12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਮੋਟਰਸਾਈਕਲ ਤੇ ਕਾਰ ਦੀ ਟੱਕਰ 'ਚ 2 ਨੌਜਵਾਨ ਜ਼ਖ਼ਮੀ <br/>

Ad Position 21
No active advertisement
ਮਲਸੀਆਂ-ਸ਼ਾਹਕੋਟ ਨੈਸ਼ਨਲ ਹਾਈਵੇ 'ਤੇ ਵਾਪਰੇ ਸੜਕ ਹਾਦਸੇ 'ਚ ਜ਼ਖ਼ਮੀ ਹੋਏ ਮੋਟਰਸਾਈਕਲ ਸਵਾਰ ਨੌਜਵਾਨ | ਤਸਵੀਰਾਂ : ਦਲਜੀਤ ਸਿੰਘ ਸਚਦੇਵਾ <br/> 01-06-2025
ਮਲਸੀਆਂ, 31 ਮਈ (ਦਲਜੀਤ ਸਿੰਘ ਸਚਦੇਵਾ)-ਮਲਸੀਆਂ-ਸ਼ਾਹਕੋਟ ਨੈਸ਼ਨਲ ਹਾਈਵੇ 'ਤੇ ਮੋਟਰਸਾਈਕਲ ਤੇ ਕਾਰ ਦੀ ਟੱਕਰ 'ਚ ਮੋਟਰਸਾਈਕਲ ਸਵਾਰ 2 ਨੌਜਵਾਨ ਜ਼ਖ਼ਮੀ ਹੋ ਗਏ | ਜਾਣਕਾਰੀ ਅਨੁਸਾਰ ਦੁਪਹਿਰ ਸਮੇਂ ਹੋਂਡਾ ਅਮੇਜ਼ ਕਾਰ, ਜਿਸ ਨੂੰ ਕੁਲਦੀਪ ਪੁੱਤਰ ਦੌਲਤ ਰਾਮ ਪਿੰਡ ਸਾਂਦਾ (ਸ਼ਾਹਕੋਟ) ਚਲਾ ਰਿਹਾ ਸੀ, ਜੋ ਮਲਸੀਆਂ ਤੋਂ ਸ਼ਾਹਕੋਟ ਵਾਲੀ ਸਾਈਡ ਨੂੰ ਨੈਸ਼ਨਲ ਹਾਈਵੇ 'ਤੇ ਜਾ ਰਿਹਾ ਸੀ | ਇਨ੍ਹਾਂ ਦੇ ਪਿੱਛੇ ਮੋਟਰਸਾਈਕਲ ਸਵਾਰ ਵਿਸ਼ਾਲ ਪੁੱਤਰ ਅਜੀਤ ਤੇ ਗੋਰਾ ਪੁੱਤਰ ਜੋਗਾ ਸਿੰਘ (ਦੋਵੇਂ) ਵਾਸੀ ਪਿੰਡ ਆਂਸਲ ਜ਼ਿਲ੍ਹਾ ਫਿਰੋਜ਼ਪੁਰ ਵੀ ਮਲਸੀਆਂ ਤੋਂ ਸ਼ਾਹਕੋਟ ਵਾਲੇ ਪਾਸੇ ਨੂੰ ਜਾ ਰਹੇ ਸਨ | ਜਦ ਇਹ ਦੋਵੇਂ ਵਾਹਨ ਫਲਾਈਓਵਰ ਨਜ਼ਦੀਕ ਪਹੁੰਚੇ ਤਾਂ ਮੋਟਰਸਾਈਕਲ ਪਿੱਛੋਂ ਕਾਰ ਨਾਲ ਟਕਰਾ ਗਿਆ, ਜਿਸ ਕਾਰਨ ਦੋਵੇਂ ਮੋਟਰਸਾਈਕਲ ਸਵਾਰ ਜ਼ਖ਼ਮੀ ਹੋ ਗਏ | ਮੌਕੇ 'ਤੇ ਪਹੁੰਚੇ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏ. ਐੱਸ. ਆਈ. ਰੇਸ਼ਮ ਸਿੰਘ ਤੇ ਕਾਂਸਟੇਬਲ ਨਰਾਇਣ ਸ਼ਰਮਾ ਨੇ ਜ਼ਖ਼ਮੀਆਂ ਨੂੰ ਤੁਰੰਤ ਸ਼ਾਹਕੋਟ ਦੇ ਸਰਕਾਰੀ ਹਸਪਤਾਲ ਵਿਖੇ ਪਹੁੰਚਾਇਆ, ਜਿਥੇ ਡਿਊਟੀ 'ਤੇ ਮੌਜੂਦ ਡਾਕਟਰ ਵਲੋਂ ਜ਼ਖ਼ਮੀਆਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਜਲੰਧਰ ਦੇ ਸਰਕਾਰੀ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ | ਹਾਦਸਾਗ੍ਰਸਤ ਵਾਹਨਾਂ ਨੂੰ ਮਲਸੀਆਂ ਪੁਲਿਸ ਵਲੋਂ ਕਬਜ਼ੇ 'ਚ ਲੈ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਅਕਾਲ ਅਕੈਡਮੀ ਬੋਪਾਰਾਏ ਕਲਾਂ ਵਿਖੇ ਸ਼ਹੀਦੀ ਦਿਹਾੜਾ ਮਨਾਇਆ ਅਗਲੀ ਖ਼ਬਰ ਸੀਚੇਵਾਲ 'ਚ ਸੰਤ ਅਵਤਾਰ ਸਿੰਘ ਯਾਦਗਾਰੀ ਖੇਡ ਮੇਲੇ ਦੌਰਾਨ ਕਬੱਡੀ ਤੇ ਅਥਲੈਟਿਕਸ ਮੁਕਾਬਲੇ ਅੱਜ ਤੋਂ
Ad Position 24