ਜਲੰਧਰ, 31 ਮਈ (ਅ.ਬ.)-ਮਾਨਵ ਸਹਿਯੋਗ ਸਕੂਲ ਜਲੰਧਰ ਦੇ ਓਪਰੇਸ਼ਨ ਸਮਾਈਲ ਕਲੱਬ ਵਲੋਂ ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਵਿੱਤਰ ਸ਼ਹੀਦੀ ਨੂੰ ਸਮਰਪਿਤ ਛਬੀਲ ਲਗਾਈ ਗਈ, ਜਿਸ ਦÏਰਾਨ ਵਿਦਿਆਰਥੀਆਂ ਨੇ ਰਾਹਗੀਰਾਂ ਨੂੰ ਠੰਢੀ ਜਲ ਵਰਤਾਇਆ | ਸਕੂਲ ਪਿ੍ੰਸੀਪਲ ਸ੍ਰੀਮਤੀ ਸਪਨਾ ਕੁਮਾਰ ਤੇ ਸਕੂਲ ਪ੍ਰਬੰਧਕ ਕਮੇਟੀ ਨੇ ਅਜਿਹੇ ਸਮਾਜਿਕ ਤੇ ਸੇਵਾਪੂਰਨ ਕਾਰਜ ਭਵਿੱਖ 'ਚ ਵੀ ਕਰਵਾਉਣ ਦਾ ਸੰਕਲਪ ਲਿਆ, ਤਾਂ ਜੋ ਵਿਦਿਆਰਥੀਆਂ ਦੇ ਚਰਿੱਤਰ ਵਿਚ ਨੇਤ੍ਰਤਵ ਤੇ ਮਨੁੱਖਤਾ ਦੇ ਗੁਣ ਵਿਕਸਿਤ ਹੋ ਸਕਣ |