25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਦਿੱਲੀ ਦੀ ਜ਼ਹਿਰੀਲੀ ਹਵਾ ਨੇ ਸਰਕਾਰ ਨੂੰ ਸਖ਼ਤ ਫੈਸਲੇ ਲੈਣ ਲਈ ਕੀਤਾ ਮਜਬੂਰ <br/>

Ad Position 21
No active advertisement
ਅਜੀਤ ਡੈਸਕ 19-12-2025
ਨਵੀਂ ਦਿੱਲੀ, 18 ਦਸੰਬਰ (ਮਿਸਰਦੀਪ ਭਾਟੀਆ)-ਦਿੱਲੀ ਦੀ ਜ਼ਹਿਰੀਲੀ ਹਵਾ ਨੇ ਇਕ ਵਾਰ ਫਿਰ ਸਰਕਾਰ ਨੂੰ ਸਖ਼ਤ ਫੈਸਲੇ ਲੈਣ ਲਈ ਮਜਬੂਰ ਕੀਤਾ ਹੈ | ਰਾਜਧਾਨੀ ਵਿਚ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਅੱਜ ਤੋਂ ਗ੍ਰੈਪ ਪੜਾਅ 4 ਦੇ ਤਹਿਤ ਸਖ਼ਤ ਪ੍ਰਦੂਸ਼ਣ ਵਿਰੋਧੀ ਨਿਯਮ ਲਾਗੂ ਕਰ ਦਿੱਤੇ ਗਏ ਹਨ | ਇਸ ਤੋਂ ਬਾਅਦ ਸਿਰਫ ਬੀ. ਐਸ. 6 ਇੰਜਣਾਂ ਵਾਲੇ ਵਾਹਨਾਂ ਨੂੰ ਹੀ ਦਿੱਲੀ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਹੋਵੇਗੀ | ਇਸ ਤੋਂ ਇਲਾਵਾ ਵੈਧ ਪੀ. ਯੂ. ਸੀ. ਸਰਟੀਫਿਕੇਟ ਤੋਂ ਬਿਨਾਂ ਵਾਹਨਾਂ ਨੂੰ ਪੈਟਰੋਲ ਪੰਪਾਂ 'ਤੇ ਤੇਲ ਨਹੀਂ ਦੱਤਾ ਜਾਵੇਗਾ | ਇਸ ਫ਼ੈਸਲੇ ਦਾ ਅਸਰ ਸਿਰਫ਼ ਦਿੱਲੀ ਤਕ ਸੀਮਤ ਨਹੀਂ ਹੈ | ਗੁਰੂਗ੍ਰਾਮ, ਗਾਜ਼ੀਆਬਾਦ, ਫਰੀਦਾਬਾਦ ਅਤੇ ਨੋਇਡਾ ਤੋਂ ਰੋਜ਼ਾਨਾ ਦਿੱਲੀ ਆਉਣ-ਜਾਣ ਵਾਲੇ 12 ਲੱਖ ਵਾਹਨ ਸਿੱਧੇ ਤੌਰ 'ਤੇ ਪ੍ਰਭਾਵਿਤ ਹੋਣਗੇ | ਇਹੀ ਕਾਰਨ ਹੈ ਕਿ ਦਿੱਲੀ-ਐਨ. ਸੀ. ਆਰ. ਵਿਚ ਡਰਾਈਵਰਾਂ ਦੇ ਮਨਾਂ ਵਿਚ ਡਰ ਅਤੇ ਭਰਮ ਦੀ ਸਥਿਤੀ ਬਣੀ ਹੋਈ ਹੈ | ਹੁਣ ਰਾਜਧਾਨੀ ਵਿਚ ਕਿਸੇ ਵੀ ਵਾਹਨ ਨੂੰ ਪੈਟਰੋਲ, ਡੀਜ਼ਲ ਜਾਂ ਸੀ. ਐਨ. ਜੀ. ਤਾਂ ਹੀ ਮਿਲੇਗੀ ਜੇਕਰ ਡਰਾਈਵਰ ਵੈਧ ਪ੍ਰਦੂਸ਼ਣ ਸਰਟੀਫਿਕੇਟ ਦਿਖਾਏਗਾ | ਪੈਟਰੋਲ ਪੰਪਾਂ 'ਤੇ ਪੀ. ਯੂ ਸੀ. ਦੀ ਜਾਂਚ ਸਿਰਫ ਕਾਗਜ਼ ਦੇਖ ਕੇ ਨਹੀਂ ਬਲਕਿ ਏ. ਐਨ. ਪੀ. ਆਰ. ਕੈਮਰਿਆਂ, ਵਾਹਨ ਡੇਟਾਬੇਸ ਅਤੇ ਵੋਇਸ ਅਲਰਟ ਸਿਸਟਮ ਦੁਆਰਾ ਵੀ ਕੀਤੀ ਜਾਵੇਗੀ | ਨਿਯਮਾਂ ਦੀ ਉਲੰਘਣਾ ਕਰਨ 'ਤੇ ਤੁਰੰਤ ਚਲਾਨ ਅਤੇ ਕਾਰਵਾਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਸਵੇਰੇ ਪਈ ਸੰਘਣੀ ਧੁੰਦ ਕਾਰਨ ਪੇਂਡੂ ਖੇਤਰ 'ਚ ਵਾਹਨਾਂ ਦੀ ਰਫ਼ਤਾਰ ਰਹੀ ਧੀਮੀ <br/> ਅਗਲੀ ਖ਼ਬਰ ਸਨਅਤੀ ਕਾਮਿਆਂ ਵਲੋਂ ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡ ਤੁਰੰਤ ਰੱਦ ਕਰਨ ਲਈ ਜ਼ੋਰਦਾਰ ਪ੍ਰਦਰਸ਼ਨ <br/>
Ad Position 24