ਸ਼ਾਹਕੋਟ, 31 ਮਈ (ਸੁਖਦੀਪ ਸਿੰਘ)-ਸ਼ਾਹਕੋਟ ਵਿਖੇ ਪੰਜਾਬ ਕਿ੍ਸ਼ਚਨ ਮੂਵਮੈਂਟ ਯੂਥ ਵਿੰਗ ਦੀ ਮੀਟਿੰਗ ਪੰਜਾਬ ਪ੍ਰਧਾਨ ਸੁਧੀਰ ਨਾਹਰ ਦੀ ਅਗਵਾਈ 'ਚ ਕੀਤੀ ਗਈ | ਮੀਟਿੰਗ 'ਚ ਪੰਜਾਬ ਕਿ੍ਸ਼ਚਨ ਮੂਵਮੈਂਟ ਦੇ ਪ੍ਰਧਾਨ ਹਮੀਦ ਮਸੀਹ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ ਤੇ ਨਾਲ ਪੀ. ਸੀ. ਪੀ. ਸੀ. ਦੇ ਯੂਥ ਵਿੰਗ ਦੇ ਪੰਜਾਬ ਪ੍ਰਧਾਨ ਮਾਰਕ ਸਿੱਧੂ ਵੀ ਸ਼ਾਮਿਲ ਹੋਏ | ਮੀਟਿੰਗ ਦੀ ਸ਼ੁਰੂਆਤ ਪਾਸਟਰ ਭੁਪਿੰਦਰ ਨੇ ਦੁਆ ਨਾਲ ਕੀਤੀ | ਬਿਸ਼ਪ ਡੈਨੀਅਲ ਕਾਂਗਣਾ ਨੇ ਪਵਿੱਤਰ ਬਾਈਬਲ 'ਚੋਂ ਸਾਰੀ ਸੰਗਤ ਨੂੰ ਵਚਨ ਸੁਣਾਇਆ | ਉਪਰੰਤ ਪ੍ਰਧਾਨ ਹਮੀਦ ਮਸੀਹ ਨੇ ਮਸੀਹੀ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ-ਚਰਚਾ ਕੀਤੀ | ਇਸ ਮੌਕੇ ਪੰਜਾਬ ਪ੍ਰਧਾਨ ਹਮੀਦ ਮਸੀਹ ਤੇ ਪੰਜਾਬ ਯੂਥ ਪ੍ਰਧਾਨ ਸੁਧੀਰ ਨਾਹਰ ਵਲੋਂ ਪਤਰਸ ਮਸੀਹ ਪਰਜੀਆਂ ਨੂੰ ਸ਼ਾਹਕੋਟ ਹਲਕੇ ਤੋਂ ਯੂਥ ਪ੍ਰਧਾਨ, ਅਨੋਸ਼ ਮਸੀਹ ਨੂੰ ਵਾਈਸ ਪ੍ਰਧਾਨ ਤੇ ਜਗਦੀਪ ਮਸੀਹ ਜੱਗੀ ਨੂੰ ਜ਼ਿਲ੍ਹਾ ਜਲੰਧਰ (ਦਿਹਾਤੀ) ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ | ਪਾਸਟਰ ਵੈੱਲਫੇਅਰ ਸੁਸਾਇਟੀ ਨਕੋਦਰ ਦੇ ਪ੍ਰਧਾਨ ਪਾਸਟਰ ਮਨਜੀਤ ਨੇ ਨਵ-ਨਿਯੁਕਤ ਅਹੁਦੇਦਾਰਾਂ ਲਈ ਦੁਆ ਕੀਤੀ | ਅਖ਼ੀਰ 'ਚ ਯੂਥ ਪ੍ਰਧਾਨ ਸੁਧੀਰ ਨਾਹਰ ਨੇ ਨਵੇਂ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਆਏ ਹੋਏ ਸਾਰੇ ਬਿਸ਼ਪ ਤੇ ਪਾਸਟਰ ਸਹਿਬਾਨਾਂ ਦਾ ਧੰਨਵਾਦ ਕੀਤਾ | ਪਾਸਟਰ ਐਸੋਸੀਏਸ਼ਨ ਸ਼ਾਹਕੋਟ ਦੇ ਚੇਅਰਮੈਨ ਬਿਸ਼ਪ ਯੂਸਫ਼ ਮਸੀਹ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ | ਇਸ ਮੌਕੇ ਬਿਸ਼ਪ ਡੈਨੀਅਲ ਕਾਂਗਣਾ, ਬਿਸ਼ਪ ਯੂਸਫ਼ ਮਸੀਹ, ਨਕੋਦਰ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਪਾਸਟਰ ਮਨਜੀਤ, ਪਾਸਟਰ ਪ੍ਰੇਮ, ਪਾਸਟਰ ਸੋਹਣ ਲਾਲ, ਪਾਸਟਰ ਵੀਰ ਸਿੰਘ, ਪਾਸਟਰ ਭੁਪਿੰਦਰ, ਪਾਸਟਰ ਯੂਸਫ਼ ਆਦਮਪੁਰ, ਪਾਸਟਰ ਰਾਜ ਕੁਮਾਰ, ਪਾਸਟਰ ਹਾਰੁਨ ਧਰਮਕੋਟ, ਪਾਸਟਰ ਸੁਖਦੇਵ, ਮਰਕੁਸ ਵਾਲੀਆ, ਜੋਹਨ ਮਸੀਹ, ਗੁਰਪ੍ਰੀਤ, ਅਭਿ ਮਸੀਹ, ਨਾਨਕ ਮਸੀਹ, ਜੌਲੀ ਨਾਹਰ, ਹੈਪੀ ਪੌਲ, ਰਾਜ ਵਾਲੀਆ, ਯੂਨਸ, ਸੰਜੂ ਪਰਜੀਆਂ ਆਦਿ ਹਾਜ਼ਰ ਸਨ |