12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਸੀਚੇਵਾਲ 'ਚ ਸੰਤ ਅਵਤਾਰ ਸਿੰਘ ਯਾਦਗਾਰੀ ਖੇਡ ਮੇਲੇ ਦੌਰਾਨ ਕਬੱਡੀ ਤੇ ਅਥਲੈਟਿਕਸ ਮੁਕਾਬਲੇ ਅੱਜ ਤੋਂ

Ad Position 21
No active advertisement
ਅਜੀਤ ਡੈਸਕ 01-06-2025
ਲੋਹੀਆਂ ਖਾਸ, 31 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਨਿਰਮੁਲ ਕੁਟੀਆ ਸੀਚੇਵਾਲ ਦੇ ਵਿਸ਼ਾਲ ਖੇਡ ਸਟੇਡੀਅਮ ਵਿਖੇ 'ਸੰਤ ਅਵਤਾਰ ਸਿੰਘ ਯਾਦਗਾਰੀ ਖੇਡ ਮੇਲਾ' ਸ਼ਾਨੋ ਸ਼ੌਕਤ ਨਾਲ ਜਾਰੀ ਹੈ | ਉੱਘੇ ਵਾਤਾਵਰਨ ਪ੍ਰੇਮੀ ਤੇ ਮੈਂਬਰ ਰਾਜ ਸਭਾ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਦੇਖ-ਰੇਖ ਹੇਠ ਕਰਵਾਏ ਜਾ ਰਹੇ ਖੇਡ ਮੇਲੇ ਦੌਰਾਨ ਹਾਕੀ ਕੁਸ਼ਤੀ ਕਬੱਡੀ ਤੇ ਅਥਲੈਟਿਕਸ ਤੇ ਜੂਨੀਅਰ ਤੇ ਸੀਨੀਅਰ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ | ਜਾਣਕਾਰੀ ਦਿੰਦੇ ਨਿਰਮਲ ਕੁਟੀਆ ਸੀਚੇਵਾਲ ਦੇ ਵਿੱਤ ਸਕੱਤਰ ਬਾਬਾ ਸੁਰਜੀਤ ਸਿੰਘ ਸ਼ੰਟੀ ਸੀਚੇਵਾਲ ਨੇ ਦੱਸਿਆ ਕਿ 1 ਤੇ 2 ਜੂਨ ਨੂੰ ਕੱਬਡੀ ਤੇ ਅਥਲੈਟਿਕਸ ਦੇ ਮੁਕਾਬਲੇ ਕਰਵਾਏ ਜਾਣਗੇ |
ਹਰੀਪੁਰ 'ਚ ਜਿੰਦਾ ਸ਼ਾਹ ਮਦਾਰ ਦਾ 71ਵਾਂ ਸਾਲਾਨਾ ਮੇਲਾ ਅੱਜ ਤੋਂ
ਮਹਿਤਪੁਰ, 31 ਮਈ (ਲਖਵਿੰਦਰ ਸਿੰਘ)-ਬਲਾਕ ਮਹਿਤਪੁਰ ਦੇ ਪਿੰਡ ਹਰੀਪੁਰ 'ਚ ਦਰਬਾਰ ਬਦਿਉਦੀਨ ਅਹਿਮਦ ਜ਼ਿੰਦਾ ਪੀਰ ਸ਼ਾਹ ਮਦਾਰ ਜੀ ਦਾ ਸਾਲਾਨਾ 71ਵਾਂ ਮੇਲਾ 1 ਤੇ 2 ਜੂਨ ਨੂੰ ਸ਼ਰਧਾ ਸਹਿਤ ਮਨਾਇਆ ਜਾ ਰਿਹਾ ਹੈ | ਗੱਦੀ ਨਸ਼ੀਨ ਸਾਈਾ ਰਮਨ ਸ਼ਾਹ ਪਾਸੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਐਤਵਾਰ ਨੂੰ ਬੇੜੇ ਦੀ ਰਸਮ ਹੋਵੇਗੀ, 2 ਜੂਨ ਨੂੰ ਦਰਬਾਰ 'ਤੇ ਝੰਡਾ ਚੜ੍ਹਾਇਆ ਜਾਵੇਗਾ, ਚਿਰਾਗ ਰੌਸ਼ਨ ਕੀਤੇ ਜਾਣਗੇ ਅਤੇ ਚਾਦਰਾਂ ਚੜ੍ਹਾਈਆਂ ਜਾਣਗੀਆਂ | ਬਾਅਦ 'ਚ ਸੱਭਿਆਚਾਰਕ ਪ੍ਰੋਗਰਾਮ 'ਚ ਅਸਲਮ ਅਲੀ, ਅਜਮੇਰ ਹੀਰ, ਸ਼ੁਭਮ ਐਂਡ ਸਮਿਲ, ਬੀ. ਐਸ. ਬਿੱਲਾ ਆਦਿ ਗਾਇਕਾਂ ਤੋਂ ਇਲਾਵਾ ਨਾਮਵਰ ਗਾਇਕ ਕਾਸ਼ੀ ਨਾਥ ਆਪਣਾ ਪ੍ਰੋਗਰਾਮ ਪੇਸ਼ ਕਰਨਗੇ | ਰਾਤ ਦੀ ਮਹਿਫ਼ਲ ਦਰਬਾਰੀ ਕਵਾਲ ਕਰਾਮਤ ਫਕੀਰ ਮਾਲੇਰਕੋਟਲਾ ਵਾਲਿਆਂ ਵਲੋਂ ਸ਼ੁਰੂ ਕੀਤੀ ਜਾਵੇਗੀ | ਉਨ੍ਹਾਂ ਤੋਂ ਇਲਾਵਾ ਨੌਜਵਾਨ ਕਵਾਲ ਰਿਆਜ਼ ਅਲੀ ਤੇ ਪਰਵੇਜ਼ ਆਲਮ ਵੀ ਸੂਫ਼ੀਆਨਾ ਰੰਗ ਬਿਖੇਰਨਗੇ | ਮੇਲੇ ਦੌਰਾਨ ਪ੍ਰੋ. ਪਰਮਜੀਤ ਕੁਮਾਰ ਬੇਗਮਪੁਰਾ ਲਾਇਬ੍ਰੇਰੀ ਵਲੋਂ ਪੰਜਵੀਂ, ਅੱਠਵੀਂ, ਦਸਵੀਂ ਤੇ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ |
ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ
ਜੰਡਿਆਲਾ ਮੰਜਕੀ, 31 ਮਈ (ਸੁਰਜੀਤ ਸਿੰਘ ਜੰਡਿਆਲਾ)-ਥਾਣਾ ਨੂਰਮਹਿਲ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਹੈ | ਥਾਣਾ ਮੁਖੀ ਕਿ੍ਸ਼ਨ ਗੋਪਾਲ ਨੇ ਦੱਸਿਆ ਕਿ ਗਸ਼ਤ ਦੌਰਾਨ ਇਕ ਵਿਅਕਤੀ ਨੂੰ ਜਦੋਂ ਸ਼ੱਕ ਪੈਣ 'ਤੇ ਰੋਕਿਆ ਗਿਆ ਤਾਂ ਤਲਾਸ਼ੀ ਦੌਰਾਨ ਉਸ ਕੋਲੋਂ 43 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ | ਕਾਬੂ ਕੀਤੇ ਵਿਅਕਤੀ ਦੀ ਪਹਿਚਾਣ ਨੇਕ ਚੰਦ ਉਰਫ ਨੇਕੀ ਮਹੁੱਲਾ ਗੁਜਰਾਂ ਨੂਰਮਹਿਲ ਵਜੋਂ ਹੋਈ ਹੈ | ਪੁਲਿਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |
ਪਰਿਵਾਰ ਦੀ ਕੁੱਟਮਾਰ ਕਰਨ 'ਤੇ ਮੁਕੱਦਮਾ ਦਰਜ
ਜੰਡਿਆਲਾ ਮੰਜਕੀ, 31 ਮਈ (ਸੁਰਜੀਤ ਸਿੰਘ ਜੰਡਿਆਲਾ)-ਥਾਣਾ ਨੂਰਮਹਿਲ ਦੀ ਪੁਲਿਸ ਵਲੋਂ ਘਰ ਅੰਦਰ ਦਾਖਲ ਹੋ ਕੇ ਇਕ ਪਰਿਵਾਰ ਦੀ ਕੁੱਟਮਾਰ ਕਰਨ ਵਾਲਿਆਂ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ | ਜਾਂਚ ਅਧਿਕਾਰੀ ਏ. ਐੱਸ. ਆਈ. ਅਮਰੀਕ ਲਾਲ ਨੇ ਦੱਸਿਆ ਕਿ ਇਹ ਮੁਕੱਦਮਾ ਅਵਤਾਰ ਸਿੰਘ ਵਾਸੀ ਕੋਟ ਬਾਦਲ ਖਾਂ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ | ਉਸ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਕਿ 29 ਮਈ ਦੀ ਸ਼ਾਮ ਨੂੰ ਜਸਪਾਲ ਸਿੰਘ, ਮਨਜੀਤ ਸਿੰਘ, ਕਮਲਜੀਤ ਕੌਰ, ਸਰਬਜੀਤ ਕੌਰ, ਪ੍ਰਭਜੋਤ ਕੌਰ ਸਾਰੇ ਵਾਸੀ ਕੋਟ ਬਾਦਲ ਖਾਂ ਨੇ ਮੇਰੀ ਪਤਨੀ, ਪਿਤਾ ਤੇ ਮੇਰੇ ਲੜਕੇ ਦੀ ਕੁੱਟਮਾਰ ਕੀਤੀ ਤੇ ਘਰ ਦੀ ਭੰਨ ਤੋੜ ਕੀਤੀ | ਪੁਲਿਸ ਨੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲ ਤੇ ਕਾਰ ਦੀ ਟੱਕਰ 'ਚ 2 ਨੌਜਵਾਨ ਜ਼ਖ਼ਮੀ <br/> ਅਗਲੀ ਖ਼ਬਰ ਫਿਲੌਰ ਪੁਲਿਸ ਨੇ ਗੰਨਾ ਪਿੰਡ 'ਚ ਨਸ਼ਾ ਤਸਕਰ ਔਰਤ ਵਲ਼ੋਂ ਪੰਚਾਇਤੀ ਜ਼ਮੀਨ 'ਤੇ ਕੀਤਾ ਕਬਜ਼ਾ ਛੁਡਵਾਇਆ <br/>
Ad Position 24