22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਜਾਅਲੀ ਜਾਤੀ ਅਤੇ ਅੰਗਹੀਣ ਸਰਟੀਫਿਕੇਟਾਂ ਵਾਲੇ ਮੁਲਾਜ਼ਮਾਂ 'ਤੇ ਕਾਰਵਾਈ ਕਰਨ 'ਚ ਆਪ ਸਰਕਾਰ ਨਾਕਾਮ- ਐੱਸ.ਸੀ/ਬੀ.ਸੀ. ਅਧਿਆਪਕ ਯੂਨੀਅਨ <br/>

Ad Position 21
No active advertisement
ਅਜੀਤ ਡੈਸਕ 04-06-2025
ਸ਼ਾਹਕੋਟ, 3 ਜੂਨ (ਨਗਿੰਦਰ ਸਿੰਘ ਬਾਂਸਲ)-ਐੱਸ.ਸੀ./ਬੀ. ਸੀ. ਅਧਿਆਪਕ ਯੂਨੀਅਨ ਪੰਜਾਬ ਦੀ ਹੋਈ ਮੀਟਿੰਗ ਉਪਰੰਤ ਪ੍ਰਧਾਨ ਬਲਜੀਤ ਸਿੰਘ ਸਲਾਣਾ, ਕਾਰਜਕਾਰੀ ਪ੍ਰਧਾਨ ਕਿ੍ਸ਼ਨ ਸਿੰਘ ਦੁੱਗਾਂ, ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ, ਵਿੱਤ ਸਕੱਤਰ ਗੁਰਪ੍ਰੀਤ ਸਿੰਘ ਗੁਰੂ, ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਲਤਾਲਾ, ਹਰਬੰਸ ਲਾਲ ਪਰਜੀਆਂ, ਮੀਤ ਪ੍ਰਧਾਨ ਗੁਰਸੇਵਕ ਸਿੰਘ ਕਲੇਰ, ਮੀਤ ਪ੍ਰਧਾਨ ਪਰਵਿੰਦਰ ਭਾਰਤੀ, ਸਕੱਤਰ ਵੀਰ ਸਿੰਘ ਮੋਗਾ, ਪ੍ਰੈੱਸ ਸਕੱਤਰ ਹਰਪਾਲ ਸਿੰਘ ਤਰਨਤਾਰਨ ਨੇ ਕਿਹਾ ਕਿ ਪੰਜਾਬ 'ਚ ਹਜ਼ਾਰਾਂ ਹੀ ਲੋਕ ਜਾਅਲੀ ਜਾਤੀ ਤੇ ਅੰਗਹੀਣ ਸਰਟੀਫੀਕੇਟ ਬਣਾ ਕੇ ਵੱਖ-ਵੱਖ ਸਰਕਾਰੀ ਮਹਿਕਮਿਆਂ ਵਿਚ ਨੌਕਰੀ ਕਰ ਰਹੇ ਹਨ | ਇਸ ਸਬੰਧੀ ਜਥੇਬੰਦੀ ਦੇ ਆਗੂਆਂ ਵਲੋਂ ਵਿਧਾਨ ਸਭਾ ਦੀ ਐਸ.ਸੀ. ਵੈਲਫ਼ੇਅਰ ਕਮੇਟੀ ਦੇ ਚੇਅਰਮੈਨ ਤੇ ਮੈਂਬਰ ਸਾਹਿਬਾਨ ਨੂੰ ਮਿਲ ਕੇ ਲਿਖਤੀ ਰੂਪ ਵਿਚ ਜਾਅਲੀ ਜਾਤੀ ਤੇ ਅੰਗਹੀਣ ਸਰਟੀਫੀਕੇਟਾਂ ਦੇ ਆਧਾਰ 'ਤੇ ਨੌਕਰੀ ਕਰ ਰਹੇ ਮੁਲਾਜ਼ਮਾਂ ਦੀ ਜਾਂਚ ਕਰਵਾ ਕੇ ਕਰਵਾਈ ਕਰਨ ਲਈ ਕਿਹਾ ਗਿਆ ਹੈ ਪਰ ਅਫ਼ਸੋਸ ਕਿ ਢਾਈ ਸਾਲ ਬੀਤਣ 'ਤੇ ਵੀ ਇਹ ਕਮੇਟੀ ਐੱਸ.ਸੀ./ਬੀ.ਸੀ. ਭਾਈਚਾਰੇ ਦੇ ਮਸਲਿਆਂ ਨੂੰ ਹੱਲ ਕਰਨ 'ਚ ਨਾਕਾਮ ਰਹੀ ਹੈ | ਇਸੇ ਤਰ੍ਹਾਂ 34 ਰਾਖਵੇਂ ਹਲਕਿਆਂ ਤੋਂ ਜਿੱਤੇ ਵਿਧਾਨ ਸਭਾ ਮੈਂਬਰ ਵੀ ਐੱਸ.ਸੀ./ਬੀ.ਸੀ. ਭਾਈਚਾਰੇ ਦੇ ਜਾਇਜ਼ ਤੇ ਹੱਕੀ ਮਸਲਿਆਂ 'ਤੇ ਚੁੱਪ ਧਾਰ ਕੇ ਬੈਠੇ ਹਨ | ਆਗੂਆਂ ਨੇ ਕਿਹਾ ਕਿ ਜੇਕਰ ਜਾਅਲੀ ਜਾਤੀ ਤੇ ਅੰਗਹੀਣ ਸਰਟੀਫੀਕੇਟ ਵਾਲੇ ਲੋਕਾਂ ਨੂੰ ਪੰਜਾਬ ਸਰਕਾਰ ਦੇ ਨੁਮਾਇੰਦੇ ਤੇ ਅਫ਼ਸਰ ਇਸੇ ਤਰ੍ਹਾਂ ਬਚਾਉਂਦੇ ਰਹੇ ਤਾਂ ਰਾਜਨੀਤਕ ਰਾਖਵੇਂਕਰਨ ਦਾ ਲਾਭ ਲੈ ਕੇ ਰਾਜਨੀਤਕ ਸੱਤਾ ਦਾ ਆਨੰਦ ਲੈਣ ਵਾਲੇ ਵਿਧਾਇਕਾਂ ਤੇ ਮੰਤਰੀਆਂ ਦੇ ਖ਼ਿਲਾਫ਼ ਐੱਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਆਉਣ ਵਾਲੇ ਸਮੇਂ 'ਚ ਸੰਘਰਸ਼ ਕਰੇਗੀ | ਇਸ ਮੌਕੇ ਅਵਤਾਰ ਸਿੰਘ ਪ੍ਰਧਾਨ ਅੰਮਿ੍ਤਸਰ, ਰਛਪਾਲ ਸਿੰਘ ਗੁਰਦਾਸਪੁਰ, ਕੁਲਵੰਤ ਸਿੰਘ ਹੁਸ਼ਿਆਰਪੁਰ, ਹਰਬੰਸ ਲਾਲ ਜਲੰਧਰ, ਗੁਰਸੇਵਕ ਸਿੰਘ ਸੰਗਰੂਰ, ਲਛਮਣ ਸਿੰਘ ਨਬੀਪੁਰ ਪਟਿਆਲਾ, ਸੁਪਿੰਦਰ ਸਿੰਘ ਫਤਹਿਗੜ੍ਹ ਸਾਹਿਬ, ਸੁਖਵੀਰ ਸਿੰਘ ਬਰਨਾਲਾ, ਰਣਵੀਰ ਸਿੰਘ ਮਲੇਰਕੋਟਲਾ, ਗੁਰਟੇਕ ਸਿੰਘ ਫਰੀਦਕੋਟ, ਸ਼ਾਮ ਸੁੰਦਰ ਫਿਰੋਜ਼ਪੁਰ, ਹਰਵਿੰਦਰ ਮਾਰਸ਼ਲ ਮੋਗਾ, ਪਰਸ਼ਨ ਸਿੰਘ ਬਠਿੰਡਾ, ਅਮਿੰਦਰਪਾਲ ਮੁਕਤਸਰ, ਨਰਿੰਦਰਜੀਤ ਕਪੂਰਥਲਾ, ਪਰਵਿੰਦਰ ਭਾਰਤੀ ਰੂਪਨਗਰ, ਸੁਰਿੰਦਰ ਮੋਹਾਲੀ, ਪਰਮਜੀਤ ਪਠਾਨਕੋਟ, ਦਿਲਬਾਗ ਸਿੰਘ ਤਰਨਤਾਰਨ, ਰਾਮ ਕਿਸ਼ਨ ਸ਼ਹੀਦ ਭਗਤ ਸਿੰਘ ਨਗਰ, ਬਲਵਿੰਦਰ ਸਿੰਘ ਲੁਧਿਆਣਾ, ਵਿਜੇ ਕੁਮਾਰ ਮਾਨਸਾ, ਕੁਲਵੀਰ ਸਿੰਘ ਫਾਜ਼ਿਲਕਾ, ਜਸਵੀਰ ਬੀਹਲਾ,ਹਰਜਿੰਦਰ ਪੁਰਾਣੇਵਾਲਾ, ਪਰਮਿੰਦਰ ਗੁਰਦਾਸਪੁਰ, ਬੇਅੰਤ ਭਾਂਬਰੀ, ਗੁਰਮੀਤ ਫ਼ਰੀਦਕੋਟ,ਹਰਦੀਪ ਤੂਰ, ਸੁਖਰਾਜ ਮਾਹਿਲ, ਗੁਰਮੇਜ ਲਾਲ ਹੀਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬੈਂਗਲੁਰੂ ਤੇ ਕੋਹਲੀ ਦਾ 18ਵੇਂ ਸੀਜ਼ਨ 'ਚ ਪੂਰਾ ਹੋਇਆ ਖਿਤਾਬ ਜਿੱਤਣ ਦਾ ਸੁਪਨਾ ਅਗਲੀ ਖ਼ਬਰ ਮਾਤਾ ਗੁਜਰੀ ਖਾਲਸਾ ਕਾਲਜ ਕਰਤਾਰਪੁਰ ਵਿਖੇ ਯੂ ਪੀ ਐਸ ਸੀ ਕੋਚਿੰਗ ਸੰਬੰਧੀ ਸੈਮੀਨਾਰ <br/>
Ad Position 24