05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਲੋਕ ਚੇਤਨਾ ਮੰਚ ਹਰਿਆਣਾ ਵਲੋਂ ਰਵਿੰਦਰ ਕੰਗ ਨੂੰ ਡਾਇਰੈਕਟਰ ਦੀ ਉਪਾਧੀ ਲਈ ਦਿੱਤੀ ਮੁਬਾਰਕਬਾਦ

Ad Position 21
No active advertisement
ਅਜੀਤ ਡੈਸਕ 22-12-2025

ਰਤੀਆ, 21ਦਸੰਬਰ (ਬੇਅੰਤ ਕੌਰ ਮੰਡੇਰ)- ਲੋਕ ਚੇਤਨਾ ਮੰਚ ਹਰਿਆਣਾ ਦੇ ਚੇਅਰਮੈਨ ਅਤੇ ਓ.ਐਫ.ਸੀ ਕੈਨੇਡਾ ਦੇ ਭਾਰਤ ਵਿੰਗ ਦੇ ਪ੍ਰਧਾਨ ਡਾ. ਨਾਇਬ ਸਿੰਘ ਮੰਡੇਰ, ਜਨਰਲ ਸਕੱਤਰ ਕਿ੍ਸ਼ਨ ਸਿੰਘ ਚਿੱਤਰਕਾਰ ਅਤੇ ਪ੍ਰਧਾਨ ਕੈਪਟਨ ਗੁਰਮੁੱਖ ਸਿੰਘ ਭੁੱਲਰ ਨੇ ਓ.ਐਫ.ਸੀ ਦੇ ਚੇਅਰਮੈਨ ਰਵਿੰਦਰ ਸਿੰਘ ਕੰਗ ਨੂੰ ਭਾਰਤ ਸਰਕਾਰ ਦੁਆਰਾ ਪ੍ਰਵਾਨਿਤ ਵੱਕਾਰੀ ਲੀਜੈਂਡਰੀ ਪੀਸ ਅਵਾਰਡ ਕੌਂਸਲ ਵਲੋਂ ਲੀਡਰਸ਼ਿਪ ਅਤੇ ਸਮਾਜ ਸੇਵਾ ਲਈ ਡਾਕਟਰੇਟ ਉਪਾਧੀ ਨਾਲ ਸਨਮਾਨਿਤ ਕਰਨ 'ਤੇ ਵਧਾਈ ਦਿੰਦਿਆਂ ਕਿਹਾ ਕਿ ਡਾਕਟਰ ਕੰਗ ਦਾ ਸਮਾਜ ਸੇਵਾ ਨੂੰ ਸਮਰਪਿਤ ਵੱਡਾ ਕਾਰਜ ਹੈ | ਡਾ. ਮੰਡੇਰ ਨੇ ਕਿਹਾ ਕਿ ਡਾਕਟਰ ਕੰਗ ਨੇ ਇਫਵੋ ਕੈਨੇਡਾ ਦੀ ਸਥਾਪਨਾ ਇੰਟਰਨੈਸ਼ਨਲ ਪੀਸ, ਪੰਜਾਬੀ ਵਿਰਾਸਤ ਅਤੇ ਕੁਦਰਤੀ ਸੋਮਿਆਂ ਦੀ ਸਾਂਭ ਸੰਭਾਲ ਲਈ, ਰੁੱਖ ਲਗਾਉਣ ਅਤੇ ਵਾਤਾਵਰਨ ਨੂੰ ਬਚਾਉਣ ਦੇ ਵੱਡੇ ਉਪਰਾਲੇ ਕਰ ਰਹੇ ਹਨ | ਡਾਕਟਰੇਟ ਉਪਾਧੀ ਸਬੰਧ 'ਚ ਡਾ. ਰਵਿੰਦਰ ਸਿੰਘ ਕੰਗ ਨੇ ਕਿਹਾ ਕਿ ਉਹ ਆਪਣਾ ਧਰਮ ਨਿਭਾ ਰਹੇ ਹਨ | ਕਿਉਂਕਿ ਹਰ ਇੱਕ ਮਨੁੱਖ ਦਾ ਰੁੱਖ ਲਗਾਉਣ, ਵਾਤਾਵਰਨ ਨੂੰ ਬਚਾਉਣ ਪਾਣੀ ਦੀ ਸੰਭਾਲ ਤੇ ਇੰਟਰਨੈਸ਼ਨਲ ਪੱਧਰ 'ਤੇ ਸ਼ਾਂਤੀ ਦਾ ਮਾਹੌਲ ਕਾਇਮ ਕਰਨਾ ਜਿੰਮੇਵਾਰੀ ਬਣਦੀ ਹੈ | ਉੱਥੇ ਹੀ ਇਸ ਤਰਾਂ ਦੇ ਕਾਰਜ ਕਰਨ ਦੇ ਨਾਲ ਮਾਨਸਿਕ ਸੰਤੁਸ਼ਟੀ ਵੀ ਹਾਸਿਲ ਹੁੰਦੀ ਹੈ | ਚੇਅਰਮੈਨ ਰਵਿੰਦਰ ਸਿੰਘ ਕੰਗ ਨੂੰ ਡਾਕਟਰੇਟ ਦੀ ਉਪਾਧੀ ਮਿਲਣ ਤੇ ਇੰਟਰਨੈਸ਼ਨਲ ਪੰਜਾਬੀ ਸੁਰ ਸੰਗਮ ਫਰਾਂਸ ਦੇ ਪ੍ਰਧਾਨ ਅਤੇ ਸੰਸਥਾਪਕ ਸ਼ਾਇਰਾ ਕੁਲਵੰਤ ਕੌਰ ਚੰਨ, ਚੇਅਰਮੈਨ ਰਣਜੀਤ ਸਿੰਘ ਨੇ ਵਧਾਈ ਦਿੰਦਿਆਂ ਕਿਹਾ ਹੈ ਕਿ ਸਮਾਜ ਸੇਵਾ ਲਈ ਇਹ ਉਪਾਧੀ ਮਿਲਨਾਂ ਗੌਰਵਮਈ ਹੈ |

Ad Position 22
No active advertisement
ਪਿਛਲੀ ਖ਼ਬਰ ਰਾਜ ਸਰਕਾਰ ਦੀ ਸਰਪ੍ਰਸਤੀ ਹੇਠ ਅਪਰਾਧਿਕ ਗਰੋਹ ਦੇ ਵਧਣ-ਫੁੱਲਣ ਦਾ ਲਾਇਆ ਦੋਸ਼ ਸੂਬੇ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍... ਅਗਲੀ ਖ਼ਬਰ 'ਵੀਰ ਬਾਲ ਦਿਵਸ' ਮਨਾਉਣ ਸੰਬੰਧੀ ਮੁੱਖ ਮੰਤਰੀ ਦੇ ਓ. ਐਸ. ਡੀ. ਵਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਿੱਖ ਆਗੂਆਂ ਨਾਲ...
Ad Position 24