12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਗੁਰਦੁਆਰਾ ਗੁਰਸਾਗਰ ਬਖ਼ਸ਼ੀਸ਼ ਦੁੱਖ ਨਿਵਾਰਨ ਸਾਹਿਬ ਜੌੜਾ ਭੱਟੀਆਂ ਵਿਖੇ ਜੋੜ ਮੇਲੇ 'ਤੇ ਵਿਸ਼ੇਸ਼

Ad Position 21
No active advertisement
ਸੰਤ ਬਖ਼ਸ਼ੀਸ਼ ਸਿੰਘ ਦੀ ਤਸਵੀਰ | <br/> 01-06-2025
ਚੌਲਾਂਗ - ਸੰਤ ਬਖ਼ਸ਼ੀਸ਼ ਸਿੰਘ ਜਿਨ੍ਹਾਂ ਨੇ ਨਾਮ ਦੀ ਕਮਾਈ ਕਰਦੇ ਹੋਏ ਦੀਨ ਦੁਨੀਆ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਤੇ ਸਿੱਧੇ ਰਸਤੇ ਪਾਇਆ | ਆਪ ਦਾ ਜਨਮ ਪਿਤਾ ਮਾਨ ਸਿੰਘ ਦੇ ਘਰ ਮਾਤਾ ਬਿਸ਼ਨ ਕੌਰ ਦੇ ਘਰ ਪਿੰਡ ਜੌੜਾ ਸੰਨ 1939 ਵਿਚ ਹੋਇਆ | ਆਪ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦੇ ਸਨ | ਆਪ ਦੇ ਮਾਪਿਆਂ ਵਲੋਂ ਦੁਨਿਆਵੀ ਕੰਮਾਂ ਕਾਰਾਂ ਨਾਲ ਜੋੜਨ ਵਾਸਤੇ ਆਪ ਦੀ ਸ਼ਾਦੀ ਮਾਤਾ ਹਰਭਜਨ ਕੌਰ ਨਾਲ ਕੀਤੀ | ਆਪ ਦੇ ਘਰ ਭਾਈ ਸੁਰਿੰਦਰਪਾਲ ਸਿੰਘ ਲੜਕਾ ਤੇ ਲੜਕੀ ਨੇ ਜਨਮ ਲਿਆ | ਆਪ ਨੇ 1970 ਵਿਚ ਦੀਵਾਲੀ ਵਾਲੇ ਦਿਨ ਡੇਰੇ ਦੀ ਸਥਾਪਨਾ ਕੀਤੀ | ਇਹ ਡੇਰਾ ਹੌਲੀ-ਹੌਲੀ ਪ੍ਰਫੁਲਿਤ ਹੁੰਦਾ ਗਿਆ | ਜੋ ਅੱਜ-ਕੱਲ੍ਹ ਗੁਰਦੁਆਰਾ ਗੁਰ ਸਾਗਰ ਬਖ਼ਸ਼ੀਸ਼ ਦੁੱਖ ਨਿਵਾਰਨ ਸਾਹਿਬ ਪਿੰਡ ਜੌੜਾ-ਭੱਟੀਆਂ ਦੇ ਨਾਂਅ ਨਾਲ ਪ੍ਰਸਿੱਧ ਹੈ | ਇਹ ਗੁਰਦੁਆਰਾ ਜੋੜਾ ਭੱਟੀਆਂ ਸੜਕ ਤੇ ਦੋ ਜ਼ਿਲਿ੍ਹਆਂ ਹੁਸ਼ਿਆਰਪੁਰ, ਜਲੰਧਰ ਦੀ ਹੱਦ 'ਤੇ ਸਥਿਤ ਹੈ | ਆਪ ਭਾਵੇਂ 13 ਨਵੰਬਰ 2005 ਨੂੰ ਸਰੀਰਕ ਚੋਲ੍ਹਾ ਤਿਆਗਦੇ ਹੋਏ ਵਾਹਿਗੁਰੂ ਦੇ ਰੰਗ ਬ੍ਰਹਮਲੀਨ ਹੋ ਗਏ ਸਨ | ਆਪ ਵਲੋਂ ਚਲਾਈ ਮਰਿਆਦਾ ਅਨੁਸਾਰ ਭਾਈ ਸੁਰਿੰਦਰਪਾਲ ਸਿੰਘ ਤੇ ਸੰਗਤਾਂ ਵਲੋਂ ਸਲਾਨਾ ਜੋੜ ਮੇਲਾ 1 ਜੂਨ ਨੂੰ ਤਪ ਅਸਥਾਨ ਗੁਰਦੁਆਰਾ ਗੁਰਸਾਗਰ ਬਖ਼ਸ਼ੀਸ਼ ਦੁੱਖ ਨਿਵਾਰਨ ਸਾਹਿਬ ਵਿਖੇ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੇਵਾਦਾਰ ਭਾਈ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ 1 ਜੂਨ ਦਿਨ ਐਤਵਾਰ ਨੂੰ ਅਖੰਡ ਪਾਠ ਦੇ ਭੋਗ ਉਪਰੰਤ ਕੀਰਤਨ ਦੀਵਾਨ ਸਜਾਏ ਜਾਣਗੇ ਜਦਕਿ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਜਾਵੇਗਾ | -ਸੁਖਦੇਵ ਸਿੰਘ
Ad Position 22
No active advertisement
ਪਿਛਲੀ ਖ਼ਬਰ ਸ਼ਾਹਕੋਟ ਵਿਖੇ ਪੰਜਾਬ ਕਿ੍ਸਚਨ ਮੂਵਮੈਂਟ ਯੂਥ ਵਿੰਗ ਦੀ ਮੀਟਿੰਗ ਦੌਰਾਨ ਨਵੇਂ ਅਹੁਦੇਦਾਰਾਂ ਦੀ ਚੋਣ <br/> ਅਗਲੀ ਖ਼ਬਰ ਦਰਬਾਰ ਸਾਈਾ ਫੱਜੇ ਸ਼ਾਹ ਸਿਕੰਦਰਪੁਰ ਵਿਖੇ ਸਾਲਾਨਾ ਮੇਲੇ ਸੰਬੰਧੀ ਮੀਟਿੰਗ <br/>
Ad Position 24