11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਪ੍ਰੈਸ਼ਰ ਹਾਰਨ ਵਜਾਉਣ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ, ਦੋਵਾਂ ਧਿਰਾਂ ਨੇ ਥਾਣਾ ਮਕਸੂਦਾਂ ’ਚ ਦਿੱਤੀਆਂ ਸ਼ਿਕਾਇਤਾਂ

ਮਕਸੂਦਾਂ, 11 ਨਵੰਬਰ (ਸੌਰਵ ਮਹਿਤਾ)-ਥਾਣਾ ਮਕਸੂਦਾਂ ਅਧੀਨ ਪੈਂਦੇ ਪਿੰਡ ਸ਼ੇਖੇ ਵਿੱਚ ਮੋਟਰਸਾਈਕਲ ’ਤੇ ਪ੍ਰੈਸ਼ਰ ਹਾਰਨ ਵਜਾਉਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਏ ਵਿਵਾਦ ਨੇ ਹੰਗਾਮੇ ਦਾ ਰੂਪ ਧਾਰ ਲਿਆ। ਮਾਮਲੇ ’ਚ ਇੱਕ ਧਿਰ ਵਲੋਂ ਕੁੱਟਮਾਰ ਕਰਨ, ਕੱਪੜੇ ਪਾੜਨ ਤੇ ਧਮਕੀਆਂ ਦੇਣ ਦੇ ਦੋਸ਼ ਲਗਾਉਂਦਿਆਂ ਥਾਣਾ ਮਕਸੂਦਾਂ ’ਚ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ।

Ad Position 21
No active advertisement
ਪਿੰਡ ਸ਼ੇਖੇ ਵਿੱਚ ਦੋ ਧਿਰਾਂ ਵਿਚਾਲੇ ਹੋਏ ਹੰਗਾਮੇ ਦੀ ਵਾਇਰਲ ਵੀਡੀਓ ’ਚੋਂ ਲਈ ਗਈ ਤਸਵੀਰ। 12-11-2026
ਮਕਸੂਦਾਂ, 11 ਨਵੰਬਰ (ਸੌਰਵ ਮਹਿਤਾ)-ਥਾਣਾ ਮਕਸੂਦਾਂ ਅਧੀਨ ਪੈਂਦੇ ਪਿੰਡ ਸ਼ੇਖੇ ਵਿੱਚ ਮੋਟਰਸਾਈਕਲ ’ਤੇ ਪ੍ਰੈਸ਼ਰ ਹਾਰਨ ਵਜਾਉਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਏ ਵਿਵਾਦ ਨੇ ਹੰਗਾਮੇ ਦਾ ਰੂਪ ਧਾਰ ਲਿਆ। ਮਾਮਲੇ ’ਚ ਇੱਕ ਧਿਰ ਵਲੋਂ ਕੁੱਟਮਾਰ ਕਰਨ, ਕੱਪੜੇ ਪਾੜਨ ਤੇ ਧਮਕੀਆਂ ਦੇਣ ਦੇ ਦੋਸ਼ ਲਗਾਉਂਦਿਆਂ ਥਾਣਾ ਮਕਸੂਦਾਂ ’ਚ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ। ਉੱਧਰ, ਦੂਜੀ ਧਿਰ ਵਲੋਂ ਵੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਘਟਨਾ ਰਾਤ ਕਰੀਬ 8 ਵਜੇ ਦੀ ਹੈ। ਸ਼ਿਕਾਇਤਕਰਤਾ ਧਿਰ ਨੇ ਦੋਸ਼ ਲਗਾਇਆ ਕਿ ਵਿਵਾਦ ਦੌਰਾਨ ਉਨ੍ਹਾਂ ਨਾਲ ਹੱਥੋਪਾਈ ਕੀਤੀ ਗਈ ਤੇ ਕੱਪੜੇ ਤੱਕ ਪਾੜ ਦਿੱਤੇ ਗਏ। ਸ਼ਿਕਾਇਤਕਰਤਾ ਵਲੋਂ ਪੁਲਿਸ ਤੋਂ ਮਾਮਲੇ ਦੀ ਜਾਂਚ ਕਰਕੇ ਸਬੰਧਤ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।ਦੂਜੇ ਪਾਸੇ ਮੰਗਤ ਰਾਮ ਨੇ ਆਪਣਾ ਪੱਖ ਰੱਖਦਿਆਂ ਦੱਸਿਆ ਕਿ ਦੂਜੀ ਧਿਰ ਦਾ ਇੱਕ ਨੌਜਵਾਨ ਮੋਟਰਸਾਈਕਲ ’ਤੇ ਉਨ੍ਹਾਂ ਦੇ ਘਰ ਦੇ ਬਾਹਰੋਂ ਲੰਘਦਿਆਂ ਪ੍ਰੈਸ਼ਰ ਹਾਰਨ ਵਜਾਉਂਦਾ ਸੀ। ਪਹਿਲਾਂ ਵੀ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ ਸੀ। ਉਸ ਦੀ ਪਤਨੀ ਵੀ ਅੱਜ ਦੁਪਹਿਰ ਨੌਜਵਾਨ ਦੇ ਘਰ ਸਮਝਾਉਣ ਲਈ ਗਈ ਸੀ, ਪਰ ਸ਼ਾਮ ਨੂੰ ਉਹ ਮੁੜ ਪ੍ਰੈਸ਼ਰ ਹਾਰਨ ਵਜਾਉਂਦਾ ਹੋਇਆ ਲੰਘਿਆ। ਇਸ ਤੋਂ ਬਾਅਦ ਜਦੋਂ ਉਹ ਗੱਲ ਕਰਨ ਲਈ ਦੂਜੀ ਧਿਰ ਦੇ ਘਰ ਗਏ ਤਾਂ ਉੱਥੇ ਹੱਥੋਪਾਈ ਹੋ ਗਈ। ਦੋਵਾਂ ਧਿਰਾਂ ਵਲੋਂ ਪੁਲਿਸ ਨੂੰ ਸ਼ਿਕਾਇਤਾਂ ਦਿੱਤੇ ਜਾਣ ਤੋਂ ਬਾਅਦ ਹੁਣ ਜਾਂਚ ਦੌਰਾਨ ਹੀ ਸਪੱਸ਼ਟ ਹੋਵੇਗਾ ਕਿ ਘਟਨਾ ਸਮੇਂ ਅਸਲ ਵਿੱਚ ਕੀ ਵਾਪਰਿਆ ਅਤੇ ਕਿਸ ਧਿਰ ਦੀ ਕੀ ਭੂਮਿਕਾ ਰਹੀ। ਸਰਕਾਰੀ ਨੰਬਰ ’ਤੇ ਫੋਨ ਕਰਨ ਦੇ ਬਾਵਜੂਦ ਨਹੀਂ ਮਿਲਿਆ ਜਵਾਬ ਮਾਮਲੇ ਸਬੰਧੀ ਥਾਣਾ ਮਕਸੂਦਾਂ ਦੇ ਮੁਖੀ ਬਲਵੀਰ ਸਿੰਘ ਦਾ ਪੱਖ ਜਾਣਨ ਲਈ ਉਨ੍ਹਾਂ ਦੇ ਸਰਕਾਰੀ ਨੰਬਰ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਵਲੋਂ ਫੋਨ ਨਹੀਂ ਚੁੱਕਿਆ ਗਿਆ। ਸਰਕਾਰੀ ਨੰਬਰ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਤੇ ਮੀਡੀਆ ਨੂੰ ਤੱਥਾਂ ਦੀ ਜਾਣਕਾਰੀ ਦੇਣ ਦਾ ਅਹਿਮ ਮਾਧਿਅਮ ਹੁੰਦਾ ਹੈ। ਅਜਿਹੇ ਵਿੱਚ ਥਾਣਾ ਮੁਖੀ ਵਲੋਂ ਸਰਕਾਰੀ ਫੋਨ ਦਾ ਜਵਾਬ ਨਾ ਦੇਣਾ ਸਵਾਲ ਖੜ੍ਹੇ ਕਰਦਾ ਹੈ। ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਸਰਕਾਰੀ ਨੰਬਰ ਨੂੰ ਨਿੱਜੀ ਫੋਨ ਵਾਂਗ ਨਜ਼ਰਅੰਦਾਜ਼ ਕਰਨ ਦੀ ਬਜਾਏ ਲੋਕਾਂ ਦੀ ਪਹੁੰਚ ਵਿੱਚ ਰੱਖਣ।
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਦੀ ਕਾਰਵਾਈ ’ਤੇ ਸਾਬਕਾ ਮੇਅਰ ਨੇ ਚੁੱਕੇ ਸਵਾਲ-ਨਿਗਮ ਨੇ ਉਤਾਰੇ 200 ਤੋਂ ਜ਼ਿਆਦਾ ਬੋਰਡ ਅਗਲੀ ਖ਼ਬਰ ਪੁਲਿਸ ਕਮਿਸ਼ਨਰ ਦੇ ਸਖ਼ਤ ਹੁਕਮ , ਸੀ . ਸੀ . ਟੀ . ਵੀ . ਕੈਮਰੇ ਲਗਾਏ ਬਿਨਾਂ ਨਹੀਂ ਚਲਾਈ ਜਾ ਸਕੇਗੀ ਪਾਰਕਿੰਗ
Ad Position 24