11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਸਤਿਅਮ ਹਸਪਤਾਲ ਵਿਖੇ ਰੀੜ੍ਹ ਦੀ ਹੱਡੀ ਦੀ ਜਾਂਚ ਦਾ ਕੈਂਪ 14 ਨਵੰਬਰ ਤੱਕ

ਜਲੰਧਰ, 11 ਨਵੰਬਰ (ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 12-11-2026
ਜਲੰਧਰ, 11 ਨਵੰਬਰ (ਐੱਮ. ਐੱਸ. ਲੋਹੀਆ)-ਸਥਾਨਕ ਕਪੂਰਥਲਾ ਚੌਕ ਨੇੜੇ ਚੱਲ ਰਹੇ ਸਤਿਅਮ ਹਸਪਤਾਲ ਅਤੇ ਟਰੋਮਾ ਸੈਂਟਰ ਵਿਖੇ ਰੀੜ੍ਹ ਦੀ ਹੱਡੀ ਦੀ ਜਾਂਚ ਦਾ ਮੁਫ਼ਤ ਕੈਂਪ 9 ਨਵੰਬਰ ਤੋਂ 14 ਨਵੰਬਰ ਤੱਕ ਰੋਜ਼ਾਨਾ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਚੱਲ ਰਿਹਾ ਹੈ। ਕੈਂਪ ਦੌਰਾਨ ਰੀੜ੍ਹ ਦੀ ਹੱਡੀ ਤੇ ਨਿਊਰੋਸਰਜਰੀ ਦੇ ਮਾਹਿਰ ਡਾ. ਰਿਭਵ ਪਸਰੀਚਾ ਮਰੀਜ਼ਾਂ ਦੀ ਮੁਫ਼ਤ ਜਾਂਚ ਕਰਨਗੇ। ਪ੍ਰਬੰਧਕਾਂ ਨੇ ਜਾਣਕਾਰੀ ਦਿੱਤੀ ਕਿ ਕੈਂਪ ਦੌਰਾਨ ਆਉਣ ਵਾਲੇ ਮਰੀਜ਼ਾਂ ਨੂੰ ਸਾਰੇ ਸਕੈਨਿੰਗਾਂ, ਐਕਸ-ਰੇ, ਐੱਮ.ਆਰ.ਆਈ. ਸਕੈਨ ਅੱਧੇ ਰੇਟ ’ਤੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜਿਹੜੇ ਮਰੀਜ਼ ਪਿੱਠ ਦਰਦ, ਗਰਦਨ ਦੇ ਦਰਦ, ਲੱਤ ਦੀ ਦਰਦ (ਸੀਏਟੀਕਾ), ਸਲਿਪ ਡਿਸਕ, ਰੀੜ੍ਹ ਦੀ ਹੱਡੀ ਦਾ ਟੇਢਾ ਹੋਣ ਜਾਂ ਤੁਰਨ-ਫਿਰਨ ’ਚ ਤਕਲੀਫ਼ ਮਹਿਸੂਸ ਕਰਦੇ ਹੋਏ ਉਹ ਇਸ ਕੈਂਪ ਦੌਰਾਨ ਆਪਣੀ ਜਾਂਚ ਕਰਵਾ ਕੇ ਮਾਹਿਰ ਡਾਕਟਰ ਦੀ ਸਲਾਹ ਲੈ ਸਕਦੇ ਹਨ ਅਤੇ ਆਧੁਨਿਕ ਇਲਾਜ ਦੀ ਸਹੂਲਤ ਦਾ ਲਾਭ ਲੈ ਸਕਦੇ ਹਨ। ਵਰਨਣਯੋਗ ਹੈ ਕਿ ਡਾ. ਰਿਭਵ ਪਸਰੀਚਾ ਵਿਦੇਸ਼ ਤੋਂ ਪੜ੍ਹਾਈ ਕਰਨ ਤੋਂ ਬਾਅਦ ਨਿਊਰੋਸਰਜਰੀ ਤੇ ਖ਼ਾਸ ਕਰਕੇ ਰੀੜ੍ਹ ਦੀ ਹੱਡੀ ਦੇ ਇਲਾਜ ਦੀ ਮੁਹਾਰਤ ਹਾਸਲ ਕਰਕੇ ਆਏ ਹਨ, ਜੋ ਹੁਣ ਰੋਜ਼ਾਨਾ ਸਤਿਅੱਮ ਹਸਪਤਾਲ ’ਚ ਮਰੀਜ਼ਾਂ ਦੀ ਜਾਂਚ ਅਤੇ ਇਲਾਜ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਹਲਕਾ ਨਕੋਦਰ ’ ਚ ਵਿਧਾਨ ਸਭਾ ਦੀ ਚੋਣ ਲੜਨ ਦੇ ਦਾਅਵੇਦਾਰਾਂ ’ ਚ ਕਾਂਗਰਸ ਦੀ ਟਿਕਟ ਲਈ ਲੱਗੀ ਦੌੜ ਅਗਲੀ ਖ਼ਬਰ ‘ ਪੰਜਾਬ ਹਾਕੀ ਕਲੱਬ ਹਮਬਰਗ ’ ਵਲੋਂ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਦਾ ਸਵਾਗਤ
Ad Position 24