08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਲੋਹੀਆਂ 'ਚ ਦੁਪਹਿਰ ਸਮੇਂ ਪਿਸਤੌਲ ਦਿਖਾ ਕੇ ਰਾਹਗੀਰ ਕੋਲੋਂ ਸੋਨਾ ਤੇ ਨਕਦੀ ਲੁੱਟੇ <br/>

Ad Position 21
No active advertisement
ਲੋਹੀਆਂ 'ਚ ਲੁੱਟ ਖੋਹ ਦੀ ਹੋਈ ਘਟਨਾ ਬਾਰੇ ਜਾਣਕਾਰੀ ਦਿੰਦਾ ਹੋਇਆ ਵਰਿੰਦਰ ਕੁਮਾਰ ਰਤਨ ਟੇਲਰ ਮਾਸਟਰ (ਸੱਜੇ) ਸੀਸੀਟੀਵੀ ਕੈਮਰਿਆਂ 'ਚ ਕੈਦ ਹੋਈ ਮੋਟਰਸਾਈਕਲ ਸਵਾਰ ਲੁਟੇਰਾ | ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ <br/> 02-06-2025
ਲੋਹੀਆਂ ਖਾਸ, 1 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਲੋਹੀਆਂ ਦੇ ਮੇਨ ਰੋਡ ਵਿਚਲੇ ਬਜ਼ਾਰ 'ਚੋਂ, ਜਿਥੇ ਸਭ ਤੋਂ ਵੱਧ ਭੀੜ ਭੜੱਕਾ ਹੁੰਦਾ ਹੈ, ਵਿਖੇ 2 ਮੋਟਰਸਾਈਕਲ ਸਵਾਰਾਂ ਵਲੋਂ ਇੱਕ ਰਾਹਗੀਰ ਨੂੰ ਰੋਕ ਉਸ ਪਾਸੋਂ ਪਸਤੌਲ ਦਿਖਾ ਕੇ ਸੋਨਾ ਤੇ ਨਗਦੀ ਲੁੱਟ ਲਏ ਜਾਣ ਦੀ ਘਟਨਾ ਨੇ ਸ਼ਹਿਰ ਵਾਸੀਆਂ ਨੂੰ ਪ੍ਰੇਸ਼ਾਨ ਅਤੇ ਲੋਹੀਆਂ ਪੁਲਿਸ ਨੂੰ ਹੈਰਾਨ ਕਰ ਦਿੱਤਾ ਹੈ | ਜਾਣਕਾਰੀ ਦਿੰਦਿਆਂ ਵਰਿੰਦਰ ਕੁਮਾਰ ਰਤਨ ਟੇਲਰ ਮਾਸਟਰ ਵਾਸੀ ਲੋਹੀਆਂ ਖਾਸ ਨੇ ਦੱਸਿਆ ਕਿ ਉਹ ਜਦੋਂ ਆਪਣੇ ਘਰੋਂ ਸਬਜ਼ੀ ਖ਼ਰੀਦਣ ਲਈ ਪੈਦਲ ਹੀ ਲੋਹੀਆਂ ਦੀ ਮੁੱਖ ਸੜਕ ਬਾਬਾ ਮਸਤ ਸੜਕ 'ਤੇ ਜਾ ਰਿਹਾ ਸੀ ਤਾਂ ਉਸ ਨੂੰ ਮੋਟਰਸਾਈਕਲ ਸਵਾਰ 2 ਲੁਟੇਰਿਆਂ ਨੇ ਰੋਕਿਆ ਤੇ ਪਸਤੌਲ ਦਿਖਾ ਕੇ ਜਿਥੇ ਹੱਥਾਂ 'ਚ ਪਾਈਆਂ ਹੋਈਆਂ ਦੋਵੇਂ ਮੁੰਦਰੀਆਂ ਲੁੱਟ ਲਈਆਂ, ਉਥੇ ਉਸਦੇ ਪਰਸ 'ਚ ਪਏ ਕਰੀਬ 6 ਹਜ਼ਾਰ ਰੁਪਏ ਵੀ ਲੁੱਟ ਕੇ ਲੁਟੇਰੇ ਰਫ਼ੂ ਚੱਕਰ ਹੋ ਗਏ | ਉਪਰੰਤ ਉਨ੍ਹਾਂ ਆਪਣੇ ਕੁਝ ਨੇੜਲੇ ਸਾਥੀਆਂ ਨੂੰ ਇਹ ਘਟਨਾ ਦੱਸੀ ਤਾਂ ਉਨ੍ਹਾਂ ਥਾਣਾ ਲੋਹੀਆਂ ਵਿਖੇ ਮੈਨੂੰ ਨਾਲ ਲਿਜਾ ਕੇ ਪੁਲਿਸ ਨੂੰ ਸੂਚਨਾ ਦਰਜ ਕਰਵਾਈ ਹੈ | ਇਸ ਸਬੰਧੀ ਥਾਣਾ ਲੋਹੀਆਂ ਦੀ ਪੁਲਿਸ ਵਲੋਂ ਸ਼ਹਿਰ ਦੇ ਕਈ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆਂ ਜਾ ਰਿਹਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਦੋ ਲੁਟੇਰੇ ਜਿਨ੍ਹਾਂ ਦੀ ਉਮਰ ਲਗਭਗ 25-30 ਸਾਲ ਦੇ ਕਰੀਬ ਸੀ ਤੇ ਉਹ ਐੱਫ ਜੈੱਡ (ਸਪੋਰਟਸ ਮਾਡਲ) ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਸਨ | ਇਸ ਸਬੰਧੀ ਥਾਣਾ ਲੋਹੀਆਂ ਦੇ ਥਾਣਾ ਮੁੱਖੀ ਲਾਭ ਸਿੰਘ ਨੇ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀ ਸਹਾਇਤਾ ਨਾਲ ਅਸੀਂ ਲੁਟੇਰਿਆਂ ਨੂੰ ਜਲਦੀ ਕਾਬੂ ਕਰਨ 'ਚ ਕਾਮਯਾਬ ਹੋ ਜਾਵਾਂਗੇ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਸੈਦਪੁਰ ਝਿੜੀ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ <br/> ਅਗਲੀ ਖ਼ਬਰ ਦੂਸਰਿਆਂ ਨੂੰ ਧੋਖਾ ਦੇਣ ਵਾਲਾ ਵਿਅਕਤੀ ਕਦੇ ਸਫਲ ਨਹੀਂ ਹੁੰਦਾ-ਪਾਸਟਰ ਦਿਓਲ <br/>
Ad Position 24