16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਸੰਗੋਵਾਲ ਕੋਆਪ੍ਰੇਟਿਵ ਐਗਰੀਕਲਚਰ ਸਰਕਾਰੀ ਸੁਸਾਇਟੀ ਦੇ ਸਰਬਸੰਮਤੀ ਨਾਲ ਪ੍ਰਧਾਨ ਤੇ ਵਾਈਸ ਪ੍ਰਧਾਨ ਦੀ ਚੋਣ <br/>

Ad Position 21
No active advertisement
ਸੰਗੋਵਾਲ ਕੋਆਪ੍ਰੇਟਿਵ ਐਗਰੀਕਲਚਰ ਸਰਕਾਰੀ ਸੁਸਾਇਟੀ ਦੇ ਨਵੇਂ ਚੁਣੇ ਪ੍ਰਧਾਨ ਸੁਲੱਖਣ ਸਿੰਘ ਤੇ ਮੈਂਬਰਾਂ ਦਾ ਸਨਮਾਨ ਕਰਦੇ ਸਮੇਂ ਸਹਿਯੋਗ ਡਾਕਟਰ ਗੁਰਪਾਲ ਸਿੰਘ ਸੰਗੋਵਾਲ ਤੇ ਹੋਰ | ਤਸਵੀਰ:ਰੂਪਰਾ ਸਟੂਡੀਓ <br/> 03-06-2025
ਮਹਿਤਪੁਰ, 2 ਜੂਨ (ਲਖਵਿੰਦਰ ਸਿੰਘ)- ਪਿਛਲੇ ਦਿਨਾਂ ਦੌਰਾਨ ਹੋਈ ਸੰਗੋਵਾਲ ਕੋਆਪ੍ਰੇਟਿਵ ਐਗਰੀਕਲਚਰ ਸਰਕਾਰੀ ਸੁਸਾਇਟੀ ਦੀ ਚੋਣ ਹੋਈ ਸੀ | ਜਿਸ ਤੋਂ ਬਾਅਦ ਸੁਸਾਇਟੀ ਦੇ ਪ੍ਰਬੰਧਕਾਂ ਦੀ ਚੋਣ ਲਈ ਆਮ ਇਜਲਾਸ ਕਰਵਾਇਆ ਗਿਆ | ਜਿਸ 'ਚ ਚੁਣੇ ਹੋਏ ਮੈਬਰਾਂ ਦੀ ਮੀਟਿੰਗ ਹੋਈ ਤੇ ਮੈਂਬਰਾਂ ਵਲੋਂ ਪ੍ਰਧਾਨ ਦੀ ਚੋਣ ਕੀਤੀ ਗਈ ਤੇ ਸਰਬਸੰਮਤੀ ਨਾਲ ਸੁਲੱਖਣ ਸਿੰਘ ਨੂੰ ਪ੍ਰਧਾਨ,ਅਵਤਾਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਮੈਂਬਰਾਂ 'ਚ ਨਿਰਮਲ ਸਿੰਘ, ਨਰਿੰਦਰ ਸਿੰਘ, ਗੁਰਮੀਤ ਕੌਰ,ਬਲਦੇਵ ਰਾਜ, ਦਰਸ਼ਨ ਸਿੰਘ, ਹਰਪ੍ਰੀਤ ਕੌਰ, ਪਰਮਜੀਤ ਸਿੰਘ, ਮਾਸਟਰ ਮਲਕੀਤ ਸਿੰਘ ਤੇ ਹੰਸ ਸਿੰਘ ਚੁਣੇ ਗਏ | ਇਹ ਚੋਣ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਹਲਕਾ ਵਿਧਾਇਕ ਸ਼ਾਹਕੋਟ ਦੀ ਰਹਿਨੁਮਾਈ ਹੇਠ ਹੋਈ, ਜਿਨ੍ਹਾਂ ਨਵੇਂ ਚੁਣੇ ਮੈਂਬਰਾ ਨੂੰ ਵਧਾਈ ਦਿੱਤੀ | ਕਮੇਟੀ ਦੀ ਚੋਣ ਸਮੇਂ ਵਿਸ਼ੇਸ਼ ਸਹਿਯੋਗ ਡਾਕਟਰ ਗੁਰਪਾਲ ਸਿੰਘ ਸੰਗੋਵਾਲ, ਧਰਮਪਾਲ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਜਸਪਾਲ ਸਿੰਘ ਸਾਬਕਾ ਪ੍ਰਧਾਨ, ਗੁਰਦੇਵ ਸਿੰਘ ਐਕਸੀਅਨ, ਰਣਜੀਤ ਸਿੰਘ, ਹਰਜਿੰਦਰ ਸਿੰਘ, ਸੁਖਜੀਤ ਸਿੰਘ, ਗੁਰਦੇਵ ਸਿੰਘ, ਜਥੇਦਾਰ ਕੁਲਜੀਤ ਸਿੰਘ, ਜਸਬੀਰ ਸਿੰਘ, ਹਰਵਿੰਦਰ ਸਿੰਘ ਮਰੋਕ ਅਤੇ ਅਮਨਦੀਪ ਸਿੰਘ ਰੋਮੀ ਆਦਿ ਦਾ ਰਿਹਾ |

Ad Position 22
No active advertisement
ਪਿਛਲੀ ਖ਼ਬਰ ਡਾਕਘਰ ਮਹਿਤਪੁਰ ਦਾ ਰਾਜ ਕਿਰਨ ਵਲੋਂ ਚਾਰਜ ਸੰਭਾਲਣ 'ਤੇ ਮੁਹਤਬਰ ਵਿਅਕਤੀਆ ਨੇ ਕੀਤਾ ਸਵਾਗਤ <br/> ਅਗਲੀ ਖ਼ਬਰ ਸਕੂਲ ਨੂੰ ਵਾਟਰ ਕੂਲਰ ਦਾਨ <br/>
Ad Position 24