16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਨਾਜਾਇਜ਼ ਉਸਾਰੀ ਮਾਮਲੇ 'ਚ ਜੇ. ਈ. ਨੂੰ ਕਾਰਨ ਦੱਸੋ ਨੋਟਿਸ ਜਾਰੀ

Ad Position 21
No active advertisement
ਅਜੀਤ ਡੈਸਕ 03-06-2025
ਜਲੰਧਰ, 2 ਜੂਨ (ਸ਼ਿਵ)-ਵਿਜੀਲੈਂਸ ਬਿਊਰੋ ਵਲੋਂ ਨਾਜਾਇਜ਼ ਉਸਾਰੀਆਂ ਦੇ ਮਾਮਲੇ ਵਿਚ ਹੁਣ ਤੱਕ ਕੀਤੀ ਗਈ ਕਾਰਵਾਈ ਤੋਂ ਬਾਅਦ ਨਿਗਮ ਪ੍ਰਸ਼ਾਸਨ ਵੀ ਹੁਣ ਕੁੱਝ ਚੁਸਤ ਆਉਣ ਲੱਗਾ ਹੈ | ਜਿੱਥੇ ਪਹਿਲਾਂ ਨਾਜਾਇਜ਼ ਉਸਾਰੀਆਂ ਦੇ ਮਾਮਲੇ 'ਚ ਕਈ ਵਾਰ ਤਾਂ ਬਿਲਡਿੰਗ ਵਿਭਾਗ ਵਲੋਂ ਅੱਖਾਂ ਹੀ ਮੀਟੀਆਂ ਜਾਂਦੀਆਂ ਰਹੀਆਂ ਹਨ ਪਰ ਹੁਣ ਤੱਕ ਬਿਲਡਿੰਗ ਵਿਭਾਗ ਦੇ ਕੁੱਝ ਅਫ਼ਸਰਾਂ 'ਤੇ ਕਾਰਵਾਈ ਹੋਣ ਕਰਕੇ ਬਿਲਡਿੰਗ ਵਿਭਾਗ 'ਤੇ ਵੀ ਇਸ ਦਾ ਅਸਰ ਨਜ਼ਰ ਆ ਰਿਹਾ ਹੈ | ਜਿਸ ਕਰਕੇ ਹੁਣ ਨਾਜਾਇਜ਼ ਉਸਾਰੀਆਂ ਦੇ ਮਾਮਲੇ ਵਿਚ ਹੋਰ ਕਾਰਵਾਈ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਨਿਗਮ ਦੇ ਐਮ. ਟੀ. ਪੀ. ਨੇ ਇਕ ਨਾਜਾਇਜ਼ ਉਸਾਰੀ ਦੇ ਮਾਮਲੇ 'ਚ ਨਿਗਮ ਦੇ ਜੂਨੀਅਰ ਇੰਜੀਨੀਅਰ ਨਰਿੰਦਰ ਕੁਮਾਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ | ਕਾਰਨ ਦੱਸੋ ਨੋਟਿਸ ਜਾਰੀ ਕਰਦੇ ਹੋਏ ਨਿਗਮ ਪ੍ਰਸ਼ਾਸਨ ਦਾ ਕਹਿਣਾ ਸੀ ਕਿ ਪ੍ਰਤਾਪ ਪੈਲੇਸ ਤੋਂ ਨੰਗਲ ਸ਼ਾਮਾਂ ਰੋਜ਼ ਨੇੜੇ ਨਮਨ ਡੈਕੋਰੇਟਰ ਜਲੰਧਰ ਵਿਚ ਨਾਜਾਇਜ਼ ਤੌਰ 'ਤੇ ਉਸਾਰੀ ਕੀਤੀ ਜਾ ਰਹੀ ਸੀ ਪਰ ਇਸ ਉਸਾਰੀ ਨੂੰ ਪਹਿਲਾਂ ਸੀਲ ਕੀਤਾ ਗਿਆ ਸੀ ਪਰ ਉਸਾਰੀਕਰਤਾ ਵਲੋਂ ਸੀਲ ਤੋੜ ਕੇ ਅਗਾਹੋਂ ਉਸਾਰੀ ਕੀਤੀ ਗਈ | ਜਿਸ ਉੱਪਰ ਆਪ ਵਲੋਂ ਪੰਜਾਬ ਮਿਉਂਸਪਲ ਕਾਰਪੋਰੇਸ਼ਨ ਐਕਟ 1976 ਦੀਆਂ ਬਣਦੀਆਂ ਧਾਰਾਵਾਂ ਤਹਿਤ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ ਤੇ ਅਣਅਧਿਕਾਰਤ ਉਸਾਰੀ ਕਰਵਾਈ ਗਈ | ਇਸ ਲਈ ਨੋਟਿਸ ਜਾਰੀ ਕਰਕੇ ਆਪ ਤੋਂ ਪੁੱਛਿਆ ਜਾਂਦਾ ਹੈ ਕਿ 'ਆਪ' ਦੇ ਖ਼ਿਲਾਫ਼ ਸਖ਼ਤ ਅਨੁਸ਼ਾਸਨਿਕ ਅਤੇ ਪ੍ਰਸ਼ਾਸਨਿਕ ਕਾਰਵਾਈ ਕਰਨ ਲਈ ਉੱਚ ਅਧਿਕਾਰੀਆਂ ਨੂੰ ਲਿਖ ਦਿੱਤਾ ਜਾਵੇ | ਦੋ ਦਿਨਾਂ ਦੇ ਅੰਦਰ ਜਵਾਬ ਨਾ ਆਉਣ ਦੀ ਸੂਰਤ 'ਚ ਇੱਕਤਰਫ਼ਾ ਕਾਰਵਾਈ ਕਰਨ ਦੀ ਗੱਲ ਕਹੀ ਹੈ | ਉਧਰ ਦੱਸਿਆ ਜਾ ਰਿਹਾ ਹੈ ਕਿ ਇਸ ਕਾਰਵਾਈ ਤੋਂ ਬਾਅਦ ਨਿਗਮ ਨੇ ਨਾਜਾਇਜ ਉਸਾਰੀ ਖ਼ਿਲਾਫ਼ ਕਾਰਵਾਈ ਕਰਨ ਲਈ ਟੀਮ ਵੀ ਭੇਜ ਦਿੱਤੀ ਸੀ |
ਵਿਜੀਲੈਂਸ ਦੋ ਬਿਲਡਿੰਗ ਅਫ਼ਸਰਾਂ 'ਤੇ ਕਰ ਚੁੱਕੀ ਹੈ ਕਾਰਵਾਈ
ਰਮਨ ਅਰੋੜਾ ਮਾਮਲੇ 'ਚ ਵਿਜੀਲੈਂਸ ਬਿਊਰੋ ਵਲੋ ਬਿਲਡਿੰਗ ਵਿਭਾਗ ਦੇ 2 ਅਫ਼ਸਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਚੁੱਕੀ ਹੈ | ਇਨ੍ਹਾਂ 'ਚ ਇਕ ਏ. ਟੀ. ਪੀ. ਸੁਖਦੇਵ ਵਸ਼ਿਸ਼ਟ ਤੇ ਦੂਜੀ ਮਹਿਲਾ ਬਿਲਡਿੰਗ ਇੰਸਪੈਕਟਰ ਹਰਪ੍ਰੀਤ ਕੌਰ ਸ਼ਾਮਿਲ ਹਨ ਜਿਨਾਂ ਦਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅਦਾਲਤ ਵਲੋਂ ਉਨਾਂ ਨੂੰ ਜੁਡੀਸ਼ੀਅਲ ਹਿਰਾਸਤ ਵਿਚ ਭੇਜ ਦਿੱਤਾ ਗਿਆ ਸੀ | ਵਿਜੀਲੈਂਸ ਬਿਊਰੋ ਨੇ ਏ. ਟੀ. ਪੀ. ਨਾਜਾਇਜ ਉਸਾਰੀਆਂ ਦੇ ਮਾਮਲੇ 'ਚ ਭਿ੍ਸ਼ਟਾਚਾਰ ਦੇ ਦੋਸ਼ਾਂ ਤਹਿਤ ਗਿ੍ਫ਼ਤਾਰ ਕੀਤਾ ਸੀ ਜਦਕਿ ਦੂਜੇ ਪਾਸੇ ਮਹਿਲਾ ਬਿਲਡਿੰਗ ਇੰਸਪੈਕਟਰ ਨੂੰ ਬੇਕਰੀ ਵਾਲੇ ਦੇ ਬਿਆਨ ਦਰਜ ਹੋਣ ਤੋਂ ਬਾਅਦ ਗਿ੍ਫ਼ਤਾਰ ਕੀਤਾ ਗਿਆ ਸੀ | ਦੋਵਾਂ ਖ਼ਿਲਾਫ਼ ਰਮਨ ਅਰੋੜਾ ਮਾਮਲੇ ਵਿਚ ਕਾਰਵਾਈ ਕੀਤੀ ਗਈ ਸੀ ਪਰ ਵਿਜੀਲੈਂਸ ਬਿਊਰੋ ਕੇਂਦਰੀ ਹਲਕੇ ਤੋਂ ਇਲਾਵਾ ਦੂਜੇ ਹਲਕਿਆਂ ਵਿਚ ਵੀ ਨਾਜਾਇਜ਼ ਉਸਾਰੀਆਂ ਦੇ ਮਾਮਲੇ ਵਿਚ ਵੀ ਜੇਕਰ ਆਉਂਦੇ ਸਮੇਂ ਵਿਚ ਕੋਈ ਕਾਰਵਾਈ ਕਰਦੀ ਹੈ ਤਾਂ ਕੋਈ ਹੈਰਾਨੀ ਨਹੀਂ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ ਹਲਕਾ ਕਰਤਾਰਪੁਰ 'ਚ ਸੱਤਾਧਾਰੀ ਧਿਰ ਵਲੋਂ ਆਮ ਲੋਕਾਂ 'ਤੇ ਪਾਏ ਜਾ ਰਹੇ ਝੂਠੇ ਪਰਚੇ- ਐਡਵੋਕੇਟ ਬਲਵਿੰਦਰ ਕੁਮਾਰ <br/>... ਅਗਲੀ ਖ਼ਬਰ ਜੇ.ਈ.ਈ. ਮੇਨਜ਼ ਦੇ ਨਤੀਜੇ 'ਚ ਜਲੰਧਰ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ
Ad Position 24