08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਜੀ.ਡੀ.ਆਰ. ਸਕੂਲ 'ਚ ਲਗਾਈ 'ਤੰਬਾਕੂ ਨਿਵਾਰਨ ਦਿਵਸ' ਸੰਬੰਧੀ ਪ੍ਰਦਰਸ਼ਨੀ

Ad Position 21
No active advertisement
ਅਜੀਤ ਡੈਸਕ 02-06-2025
ਫਗਵਾੜਾ 1 ਜੂਨ (ਅਸ਼ੋਕ ਕੁਮਾਰ ਵਾਲੀਆ)- ਜੀ.ਡੀ.ਆਰ ਕਾਨਵੈਂਟ ਸੀ.ਸੈ. ਸਕੂਲ, ਹੁਸ਼ਿਆਰਪੁਰ ਰੋਡ, ਫਗਵਾੜਾ ਵਿਖੇ ਪੀ.ਟੀ.ਐਮ ਦੇ ਅਵਸਰ 'ਤੇ 'ਤੰਬਾਕੂ ਨਿਵਾਰਨ ਦਿਵਸ' ਸੰਬੰਧੀ ਪ੍ਰਦਰਸ਼ਨੀ ਲਗਾਈ ਗਈ ਜਿਸ ਵਿਚ ਆਏ ਹੋਏ ਮਾਪਿਆਂ ਨੂੰ ਤੰਬਾਕੂ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਜਾਗਰੂਕ ਕੀਤਾ ਗਿਆ | ਇਸ ਪ੍ਰਦਰਸ਼ਨੀ ਰਾਹੀਂ ਬੱਚਿਆਂ ਨੇ ਮਾਪਿਆਂ ਨੂੰ ਦੱਸਿਆ ਕਿ ਤੰਬਾਕੂ ਇਕ ਅਜਿਹਾ ਜਹਿਰ ਹੈ ਜੋ ਸਿਰਫ਼ ਸਰੀਰ ਨੂੰ ਹੀ ਨਹੀਂ, ਸਾਰੇ ਸਮਾਜ ਨੂੰ ਨਸ਼ਟ ਕਰ ਰਿਹਾ ਹੈ | ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਹਰ ਸਾਲ ਲਗਭਗ 80 ਲੱਖ ਲੋਕ ਤੰਬਾਕੂ ਨਾਲ ਸਬੰਧਿਤ ਬਿਮਾਰੀਆਂ ਕਾਰਨ ਆਪਣੀਆਂ ਜਾਨਾਂ ਗੁਆ ਦਿੰਦੇ ਹਨ | ਇਸ ਸਬੰਧੀ ਬੱਚਿਆਂ ਨੇ ਆਪਣੇ ਹੱਥੀਂ ਪੋਸਟਰ ਬਣਾ ਕੇ ਮਾਪਿਆਂ ਨੂੰ ਜਾਗਰੂਕ ਕੀਤਾ | ਸਕੂਲ ਦੇ ਪਿ੍ੰਸੀਪਲ ਮਾਧਵੀ ਨੇ ਮਾਪਿਆਂ ਨੂੰ ਸੰਬੋਧਿਤ ਕਰਦੇ ਹੋਏ ਦੱਸਿਆ ਕਿ ਸਾਨੂੰ ਇਹ ਸਮਝਣਾ ਪਵੇਗਾ ਕਿ ਤੰਬਾਕੂ ਦੀ ਲਤ ਸਿਰਫ਼ ਇੱਕ ਆਦਤ ਨਹੀਂ ਹੈ, ਸਗੋਂ ਇੱਕ ਬਿਮਾਰੀ ਹੈ ਜਿਸ ਨਾਲ ਲੜਨ ਦੀ ਲੋੜ ਹੈ |
Ad Position 22
No active advertisement
ਪਿਛਲੀ ਖ਼ਬਰ ਸਵੱਛ ਭਾਰਤ ਮਿਸ਼ਨ 'ਤੇ ਇੱਕ ਪ੍ਰਭਾਵਸ਼ਾਲੀ ਨੁੱਕੜ ਨਾਟਕ ਕੀਤਾ ਪੇਸ਼ <br/> ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ 'ਚ ਸਮਰ ਕੈਂਪ
Ad Position 24