ਰਤੀਆ, 19 ਦਸੰਬਰ (ਬੇਅੰਤ ਕੌਰ ਮੰਡੇਰ)- ਸਰਵ ਸਮਾਜ ਸਭਾ ਰਤੀਆ ਵਲੋਂ ਫ਼ੈਸਲੇ ਅਨੁਸਾਰ ਪ੍ਰਧਾਨ ਸਤਪਾਲ ਜਿੰਦਲ ਦੀ ਅਗਵਾਈ ਹੇਠ ਨਗਰ ਪਾਲਿਕਾ ਦੇ ਚੇਅਰਪਰਸਨ ਮੈਡਮ ਪ੍ਰੀਤੀ ਖੰਨਾ ਅਤੇ ਚੇਅਰਮੈਨ ਪ੍ਰਤੀਨਿਧੀ ਮਹੇਸ਼ ਖੰਨਾ ਨੂੰ ਨਗਰ ਕੌਂਸਲ ਵਲੋਂ ਇੱਕ ਮਤਾ ਪਾਸ ਕਰਨ ਲਈ ਮੰਗ ਪੱਤਰ ਸੌਂਪਿਆ ਗਿਆ | ਪ੍ਰਧਾਨ ਜਿੰਦਲ ਨੇ ਕਿਹਾ ਕਿ ਮੰਗ ਕੀਤੀ ਕਿ ਸ਼ਹਿਰ ਦੇ ਕਿੰਨਰ ਭਾਈਚਾਰੇ ਵਲੋਂ ਵਿਆਹ ਅਤੇ ਬੱਚੇ ਦੇ ਜਨਮ ਸਮੇਤ ਵੱਖ-ਵੱਖ ਖ਼ੁਸ਼ੀ ਦੇ ਮੌਕਿਆਂ ਲਈ ਵਧਾਈ ਰਾਸ਼ੀ ਨਿਰਧਾਰਿਤ ਕਰਨ ਲਈ ਇੱਕ ਮਤਾ ਪਾਸ ਕੀਤਾ ਜਾਵੇ | ਆਰਥਿਕ ਤੌਰ 'ਤੇ ਕਮਜ਼ੋਰ ਵਰਗ ਲਈ 500, ਮੱਧ ਵਰਗ ਲਈ 1100 ਅਤੇ ਉੱਚ ਵਰਗ ਲਈ 2100 ਰੁਪਏ ਦੀ ਰਾਸ਼ੀ ਨਿਰਧਾਰਿਤ ਕੀਤੀ ਜਾਵੇ | ਉਨ੍ਹਾਂ ਮੰਗ ਕੀਤੀ ਕਿ ਜੇਕਰ ਕੋਈ ਕਿੰਨਰ ਸਮਾਜ ਕਿਸੇ ਪਰਿਵਾਰ ਨੂੰ ਘੱਟ ਰਕਮ ਦੇਣ ਲਈ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਕੈਪਟਨ ਜਗਜੀਤ ਸਿੰਘ, ਖ਼ਜ਼ਾਨਚੀ ਸ਼ੇਰ ਸਿੰਘ ਭੁੱਲਰ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਨੈਨ, ਸੀਨੀਅਰ ਮੈਂਬਰ ਭੁਪਿੰਦਰ ਸਿੰਘ ਸੈਣੀ, ਜਗਜੀਤ ਸਿੰਘ ਢਿੱਲੋਂ ਅਤੇ ਐਮ.ਸੀ ਧੀਰਜ ਜਿੰਦਲ ਆਦਿ ਹਾਜ਼ਰ ਸਨ |