ਫਿਲੌਰ ਪੁਲਿਸ ਨੇ ਗੰਨਾ ਪਿੰਡ 'ਚ ਨਸ਼ਾ ਤਸਕਰ ਔਰਤ ਵਲ਼ੋਂ ਪੰਚਾਇਤੀ ਜ਼ਮੀਨ 'ਤੇ ਕੀਤਾ ਕਬਜ਼ਾ ਛੁਡਵਾਇਆ <br/>
ਨਾਜਾਇਜ਼ ਕਬਜ਼ੇ ਹਟਾਉਣ ਲਈ ਚਲਦਾ ਹੋਇਆ ਸਰਕਾਰੀ ਪੰਜਾ | ਤਸਵੀਰਾਂ:ਗੈਰੀ ਫਿਲੌਰ.
<br/>
01-06-2025
ਕਬਜ਼ੇ ਵਾਲੀ ਥਾਂ ਤੇ ਬਣੇਗਾ ਨੌਜਵਾਨਾਂ ਲਈ ਕਸਰਤ ਕਲੱਬ
ਗੰਨਾ ਪਿੰਡ 'ਚ ਨਸ਼ੇ ਵਿਰੁੱਧ ਚੱਲੇ ਪੀਲੇ ਪੰਜੇ ਮੌਕੇ ਲੋਕਾਂ ਵਲ਼ੋਂ ਜਿੱਥੇ ਖ਼ੁਸ਼ੀ ਜ਼ਾਹਿਰ ਕੀਤੀ ਗਈ ਉੱਥੇ ਲੋਕ ਲੱਡੂ ਵੰਡਦੇ ਵੀ ਨਜ਼ਰ ਆਏ | ਜਿੱਥੇ ਅੱਜ ਫਿਲੌਰ ਪੁਲਿਸ ਨੇ ਇੱਕ ਨਾਜਾਇਜ਼ ਕਬਜ਼ੇ ਵਾਲੀ ਉਸਾਰੀ ਨੂੰ ਖ਼ਾਲੀ ਕਰਵਾ ਕੇ ਪੰਚਾਇਤ ਦੇ ਹਵਾਲੇ ਕਰ ਦਿੱਤਾ ਉੱਥੇ ਪੰਚਾਇਤ ਵਲ਼ੋਂ ਪੰਚਾਇਤ ਅਫ਼ਸਰ ਦਲਵੀਰ ਸਿੰਘ ਦੀ ਹਾਜ਼ਰੀ 'ਚ ਆਪਣਾ ਜਿੰਦਰਾ ਲਗਾ ਦਿੱਤਾ ਗਿਆ ਤੇ ਨੌਜਵਾਨਾਂ ਦੇ ਕਸਰਤ ਕਰਨ ਲਈ ਕਲੱਬ ਬਣਾਉਣ ਦਾ ਐਲਾਨ ਕੀਤਾ |
ਜ਼ਿਕਰਯੋਗ ਹੈ ਕਿ ਪਿੰਡ ਦੀਆਂ ਰਾਹਾਂ 'ਚ ਖੜੀਆਂ ਔਰਤਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਜਦ ਤੋਂ ਪਿੰਡ 'ਚ ਪੁਲਿਸ ਚੌਂਕੀ ਖੁੱਲ੍ਹੀ ਹੈ ਤਦ ਤੋਂ ਹੀ ਨਸ਼ਿਆਂ ਨੂੰ ਠੱਲ੍ਹ ਪੈ ਗਈ ਹੈ ਤੇ ਨਸ਼ਾ ਲੈਣ ਲਈ ਲਗਦੀਆਂ ਨੌਜਵਾਨਾਂ ਦੀਆ ਲੰਬੀਆਂ ਕਤਾਰਾਂ ਦਾ ਕੋਈ ਨਾਂਅ ਨਿਸ਼ਾਨ ਵੀ ਨਹੀਂ ਰਿਹਾ |ਇਸ ਗੱਲ ਲਈ ਔਰਤਾਂ ਤੇ ਹੋਰ ਮੋਹਤਬਰਾਂ ਨੇ ਡੀ ਐੱਸ ਪੀ ਸਰਵਣ ਸਿੰਘ ਬੱਲ, ਥਾਣਾ ਮੁਖੀ ਸੰਜੀਵ ਕਪੂਰ ਅਤੇ ਚੌਕੀ ਇੰਚਾਰਜ ਸੁਖਦੇਵ ਸਿੰਘ ਨੂੰ ਵਧਾਈ ਦੇ ਪਾਤਰ ਦੱਸਿਆ |