24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਨਗਰ ਨਿਗਮ ਨੇ ਸ਼ਹਿਰ 'ਚ ਕਈ ਨਾਜਾਇਜ਼ ਦੁਕਾਨਾਂ ਕੀਤੀਆਂ ਸੀਲ

Ad Position 21
No active advertisement
ਅਜੀਤ ਡੈਸਕ 30-08-2025
ਜਲੰਧਰ, 29 ਅਗਸਤ (ਸ਼ਿਵ)-ਨਗਰ ਨਿਗਮ ਜਲੰਧਰ ਦੀ ਬਿਲਡਿੰਗ ਵਿਭਾਗ ਦੀ ਟੀਮ ਨੇ ਅੱਜ ਲੰਬੇ ਸਮੇਂ ਬਾਅਦ ਸ਼ਹਿਰ ਦੀਆਂ ਅਲੱਗ-ਅਲੱਗ ਥਾਵਾਂ ਤੇ ਕਈ ਨਾਜਾਇਜ਼ ਬਣੀਆਂ ਹੋਈਆਂ ਦੁਕਾਨਾਂ ਨੂੰ ਸੀਲ ਕਰਕੇ ਵੱਡੀ ਕਾਰਵਾਈ ਕੀਤੀ ਹੈ | ਨਗਰ ਨਿਗਮ ਵਿੱਚ ਬੀਤੇ ਦਿਨੀ ਹੋਏ ਫੇਰਬਦਲ ਤੋਂ ਬਾਅਦ ਇਹ ਪਹਿਲੀ ਵੱਡੀ ਕਾਰਵਾਈ ਹੋਈ ਹੈ | ਜਿਨਾਂ ਇਲਾਕਿਆਂ ਵਿੱਚ ਨਜਾਇਜ਼ ਦੁਕਾਨਾਂ ਤੇ ਕਾਰਵਾਈ ਕੀਤੀ ਗਈ ਹੈ ਉਹਨਾਂ ਵਿੱਚ ਅਰਜੁਨ ਨਗਰ, ਲੰਬਾ ਪਿੰਡ, ਗੁਰਮੋਰ ਸ਼ਹਿਰ ਦਾ ਪਿਛਲਾ ਪਾਸਾ, ਯੂਨੀਵਰਸਿਟੀ ਰੋਡ ਦੇ ਕੋਲ ਸ਼ਾਮਿਲ ਹਨ |ਚੇਤੇ ਰਹੇਗੀ ਪੰਜਾਬ ਸਰਕਾਰ ਨੇ ਨਿਗਲ ਨਿਗਮ ਵਿੱਚ ਗੌਤਮ ਜੈਨ ਆਈ.ਏ.ਐਸ. ਦੀ ਬਦਲੀ ਤੋਂ ਬਾਅਦ ਸੰਗਰੂਰ ਦੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਨਵਾਂ ਨਗਰ ਨਿਗਮ ਕਮਿਸ਼ਨਰ ਲਗਾਇਆ ਹੈ | ਮੇਅਰ ਵਨੀਤ ਧੀਰ ਨੇ ਕਿਹਾ ਕਿ ਸ਼ਹਿਰ ਵਿੱਚ ਕਿਸੇ ਵੀ ਹਾਲਤ ਵਿੱਚ ਨਜਾਇਜ ਉਸਾਰੀਆਂ ਸਹਿਨ ਨਹੀਂ ਕੀਤੀਆਂ ਜਾਣਗੀਆਂ ਤੇ ਇਸ ਮਾਮਲੇ ਵਿੱਚ ਲਗਾਤਾਰ ਕਾਰਵਾਈ ਜਾਰੀ ਰਹੇਗੀ |
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਸ਼ਹਿਰੀ ਦੇ ਪ੍ਰਧਾਨ ਅੰਮਿ੍ਤ ਪਾਲ ਨੇ ਬਜ਼ੁਰਗਾਂ ਨੂੰ ਕੀਤਾ ਰੈਸਕਿਊ ਅਗਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਨੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ
Ad Position 24