੱਲ ਰਹੇ ਸਨ | ਪੇਂਡੂ ਖੇਤਰ ਹੋਣ ਕਾਰਨ ਵਾਹਨ ਚਾਲਕਾਂ ਨੂੰ ਅੱਗੇ ਕੁਝ ਨਹੀਂ ਦਿੱਖ ਰਿਹਾ ਸੀ | ਭਾਵੇਂ ਵਾਹਨ ਚਾਲਕਾਂ ਵਲੋਂ ਅਗਲੀਆਂ ਲਾਈਟਾਂ ਜਗਾ ਕੇ ਰੱਖੀਆਂ ਹੋਈਆਂ ਸਨ, ਪਰ ਫਿਰ ਵੀ ਵਾਹਨ ਬਹੁਤ ਹੀ ਧੀਮੀ ਰਫਤਾਰ ਨਾਲ ਜਾ ਰਹੇ ਸਨ |