12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਸ਼ਾਹਕੋਟ ਪੁਲਿਸ ਨੇ ਚੋਰੀ ਦੇ ਗਹਿਣੇ ਤੇ ਸਕੂਟਰੀ ਬਰਾਮਦ ਕਰ ਕੇ 2 ਦੋਸ਼ੀਆਂ ਨੂੰ ਕੀਤਾ ਗਿ੍ਫ਼ਤਾਰ <br/>

Ad Position 21
No active advertisement
ਸ਼ਾਹਕੋਟ ਵਿਖੇ ਚੋਰੀ ਦੇ ਗਹਿਣਿਆਂ ਤੇ ਸਕੂਟਰੀ ਸਮੇਤ ਗਿ੍ਫ਼ਤਾਰ ਕੀਤੇ ਦੋਸ਼ੀਆਂ ਬਾਰੇ ਜਾਣਕਾਰੀ ਦਿੰਦੇ ਡੀ. ਐਸ. ਪੀ. ਉਂਕਾਰ ਸਿੰਘ ਬਰਾੜ, ਨਾਲ ਐਸ. ਐਚ. ਓ. ਇੰਸ. ਬਲਵਿੰਦਰ ਸਿੰਘ ਭੁੱਲਰ ਤੇ ਪੁਲਿਸ ਪਾਰਟੀ | ਤਸਵੀਰ : ਸੁਖਦੀਪ ਸਿੰਘ <br/> 01-06-2025
ਸ਼ਾਹਕੋਟ, 31 ਮਈ (ਸੁਖਦੀਪ ਸਿੰਘ)-ਡੀ. ਐਸ. ਪੀ. ਸ਼ਾਹਕੋਟ ਉਂਕਾਰ ਸਿੰਘ ਬਰਾੜ ਦੀ ਅਗਵਾਈ ਤੇ ਐਸ. ਐਚ. ਓ. ਸ਼ਾਹਕੋਟ ਇੰਸਪੈਕਟਰ ਬਲਵਿੰਦਰ ਸਿੰਘ ਭੁੱਲਰ ਦੀ ਦੇਖ-ਰੇਖ ਹੇਠ ਏ. ਐਸ. ਆਈ. ਜਗਤਾਰ ਸਿੰਘ ਚੌਕੀ ਮਲਸੀਆਂ ਵਲੋਂ ਪੁਲਿਸ ਪਾਰਟੀ ਸਮੇਤ ਚੋਰੀ ਕਰਨ ਵਾਲੇ 2 ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਡੀ. ਐਸ. ਪੀ. ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਬੀਤੀ 24 ਮਈ ਨੂੰ ਦਲਵੀਰ ਕੌਰ ਪਤਨੀ ਨਿਰਮਲ ਸਿੰਘ ਵਾਸੀ ਗੋਬਿੰਦ ਨਗਰ (ਮਲਸੀਆਂ) ਥਾਣਾ ਸ਼ਾਹਕੋਟ ਨੇ ਇਤਲਾਹ ਦਿੱਤੀ ਸੀ ਕਿ ਉਹ ਆਪਣੀ ਲੜਕੀ ਕੋਲ ਮਲਸੀਆਂ ਵਿਖੇ ਆਈ ਹੋਈ ਸੀ | ਜਦੋਂ ਉਸ ਨੇ ਵਾਪਸ ਆਪਣੇ ਘਰ ਜਾ ਕੇ ਦੇਖਿਆ ਤਾਂ ਘਰ ਦੇ ਕਮਰਿਆਂ ਦੇ ਜਿੰਦਰੇ ਟੁੱਟੇ ਹੋਏ ਸਨ ਅਤੇ ਅਲਮਾਰੀਆਂ ਦਾ ਸਾਮਾਨ ਖਿਲਰਿਆ ਪਿਆ ਸੀ | ਚੈੱਕ ਕਰਨ 'ਤੇ ਘਰ 'ਚੋਂ ਸੋਨੇ, ਚਾਂਦੀ ਦੇ ਗਹਿਣੇ ਤੇ ਕਰੀਬ 10 ਹਜ਼ਾਰ ਰੁਪਏ ਦੀ ਨਕਦੀ ਚੋਰੀ ਹੋ ਗਈ ਸੀ | ਜਿਸ 'ਤੇ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਚੋਰੀ ਕਰਨ ਵਾਲੇ ਦੋਸ਼ੀ ਅਰਜੁਨ ਪ੍ਰਸ਼ਾਦ ਪੁੱਤਰ ਜਗਦੀਸ਼ ਪ੍ਰਸ਼ਾਦ ਵਾਸੀ ਪਿੰਡ ਮਹਾਰਾਣੀ ਥਾਣਾ ਮਸਰਹੀਆਂ ਜ਼ਿਲ੍ਹਾ ਗੋਰਖਪੁਰ (ਉਤਰ ਪ੍ਰਦੇਸ਼) ਹਾਲ ਵਾਸੀ ਗਲੀ ਨੰਬਰ-04 ਟਿੱਬਾ ਰੋਡ ਸਮਰਾਲਾ ਚੌਕ ਲੁਧਿਆਣਾ ਨੂੰ ਗਿ੍ਫ਼ਤਾਰ ਕੀਤਾ ਗਿਆ | ਪੁੱਛਗਿੱਛ ਦੌਰਾਨ ਅਰਜੁਨ ਪ੍ਰਸ਼ਾਦ ਨੇ ਦੱਸਿਆ ਕਿ ਉਹ ਲੁਧਿਆਣਾ ਵਿਖੇ ਕਿਰਾਏ ਦੇ ਮਕਾਨ 'ਚ ਰਹਿੰਦਾ ਹੈ ਅਤੇ ਉਹ ਰੋਜ਼ਾਨਾ ਰਾਤ ਨੂੰ ਰੇਲਵੇ ਸਟੇਸ਼ਨ ਲੁਧਿਆਣਾ ਤੋਂ ਰੇਲ ਗੱਡੀ 'ਚ ਬੈਠ ਕੇ ਕਦੇ ਨੂਰਮਹਿਲ, ਮਲਸੀਆਂ, ਲੋਹੀਆਂ ਵਿਖੇ ਉਤਰ ਜਾਂਦਾ ਸੀ ਤੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਪੈਂਦੇ ਪਿੰਡਾਂ 'ਚ ਪੈਦਲ ਜਾ ਕੇ ਬੰਦ ਪਏ ਘਰਾਂ 'ਚ ਚੋਰੀ ਕਰਦਾ ਤੇ ਵਾਪਸ ਲੁਧਿਆਣਾ ਚਲਾ ਜਾਂਦਾ ਸੀ | ਉਸ ਨੇ ਕਰੀਬ ਇਕ ਮਹੀਨਾ ਪਹਿਲਾਂ ਗੋਬਿੰਦ ਨਗਰ (ਮਲਸੀਆਂ) ਵਿਖੇ ਬੰਦ ਪਏ ਘਰ 'ਚੋਂ ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ ਕੀਤੇ ਸਨ ਅਤੇ ਕਰੀਬ 2 ਮਹੀਨੇ ਪਹਿਲਾਂ ਪਿੰਡ ਕੰਦੋਲਾ ਕਲਾਂ ਥਾਣਾ ਨੂਰਮਹਿਲ ਤੋਂ ਬੰਦ ਪਏ ਘਰ 'ਚੋਂ ਇਕ ਸਕੂਟਰੀ ਐਕਟਿਵਾ (ਪੀ.ਬੀ. 91-ਸੀ.-0364) ਚੋਰੀ ਕੀਤੀ ਸੀ ਅਤੇ ਇਹ ਸਕੂਟਰੀ ਉਸ ਨੇ ਆਪਣੇ ਸਾਥੀ ਰਵੀ ਕੁਮਾਰ ਪੁੱਤਰ ਜਸਪਾਲ ਵਾਸੀ ਮਕਾਨ ਨੰਬਰ-432 ਸਟਾਰ ਸਿਟੀ ਕਾਲੋਨੀ ਟਿੱਬਾ ਰੋਡ, ਲੁਧਿਆਣਾ ਨੂੰ ਦੇ ਦਿੱਤੀ ਸੀ | ਜਿਸ 'ਤੇ ਪੁਲਿਸ ਨੇ ਰਵੀ ਕੁਮਾਰ ਨੂੰ ਵੀ ਨਾਮਜਦ ਕਰਕੇ ਗਿ੍ਫ਼ਤਾਰ ਕੀਤਾ | ਇਨ੍ਹਾਂ ਕੋਲੋਂ ਚੋਰੀ ਕੀਤੇ ਹੋਏ ਗਹਿਣੇ ਚਾਂਦੀ ਦੀਆਂ ਝਾਜਰਾਂ, ਇਕ ਸੋਨੇ ਦੀ ਚੇਨ ਅਤੇ ਇਕ ਸਕੂਟਰੀ ਐਕਟਿਵਾ ਬਰਾਮਦ ਕੀਤੀ ਗਈ ਹੈ | ਇਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਅਰਜੁਨ ਪ੍ਰਸ਼ਾਦ ਅਪਰਾਧਿਕ ਪਿਛੋਕੜ ਵਾਲਾ ਵਿਅਕਤੀ ਹੈ, ਜਿਸ ਦੇ ਖਿਲਾਫ਼ ਪਹਿਲਾਂ ਵੀ ਲੁਧਿਆਣਾ ਦੇ ਥਾਣੇ 'ਚ ਮੁਕੱਦਮਾ ਦਰਜ ਹੈ |

Ad Position 22
No active advertisement
ਪਿਛਲੀ ਖ਼ਬਰ ਫਿਲੌਰ ਤਹਿਸੀਲ 'ਚ ਨਵੀਂ ਮਾਈਨਿੰਗ ਪਾਲਿਸੀ ਸੰਬੰਧੀ ਜਨਤਾ ਜਾਗਰੂਕਤਾ ਮੁਹਿੰਮ ਦਾ ਆਗਾਜ਼ <br/> ਅਗਲੀ ਖ਼ਬਰ ਸਰਕਾਰੀ ਮਿਡਲ ਸਕੂਲ ਸੀਚੇਵਾਲ 'ਚ ਕਰਵਾਈ ਮਾਪੇ-ਅਧਿਆਪਕ ਮਿਲਣੀ <br/>
Ad Position 24