10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਚੰਡੀਗੜ੍ਹ ਤੇ ਪੰਜਾਬ ਦੇ ਸਟਾਲ ’ਤੇ ਸਾਖ਼ਰਤਾ ਪ੍ਰਤੀ ਕਿਤਾਬਾਂ ਤੇ ਸਮੱਗਰੀ ਵਿਖਾਉਂਦੇ ਹੋਏ ਪਤਵੰਤੇ , ਨਾਲ ਹੀ ਸੁਖਵਿੰਦਰ ਸਾਰੰਗ ਤੇ ਸੁਖਮਨੀ ਸਾਰੰਗ ਗੀਤ ਪੇਸ਼ ਕਰਦੇ ਹੋਏ। ਦਿੱਲੀ ’ਚ ਅੰਤਰਰਾਸ਼ਟਰੀ ਸਾਖ਼ਰਤਾ ਦਿਵਸ ਮਨਾਇਆ

ਨਵੀਂ ਦਿੱਲੀ, 9 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਅੰਬੇਡਕਰ ਭਵਨ (ਡੀ.

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਨਵੀਂ ਦਿੱਲੀ, 9 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਅੰਬੇਡਕਰ ਭਵਨ (ਡੀ.ਏ.ਆਈ.ਸੀ.) ਵਿਖੇ ਅੰਤਰਰਾਸ਼ਟਰੀ ਸਾਖ਼ਰਤਾ ਦਿਵਸ ਮਨਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਜੈਅੰਤ ਚੌਧਰੀ (ਕੇਂਦਰੀ ਰਾਜ ਸਿੱਖਿਆ ਮੰਤਰੀ) ਸਨ। ਇਸ ਤੋਂ ਇਲਾਵਾ ਕੁਝ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਹੀ ਵੱਖ-ਵੱਖ ਰਾਜਾਂ, ਯੂ.ਟੀ. ਦੇ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਅਤੇ ਹੋਰ ਸ਼ਖ਼ਸੀਅਤਾਂ ਵਿਸ਼ੇਸ਼ ਤੌਰ ’ਤੇ ਸ਼ਾਮਿਲ ਸਨ। ਇਸ ਮੌਕੇ ਅੰਤਰਰਾਸ਼ਟਰੀ ਸਾਖ਼ਰਤਾ ਦਿਵਸ ਦੀ ਲਹਿਰ ’ਤੇ ਚਰਚਾ ਕੀਤੀ ਗਈ। ਇਸ ਮੌਕੇ ‘ਰਾਸ਼ਟਰੀ ਉਲਾਸ ਥੀਮ’ ਤੇ ਸੁਖਵਿੰਦਰ ਸਾਰੰਗ ਦਾ ਲਿਖਿਆ ਤੇ ਗਾਇਆ ਗੀਤ ਸਭ ਨੇ ਪਸੰਦ ਕੀਤਾ। ਮੁੱਖ ਮਹਿਮਾਨ ਜੈਅੰਤ ਚੌਧਰੀ ਨੇ ਵਿਸ਼ੇਸ਼ ਤੌਰ ’ਤੇ ਸੁਖਵਿੰਦਰ ਸਾਰੰਗ ਤੇ ਸੁਖਮਨੀ ਨੂੰ ਮੁਬਾਰਕਾਂ ਦਿੱਤੀਆਂ। ਵਰਨਣਯੋਗ ਹੈ ਕਿ ਰਾਸ਼ਟਰੀ ਉਲਾਸ ਥੀਮ ਨੇ ਹੋਰ ਵੀ ਗੀਤ ਚੋਣ ਕਮੇਟੀ ਕੋਲ ਆਏ ਸਨ, ਪਰ ਸੁਖਵਿੰਦਰ ਸਾਰੰਗ ਤੇ ਸੁਖਮਨੀ ਦਾ ਗਾਇਆ ਗੀਤ ਹੀ ਚੁਣਿਆ ਗਿਆ ਜੋ ਚੰਡੀਗੜ੍ਹ ਲਈ ਗੌਰਵ ਦੀ ਗੱਲ ਹੈ। ਸੁਖਵਿੰਦਰ ਸਾਰੰਗ ਚੰਡੀਗੜ੍ਹ ਦੇ ਪੀ.ਐਸ.ਸੀ.ਸ.ਸ. ਸੈਕਟਰ 18-ਸੀ ਵਿਖੇ ਸੰਗੀਤ ਦੇ ਲੈਕਚਰਾਰ ਹਨ। ਇਸ ਦਿਵਸ ਦੇ ਦੂਸਰੇ ਦਿਨ ਬਾਲ ਭਵਨ ਵਿਖੇ ਸਾਖ਼ਰਤਾ ਪ੍ਰਤੀ ਇਕ ਮੇਲਾ ਵੀ ਲਗਾਇਆ, ਜਿਸ ਵਿਚ ਵੱਖ-ਵੱਖ ਰਾਜਾਂ ਦੇ ਸਟਾਲਾਂ ’ਤੇ ਸਾਖ਼ਰਤਾ ਦੀਆਂ ਕਿਤਾਬਾਂ ਤੇ ਹੋਰ ਸਮੱਗਰੀ ਮੌਜੂਦ ਸੀ। ਪੰਜਾਬ ਅਤੇ ਚੰਡੀਗੜ੍ਹ ਦੇ ਸਟਾਲ ’ਤੇ ਸਾਖ਼ਰਤਾ ਸੰਬੰਧੀ ਕਿਤਾਬਾਂ ਤੇ ਹੋਰ ਸਮੱਗਰੀ ਮੌਜੂਦ ਸੀ। ਚੰਡੀਗੜ੍ਹ ਦੇ ਵਫ਼ਦ ਵਿਚ ਪ੍ਰਿੰਸੀਪਲ ਰੁਚੀ ਗਰੋਵਰ, ਬਿੰਦੀਆ, ਵਿੱਕੀ ਪੰਚਾਲ, ਗੁਰਜੰਟ ਸਿੰਘ, ਕੁਲਦੀਪ ਸਿੰਘ, ਸ਼ਬਨਮ, ਰਾਮ ਚੰਦਰ, ਸੁਖਮਨੀ, ਰਾਮ ਕ੍ਰਿਪਾਲ, ਸੁਖਵਿੰਦਰ ਤੇ ਸ਼ਾਮਾ ਦੇਵੀ ਸ਼ਾਮਿਲ ਸਨ, ਜਿਨ੍ਹਾਂ ਨੇ ਸਾਖ਼ਰਤਾ ਲਿਹਰ ਪ੍ਰਤੀ ਕਾਫ਼ੀ ਮੇਹਨਤ ਕੀਤੀ ਅਤੇ ਸਟਾਲ ’ਤੇ ਬੱਚਿਆਂ ਨੂੰ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਕੜਾਹ ਪ੍ਰਸਾਦ ਦੀ ਪਰਚੀ ਲਈ ਆਟੋਮੈਟਿਕ ਸੈੱਲਫ਼ ਸਰਵਿਸ ਮਸ਼ੀਨ ਸ਼ੁਰੂ ਅਗਲੀ ਖ਼ਬਰ ਸੱਤਿਆ ਨਿਕੇਤਨ ਪੀ.ਜੀ. ਵਿਖੇ ਹੋਏ ਹਾਦਸੇ ਤੋਂ ਬਾਅਦ ਵਿਦਿਆਰਥੀ ਸਹਿਮੇ
Ad Position 24