10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਆਈ.ਆਈ.ਟੀ. ਦਿੱਲੀ ਨੇ ਐਡਵਾਂਸਡ ਏ.ਆਈ. ਏਜੰਟ ਕੀਤਾ ਤਿਆਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 24-12-2025
ਨਵੀਂ ਦਿੱਲੀ, 23 ਦਸੰਬਰ (ਮਿਸਰਦੀਪ ਭਾਟੀਆ)-ਦੇਸ਼ ਦੀ ਵੱਕਾਰੀ ਸੰਸਥਾ ਆਈ.ਆਈ.ਟੀ. ਦਿੱਲੀ ਨੇ ਦੁਨੀਆ ਦਾ ਪਹਿਲਾ ਐਡਵਾਂਸਡ ਏ.ਆਈ. ਏਜੰਟ ਤਿਆਰ ਕੀਤਾ ਹੈ ਜੋ ਰਿਸਰਚ ਦੀ ਦਿਸ਼ਾ ਅਤੇ ਰਫ਼ਤਾਰ ਦੋਵਾਂ ਨੂੰ ਬਦਲ ਸਕਦਾ ਹੈ | ਇਸ ਐਡਵਾਂਸ ਏ.ਆਈ. ਏਜੰਟ ਦਾ ਨਾਂਅ ਏ.ਆਈ.ਐਲ.ਏ. ਯਾਨੀ ਆਰਟੀਫੀਸ਼ੀਅਲ ਇੰਟੈਲੀਜੈਂਸ ਲੈਬਾਰਟਰੀ ਅਸਿਸਟੈਂਟ ਹੈ | ਏ.ਆਈ.ਐਲ.ਏ. ਕੋਈ ਆਮ ਆਰਟੀਫੀਸ਼ੀਅਲ ਇੰਟੈਲੀਜੈਂਸ ਟੂਲ ਨਹੀਂ ਹੈ, ਬਲਕਿ ਇਹ ਖੁਦ ਲੈਬ ਵਿਚ ਕਈ ਪ੍ਰਯੋਗਾਂ ਨੂੰ ਅੰਜਾਮ ਦੇਣ ਦੀ ਸਮਰੱਥਾ ਰੱਖਦਾ ਹੈ | ਏ.ਆਈ.ਐਲ.ਏ. ਨੂੰ ਤਿਆਰ ਕਰਨ ਵਿਚ ਕਰੀਬ ਇਕ ਸਾਲ ਦਾ ਸਮਾਂ ਲੱਗਿਆ | ਇਸ ਨੂੰ ਤਿਆਰ ਕਰਨ ਵਾਲੀ ਟੀਮ ਦਾ ਹਿੱਸਾ ਰਹੇ ਪ੍ਰੋਫੈਸਰ ਐਨ.ਐਮ. ਅਨੂਪ ਕ੍ਰਿਸ਼ਣਨ ਨੇ ਦੱਸਿਆ ਕਿ ਇਸ ਪ੍ਰੋਜੈਕਟ ਵਿਚ ਭਾਰਤੀ ਖੋਜਕਰਤਾਵਾਂ ਦੇ ਨਾਲ-ਨਾਲ ਜਰਮਨੀ ਦੇ ਦੋ ਖੋਜਕਰਤਾਵਾਂ ਦੀ ਵੀ ਅਹਿਮ ਭੂਮਿਕਾ ਰਹੀ ਹੈ | ਏ.ਆਈ.ਐਲ.ਏ. ਇਕ ਖੋਜਕਰਤਾ ਦੇ ਸਹਾਇਕ ਵਜੋਂ ਕੰਮ ਕਰਦਾ ਹੈ | ਉਹ ਸਾਰੇ ਟਾਸਕ, ਜਿਸ ਵਿਚ ਖੋਜਕਰਤਾਵਾਂ ਨੂੰ ਬਹੁਤ ਸਾਰਾ ਸਮਾਂ ਲੱਗਦਾ ਹੈ, ਨੂੰ ਬੇਹਦ ਤੇਜ਼ੀ ਨਾਲ ਪੂਰਾ ਕਰ ਸਕਦਾ ਹੈ | ਜਿੱਥੇ ਇਕ ਖੋਜਕਰਤਾ ਨੂੰ ਇਕ ਕੰਮ ਪੂਰਾ ਕਰਨ ਵਿਚ 7 ਤੋਂ 8 ਘੰਟੇ ਲੱਗਦੇ ਹਨ, ਦਾਅਵਾ ਹੈ ਕਿ ਉਹੀ ਕੰਮ ਏ.ਆਈ.ਐਲ.ਏ. ਸਿਰਫ 7 ਮਿੰਟਾਂ ਵਿਚ ਕਰ ਦਿੰਦਾ ਹੈ |

Ad Position 22
No active advertisement
ਪਿਛਲੀ ਖ਼ਬਰ ਛੋਟੇ ਬੱਚਿਆਂ ਤੇ ਗਰਭਵਤੀ ਔਰਤਾਂ ਲਈ ਟੀਕਾਕਰਨ ਕੈਂਪ ਲਗਾਇਆ ਅਗਲੀ ਖ਼ਬਰ ਯਮੁਨਾਨਗਰ ਨੇ ਅੰਬਾਲਾ ਲੋਕ ਸਭਾ ਪੱਧਰੀ ਐਮ. ਪੀ. ਸਪੋਰਟਸ ਫੈਸਟੀਵਲ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ
Ad Position 24