11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਬਿਹਾਰ ਤੋਂ ਜਲੰਧਰ ਲਈ ਰਵਾਨਾ ਹੋਇਆ 17 ਸਾਲਾ ਲੜਕਾ ਰਾਹ ’ਚੋਂ ਹੋਇਆ ਗੁੰਮ

ਜਲੰਧਰ, 11 ਨਵੰਬਰ (ਜਤਿੰਦਰ ਪੰਮੀ)-ਬਿਹਾਰ ਦੇ ਜ਼ਿਲ੍ਹਾ ਨਾਲੰਦਾ ਤੋਂ ਆਪਣੇ ਜਲੰਧਰ ਰਹਿੰਦੇ ਚਾਚੇ ਨੂੰ ਮਿਲਣ ਲਈ 23 ਅਕਤੂਬਰ ਨੂੰ ਰਵਾਨਾ ਹੋਇਆ 17 ਸਾਲਾ ਮੁੰਡਾ ਰਾਹ ’ਚੋਂ ਲਾਪਤਾ ਹੋ ਗਿਆ। ਮੁੰਡੇ ਦੀ ਪਛਾਣ ਮੋਹਿਤ ਕੁਮਾਰ ਪੁੱਤਰ ਸਤੇਂਦਰ ਕੁਮਾਰ ਚੌਰਸੀਆ ਵਾਸੀ ਜ਼ਿਲ੍ਹਾ ਨਾਲੰਦਾ ਬਿਹਾਰ ਵਜੋਂ ਹੋਈ ਹੈ।

Ad Position 21
No active advertisement
ਅਜੀਤ ਡੈਸਕ 12-11-2026
ਜਲੰਧਰ, 11 ਨਵੰਬਰ (ਜਤਿੰਦਰ ਪੰਮੀ)-ਬਿਹਾਰ ਦੇ ਜ਼ਿਲ੍ਹਾ ਨਾਲੰਦਾ ਤੋਂ ਆਪਣੇ ਜਲੰਧਰ ਰਹਿੰਦੇ ਚਾਚੇ ਨੂੰ ਮਿਲਣ ਲਈ 23 ਅਕਤੂਬਰ ਨੂੰ ਰਵਾਨਾ ਹੋਇਆ 17 ਸਾਲਾ ਮੁੰਡਾ ਰਾਹ ’ਚੋਂ ਲਾਪਤਾ ਹੋ ਗਿਆ। ਮੁੰਡੇ ਦੀ ਪਛਾਣ ਮੋਹਿਤ ਕੁਮਾਰ ਪੁੱਤਰ ਸਤੇਂਦਰ ਕੁਮਾਰ ਚੌਰਸੀਆ ਵਾਸੀ ਜ਼ਿਲ੍ਹਾ ਨਾਲੰਦਾ ਬਿਹਾਰ ਵਜੋਂ ਹੋਈ ਹੈ। ਪਰਿਵਾਰ ਨੇ ਨਾਬਾਲਗ ਮੁੰਡੇ ਦੇ ਲਾਪਤਾ ਹੋਣ ਸ਼ਿਕਾਇਤ ਥਾਣਾ ਰਾਜਗੀਰ ਜ਼ਿਲ੍ਹਾ ਨਾਲੰਦਾ ਬਿਹਾਰ ਵਿਖੇ ਦਰਜ ਕਰਵਾ ਦਿੱਤੀ ਹੈ। ਇਸ ਤੋਂ ਇਲਾਵਾ ਪਰਿਵਾਰ ਨੇ ਉਸ ਦੀਆਂ ਤਸਵੀਰਾਂ ਜਲੰਧਰ, ਲੁਧਿਆਣਾ ਤੇ ਅੰਮ੍ਰਿਤਸਰ ਸਥਿਤ ਰੇਲਵੇ ਪ੍ਰੋਜੈਟਕਸ਼ਨ ਫੋਰਸ ਦੇ ਥਾਣਿਆਂ ’ਚ ਵੀ ਦੇ ਦਿੱਤੀ ਹੈ। ਲਾਪਤਾ ਹੋਏ ਮੋਹਿਤ ਕੁਮਾਰ ਦਾ ਰਘੂਨਾਥ ਪ੍ਰਸ਼ਾਦ ਜੋ ਕਿ ਪੋਤੇ ਦੇ ਗੁੰਮ ਹੋਣ ਉਪਰੰਤ ਆਪਣੇ ਛੋਟੇ ਪੁੱਤਰ ਜੋ ਕਿ ਨਿਊ ਹਰਗੋਬਿੰਦ ਨਗਰ ਵਿਚ ਰਹਿੰਦਾ ਹੈ, ਕੋਲ ਆਏ ਹੋਏ ਹਨ, ਨੇ ਦੱਸਿਆ ਕਿ ਉਸ ਦਾ ਪੋਤਾ ਆਪਣੇ ਚਾਚੇ ਨੂੰ ਮਿਲਣ ਲਈ ਪਹਿਲੀ ਵਾਰ ਜਲੰਧਰ ਲਈ ਹਾਵੜਾ ਤੋਂ ਰੇਲਗੱਡੀ ਰਾਹੀਂ ਰਵਾਨਾ ਹੋਇਆ। 24 ਅਕਤੂਬਰ ਨੂੰ ਉਸ ਨੇ ਆਪਣੇ ਦਾਦੇ ਨਾਲ ਫੋਨ ’ਤੇ ਗੱਲ ਕਰਕੇ ਦੱਸਿਆ ਸੀ ਕਿ ਉਹ ਲੁਧਿਆਣੇ ਪਹੁੰਚ ਗਿਆ ਹੈ ਪਰ ਬਾਅਦ ਮੋਹਿਤ ਨਾ ਤਾਂ ਜਲੰਧਰ ਪੁੱਜਾ ਤੇ ਨਾ ਹੀ ਉਸ ਦਾ ਕੋਈ ਅਤਾ-ਪਤਾ ਲੱਗਾ ਹੈ। ਮੋਹਿਤ ਦਾਦੇ ਨੇ ਦੱਸਿਆ ਕਿ ਮੋਹਿਤ ਦੀ ਉਮਰ 16-17 ਸਾਲ ਹੈ, ਰੰਗ ਸਾਂਵਲਾ ਤੇ ਕੱਦ 5 ਫੁੱਟ 3 ਇੰਚ ਹੈ। ਰਘੂਨਾਥ ਪ੍ਰਸ਼ਾਦ ਨੇ ਦੱਸਿਆ ਕਿ ਜਿਹੜੇ ਫੋਨ ਨੰਬਰ ਤੋਂ ਮੋਹਿਤ ਨੇ ਗੱਲ ਕੀਤੀ ਸੀ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਵਕੀਲਾਂ ਨੇ ਜੁਡੀਸ਼ੀਅਲ ਕੰਪਲੈਕਸ ਮੌਜੂਦਾ ਥਾਂ ’ਤੇ ਹੀ ਬਣਾਉਣ ਦੀ ਦੁਹਰਾਈ ਮੰਗ ਅਗਲੀ ਖ਼ਬਰ ਜਲੰਧਰ ਜ਼ੋਨ ਦੇ 70 ਸ਼ਰਾਬ ਗਰੁੱਪਾਂ ਨੇ 253.85 ਕਰੋੜ ਰੁਪਏ ਦੀ ਲਾਇਸੈਂਸ ਫੀਸ ਜਮ੍ਹਾਂ ਕਰਵਾਈ
Ad Position 24