11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਜਲੰਧਰ ਵਿਚ ਮੌਕ ਡਰਿੱਲ ਦੌਰਾਨ ਅੱਧਾ ਘੰਟਾ ਰਿਹਾ ਬਲੈਕ ਆਊਟ

Ad Position 21
No active advertisement
ਅਜੀਤ ਡੈਸਕ 01-06-2025
ਜਲੰਧਰ, 31 ਮਈ (ਜਸਪਾਲ ਸਿੰਘ, ਸ਼ੈਲੀ)-ਜਲੰਧਰ 'ਚ ਕਿਸੇ ਵੀ ਹੰਗਾਮੀ ਹਾਲਾਤਾਂ ਨਾਲ ਨਜਿੱਠਣ ਲਈ ਅੱਜ ਜਲੰਧਰ 'ਚ ਬਲੈਕ ਆਊਟ ਮੌਕ ਡਰਿੱਲ ਕਰਵਾਈ ਗਈ | ਇਸ ਦੌਰਾਨ ਜ਼ਿਆਦਾਤਰ ਲੋਕਾਂ ਨੇ ਆਪਣੇ ਘਰਾਂ ਤੇ ਦੁਕਾਨਾਂ ਦੀਆਂ ਬੱਤੀਆਂ ਬੰਦ ਰੱਖ ਕੇ ਮੌਕ ਡਰਿੱਲ 'ਚ ਆਪਣਾ ਸਹਿਯੋਗ ਦਿੱਤਾ | ਹਾਲਾਂਕਿ ਸਾਢੇ 9 ਵਜੇ ਬਿਜਲੀ ਵਿਭਾਗ ਵਲੋਂ ਸਮੁੱਚੇ ਸ਼ਹਿਰ ਦੀ ਬੱਤੀ ਬੰਦ ਕਰ ਦਿੱਤੀ ਗਈ ਸੀ | ਲੋਕਾਂ ਵਲੋਂ ਵੀ ਆਪਣੇ ਇਨਵਰਟਰਾਂ ਤੇ ਜਨਰੇਟਰਾਂ ਆਦਿ ਨੂੰ ਬੰਦ ਰੱਖ ਕੇ ਮੌਕ ਡਰਿੱਲ ਨੂੰ ਸਫਲ ਬਣਾਇਆ | ਰਾਤ ਸਾਢੇ 9 ਵਜੇ ਤੋਂ ਲੈ ਕੇ 10 ਵਜੇ ਤੱਕ ਚੱਲਦੀ ਇਸ ਮੌਕ ਡਰਿਲ ਦੌਰਾਨ ਲੋਕ ਆਪਣੇ ਘਰਾਂ ਦੇ ਅੰਦਰ ਹੀ ਰਹੇ | ਹਾਲਾਂਕਿ ਸੜਕਾਂ 'ਤੇ ਆਵਾਜਾਈ ਆਮ ਦੀ ਤਰ੍ਹਾਂ ਚੱਲਦੀ ਰਹੀ ਤੇ ਜ਼ਿਆਦਾਤਰ ਵਾਹਨ ਚਾਲਕਾਂ ਨੇ ਮੌਕ ਡਰਿੱਲ ਦੀ ਵੀ ਪ੍ਰਵਾਹ ਨਹੀਂ ਕੀਤੀ ਤੇ ਬਲੈਕ ਆਊਟ ਦੌਰਾਨ ਵੀ ਆਪਣੇ ਵਾਹਨਾਂ ਦੀਆਂ ਲਾਈਟਾਂ ਜਗਾਈ ਰੱਖੀਆਂ | ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਲੈਕ ਆਊਟ ਮੌਕ ਡਰਿੱਲ ਦੌਰਾਨ ਲੋਕਾਂ ਨੂੰ ਆਪੋ ਆਪਣੇ ਘਰਾਂ ਤੇ ਦੁਕਾਨਾਂ ਦੀਆਂ ਬੱਤੀਆਂ ਬੰਦ ਰੱਖਣ ਅਤੇ ਘਰਾਂ ਅੰਦਰ ਰਹਿਣ ਦੀਆਂ ਹਦਾਇਤਾਂ
ਦਿੱਤੀਆਂ ਗਈਆਂ ਸਨ | ਓਧਰ ਅੱਜ ਸਾਢੇ 9 ਵਜੇ ਸ਼ਹਿਰ ਅੰਦਰ ਸਾਇਰਨ ਵੱਜਣ ਦੀ ਆਵਾਜ਼ ਸੁਣਾਈ ਦਿੱਤੀ ਤਾਂ ਇਕਦਮ ਸ਼ਹਿਰ ਦੀਆਂ ਬੱਤੀਆਂ ਬੁਝ ਗਈਆਂ ਅਤੇ ਚਾਰੇ ਪਾਸੇ ਘੁੱਪ ਹਨੇਰਾ ਛਾ ਗਿਆ | ਸ਼ਹਿਰ ਮੇਨ ਬੱਸ ਅੱਡੇ ਤੇ ਰੇਲਵੇ ਸਟੇਸ਼ਨ ਵਿਖੇ ਵੀ ਅੱਧਾ ਘੰਟਾ ਪੂਰੀ ਤਰ੍ਹਾਂ ਹਨੇਰਾ ਛਾਇਆ ਰਿਹਾ ਅਤੇ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਤੋਂ ਲੈ ਕੇ ਗਲੀਆਂ ਮਹੱਲਿਆਂ ਦੀਆਂ ਸਟਰੀਟ ਲਾਈਟਾਂ ਵੀ ਬੰਦ ਰਹੀਆਂ | ਹਾਲਾਂਕਿ ਕਈ ਥਾਵਾਂ 'ਤੇ ਦੁਕਾਨਾਂ ਤੇ ਘਰਾਂ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਤੇ ਕਈ ਹੋਰਡਿੰਗ ਬੋਰਡਾਂ ਦੀਆਂ ਲਾਈਟਾਂ ਵੀ ਜਗਦੀਆਂ ਰਹੀਆਂ | ਕਈ ਥਾਵਾਂ 'ਤੇ ਸ਼ਰਾਬ ਦੇ ਠੇਕੇ ਅਤੇ ਹੋਰ ਦੁਕਾਨਾਂ ਦੀਆਂ ਲਾਈਟਾਂ ਵੀ ਜਗਦੀਆਂ ਦੇਖੀਆਂ ਗਈਆਂ | ਇਸ ਦੌਰਾਨ ਪੁਲਿਸ ਤੇ ਸਿਵਲ ਪ੍ਰਸ਼ਾਸਨ ਵਲੋਂ ਬਲੈਕ ਆਊਟ ਮੌਕ ਡਰਿਲ ਦੀ ਪੂਰੀ ਤਰ੍ਹਾਂ ਨਿਗਰਾਨੀ ਕੀਤੀ ਜਾ ਰਹੀ ਸੀ | ਇਸ ਮੌਕ ਡਰਿੱਲ ਨੂੰ ਸ਼ਹਿਰ ਵਾਸੀਆਂ ਵਲੋਂ ਵੀ ਪੂਰਾ ਸਹਿਯੋਗ ਦਿੱਤਾ ਗਿਆ | ਬਹੁਤੇ ਦੁਕਾਨਦਾਰ ਸਾਡੇ 9 ਵਜੇ ਤੋਂ ਪਹਿਲਾਂ ਹੀ ਆਪਣੀਆਂ ਦੁਕਾਨਾਂ ਤੇ ਢਾਬੇ ਆਦਿ ਬੰਦ ਕਰ ਕੇ ਆਪੋ ਆਪਣੇ ਘਰਾਂ ਨੂੰ ਜਾ ਚੁੱਕੇ ਸਨ |
ਬਲੈਕ ਆਊਟ ਦÏਰਾਨ ਕਈਆਂ ਵਲੋਂ ਪ੍ਰਸ਼ਾਸਨ ਦੇ ਆਦੇਸ਼ਾਂ ਦੀ ਕੀਤੀ ਗਈ ਉਲੰਘਣਾ
ਮਕਸੂਦਾਂ, (ਸÏਰਵ ਮਹਿਤਾ)-ਸ਼ਹਿਰ 'ਚ ਬਲੈਕ ਆਊਟ ਦੌਰਾਨ ਵੱਡੇ ਸਟੋਰਾਂ ਵਲੋਂ ਆਦੇਸ਼ਾਂ ਦੀ ਪਾਲਨਾ ਨਹੀਂ ਕੀਤੀ ਗਈ, ਜਿਸ ਦਾ ਵਾਕਿਆ ਥਾਣਾ ਡਿਵੀਜ਼ਨ ਨੰਬਰ 8 ਦੇ ਅਧੀਨ ਆਉਂਦੇ ਦੁਆਬਾ ਚÏਕ ਨੇੜੇ ਦੇਖਣ ਨੂੰ ਮਿਲਿਆ, ਜਿਥੇ ਬਲੈਕ ਆਊਟ ਦÏਰਾਨ ਸ਼ਰੇਆਮ ਪੀਜ਼ਾ ਸਟੋਰ ਦੀਆਂ ਲਾਈਟਾਂ ਵੀ ਚੱਲਦੀਆਂ ਦਿਖਾਈ ਦਿੱਤੀਆਂ ਤੇ ਸਟੋਰ ਅੰਦਰ ਗਾਹਕ ਵੀ ਖ਼ਰੀਦਦਾਰੀ ਕਰਦੇ ਦਿਖਾਈ ਦਿੱਤੇ |
Ad Position 22
No active advertisement
ਪਿਛਲੀ ਖ਼ਬਰ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਪ੍ਰਸ਼ਾਸਨ ਵਲੋਂ ਛਾਉਣੀ ਦੇ ਕੰਟੋਨਮੈਂਟ ਦਫ਼ਤਰ 'ਚ ਮੌਕ ਡਰਿੱਲ ਅਗਲੀ ਖ਼ਬਰ ਰੇਲ ਗੱਡੀ ਹੇਠ ਆ ਕੇ ਪ੍ਰਵਾਸੀ ਨੇ ਕੀਤੀ ਖ਼ੁਦਕੁਸ਼ੀ <br/>
Ad Position 24