ਜਲੰਧਰ, 1 ਜੂਨ-(ਅ.ਬ.) ਇਥੋਂ ਥੋੜ੍ਹੀ ਦੂਰ ਪਿੰਡ ਅਖਾੜਾ (ਜਲੰਧਰ) ਵਿਖੇ ਨਗਰ ਵਾਸੀਆਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 6 ਜੂਨ (ਸ਼ੁੱਕਰਵਾਰ) ਨੂੰ ਮਹਾਂਮਾਈ ਦਾ ਸਾਲਾਨਾ ਜਾਗਰਣ ਕਰਵਾਇਆ ਜਾ ਰਿਹਾ ਹੈ | ਜਿਸ ਵਿਚ ਪ੍ਰਸਿੱਧ ਪਾਰਟੀਆਂ ਮਹਾਂਮਾਈ ਦਾ ਗੁਣਗਾਨ ਕਰ ਕੇ ਆਈ ਹੋਈ ਸੰਗਤ ਨੂੰ ਨਿਹਾਲ ਕਰਨਗੀਆਂ | ਇਸ ਮੌਕੇ ਸਵੇਰ ਤੋਂ ਹੀ ਚਾਹ-ਪਕੌੜੇ, ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਅਤੇ ਆਈ ਹੋਈ ਸੰਗਤ ਲਈ ਲੰਗਰ ਚਲਦਾ ਰਹੇਗਾ |