• ਮਨਰੇਗਾ ਮਜ਼ਦੂਰਾਂ ਨੂੰ ਸਾਲ 'ਚ ਘਟੋ ਘੱਟ ਦੋ ਸੌ ਦਿਨ ਕੰਮ ਦੇਣ ਦੀ ਕੀਤੀ ਮੰਗ
ਸਿਰਸਾ, 21 ਦਸੰਬਰ (ਭੁਪਿੰਦਰ ਪੰਨੀਵਾਲੀਆ)- ਮਨਰੇਗਾ ਐਕਟ ਨੂੰ ਬਹਾਲ ਕਰਨ ਦੀ ਮੰਗ ਨੂੰ ਲੈ ਆਲ ਇੰਡੀਆ ਮਨਰੇਗਾ ਵਰਕਰਜ਼ ਯੂਨੀਅਨ ਦੇ ਵਫ਼ਦ ਨੇ ਵਧੀਕ ਡਿਪਟੀ ਕਮਿਸ਼ਨਰ ਨੂੰ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਸੌਂਪਿਆ | ਮੰਗ ਪੱਤਰ ਦੇਣ ਆਏ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਮਨਰੇਗਾ ਐਕਟ ਨੂੰ ਖ਼ਤਮ ਕਰਕੇ ਨਾ ਕਾਨੂੰਨ ਬਣਾਇਆ ਗਿਆ ਹੈ ਜੋ ਮਨਰੇਗਾ ਮਜ਼ਦੂਰਾਂ ਦੇ ਹਿੱਤਾਂ ਦੇ ਵਿਰੁੱਧ ਹੈ | ਉਨ੍ਹਾਂ ਨੇ ਕਿਹਾ ਕਿ ਮਨਰੇਗਾ ਦੀ ਥਾਂ 'ਤੇ ਲਿਆਂਦਾ ਗਿਆ ਨਵਾਂ ਕਾਨੂੰਨ ਕਿਸੇ ਵੀ ਹਾਲਤ ਵਿੱਚ ਸਵੀਕਾਰ ਨਹੀਂ ਕੀਤਾ ਜਾਵੇਗਾ | ਉਨ੍ਹਾਂ ਨੇ ਮਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਦਾ ਜਿਕਰ ਕਰਦਿਆਂ ਕਿਹਾ ਕਿ ਸਾਰੇ ਮਨਰੇਗਾ ਕਾਮਿਆਂ ਲਈ ਨਿਰੰਤਰ ਰੁਜ਼ਗਾਰ ਯਕੀਨੀ ਬਣਾਉਣ ਲਈ ਉਨ੍ਹਾਂ ਨੂੰ ਗ੍ਰਾਮ ਪੰਚਾਇਤ ਦੀ ਖੇਤੀਬਾੜੀ ਜ਼ਮੀਨ 'ਤੇ ਕਿੰਨੂ, ਸੇਬ, ਅਮਰੂਦ, ਆਂਵਲਾ ਆਦਿ ਦੇ ਬਾਗ ਲਗਾ ਕੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾਣ |
ਸਾਰੇ ਮਨਰੇਗਾ ਕਾਮਿਆਂ ਨੂੰ 10 ਲੱਖ ਦਾ ਦੁਰਘਟਨਾ ਜੀਵਨ ਬੀਮਾ ਕਵਰੇਜ ਦਿੱਤਾ ਜਾਏ | ਵਫ਼ਦ ਵਿੱਚ ਰਮੇਸ਼ ਵੇਦਵਾਲਾ, ਜੈਵੀਰ ਚੱਡੀਵਾਲ, ਬਲਰਾਮ ਝੋਰੜਨਾਲੀ, ਰਾਮਪਾਲ ਕੇਲਾਨੀਆ, ਰਾਜੂ ਮੀਰਪੁਰ, ਛਿੰਦਰ ਪਨੀਹਾਰੀ, ਛਬੀਲਦਾਸ ਬਾਜੇਕਾਂ, ਬਲਵਿੰਦਰ ਖੈਰੇਕਾਂ, ਓਮ ਪ੍ਰਕਾਸ਼ ਪਾਟੀਰ ਆਦਿ ਮੌਜੂਦ ਸਨ |
ਮਨਰੇਗਾ ਐਕਟ ਨੂੰ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਰਾਸ਼ਟਰਪਤੀ ਦੇ ਨਾਂਅ ਏ. ਡੀ. ਸੀ. ਨੂੰ ਮੰਗ ਪੱਤਰ ਸੌਂਪਿਆ <br/>
ਅਜੀਤ ਡੈਸਕ
22-12-2025