ਸੱਤਿਆ ਨਿਕੇਤਨ ਪੀ.ਜੀ. ਵਿਖੇ ਹੋਏ ਹਾਦਸੇ ਤੋਂ ਬਾਅਦ ਵਿਦਿਆਰਥੀ ਸਹਿਮੇ
ਨਵੀਂ ਦਿੱਲੀ, 9 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਸੱਤਿਆ ਨਿਕੇਤਨ ਪੀ.
ਨਵੀਂ ਦਿੱਲੀ, 9 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਸੱਤਿਆ ਨਿਕੇਤਨ ਪੀ.ਜੀ. ਵਿਖੇ ਹੋਏ ਹਾਦਸੇ ਤੋਂ ਬਾਅਦ ਹੋਰਨਾਂ ਪੀ.ਜੀ. ਵਿਚ ਰਹਿਣ ਵਾਲੇ ਵਿਦਿਆਰਥੀ ਵੀ ਸਹਿਮੇ ਹੋਏ ਹਨ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਫਿਕਰ ਲੱਗਣ ’ਤੇ ਉਹ ਆਪਣੇ ਬੱਚਿਆਂ ਨੂੰ ਘਰ ਵਾਪਸ ਆ ਜਾਣ ਨੂੰ ਕਹਿ ਰਹੇ ਹਨ। ਕੁਝ ਅਜਿਹੇ ਵਿਦਿਆਰਥੀ ਹਨ, ਜਿਨ੍ਹਾਂ ਨੇ ਪੀ.ਜੀ. ਛੱਡ ਕੇ ਕਿਰਾਏ ’ਤੇ ਫਲੈਟ ਲੈ ਲਏ ਹਨ। ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਵਿਸ਼ੇਸ਼ ਕਰਕੇ ਲੜਕੀਆਂ ਨੂੰ ਹੋ ਰਹੀ ਹੈ ਅਤੇ ਉਹ ਪੀ.ਜੀ. ਤੋਂ ਬਾਹਰ ਇਕੱਲੀਆਂ ਕਿਵੇਂ ਰਹਿ ਸਕਣਗੀਆਂ। ਉਨ੍ਹਾਂ ਦੇ ਮਾਪਿਆਂ ਨੂੰ ਵੀ ਫਿਕਰ ਲੱਗਾ ਹੋਇਆ ਹੈ। ਇਸ ਮਾਮਲੇ ਪ੍ਰਤੀ ਸਮਾਜ ਕਲਿਆਣ ਤੇ ਵਿਕਾਸ ਮੰਚ ਦਿੱਲੀ ਦੇ ਪ੍ਰਧਾਨ ਅਸ਼ੋਕ ਸਭਰਵਾਲ ਦਾ ਕਹਿਣਾ ਹੈ ਕਿ ਦਿੱਲੀ ਇਕ ਅਜਿਹਾ ਸ਼ਹਿਰ ਹੈ ਜਿੱਥੇ ਲੱਖਾਂ ਦੀ ਗਿਣਤੀ ਵਿਚ ਦੂਸਰੇ ਰਾਜਾਂ ਤੋਂ ਪੜ੍ਹਨ ਜਾਂ ਨੌਕਰੀ ਕਰਨ ਵਾਲੇ ਲੋਕ ਅਕਸਰ ਪੀ.ਜੀ. ਵਿਚ ਰਹਿੰਦੇ ਹਨ। ਇਹ ਪੀ.ਜੀ. ਤੰਗ ਥਾਵਾਂ ’ਤੇ 5-6 ਮੰਜ਼ਿਲਾਂ ਬਣੇ ਹੋਏ ਹਨ ਅਤੇ ਸੁਰੱਖਿਆ ਪ੍ਰਤੀ ਉਨ੍ਹਾਂ ਵਿਚ ਬਹੁਤ ਘਾਟ ਹੈ ਕਿ ਹਾਦਸੇ ਦੇ ਸਮੇਂ ਉੱਥੋਂ ਨਿਕਲਣਾ ਮੁਸ਼ਕਿਲ ਹੁੰਦਾ ਹੈ। ਸ੍ਰੀ ਸਭਰਵਾਲ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਬੱਚੇ ਨੂੰ ਪੀ.ਜੀ. ਭੇਜਣ ਤੋਂ ਪਹਿਲਾਂ ਉੱਥੋਂ ਦੀ ਵਿਵਸਥਾ, ਸੁਰੱਖਿਆ ਅਤੇ ਸਹੂਲਤਾਂ ਦਾ ਪਤਾ ਕਰਨ। ਸ੍ਰੀ ਸਭਰਵਾਲ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਪੀ.ਜੀ. ਵਿਦਿਆਰਥੀਆਂ ਦੇ ਲਈ ਜ਼ਰੂਰ ਬਣਾਉਣ ਤਾਂ ਕਿ ਵਿਦਿਆਰਥੀ ਪੂਰੀ ਸੁਰੱਖਿਆ ਨੂੰ ਲੈ ਕੇ ਸੁਰੱਖਿਅਤ ਰਹਿਣ।