16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

• ਲੋਕਾਂ ਨੇ ਕਿਹਾ, ਪੁਰਾਣੀਆਂ ਇਮਾਰਤਾਂ ਸੰਬੰਧੀ ਪ੍ਰਸ਼ਾਸਨ ਨੂੰ ਕਈ ਵਾਰ ਕਹਿਣ ਦੇ ਬਾਵਜੂਦ ਨਹੀਂ ਹੋਈ ਕਾਰਵਾਈ • ਜ਼ਿਆਦਾ ਦੇਰ ਤੱਕ ਗੰਦਾ ਪਾਣੀ ਖੜ੍ਹਾ ਰਹਿਣ ਕਰਕੇ ਬਿਮਾਰੀਆਂ ਦੇ ਮਾਮਲੇ ਆ ਰਹੇ ਸਾਹਮਣੇ <br/> ਭਾਰੀ ਮੀਂਹ ਪੈਣ ਨਾਲ ਸ਼ਹਿਰ 'ਚ ਪੁਰਾਣੀ ਇਮਾਰਤ ਦਾ ਹਿੱਸਾ ਡਿਗਿਆ

Ad Position 21
No active advertisement
ਅਜੀਤ ਡੈਸਕ 31-08-2025
ਜਲੰਧਰ, 30 ਅਗਸਤ (ਸ਼ਿਵ)- ਇੱਕ ਪਾਸੇ ਪੇਂਡੂ ਇਲਾਕਿਆਂ 'ਚ ਅਜੇ ਵੀ ਹੜ੍ਹਾਂ ਕਰਕੇ ਲੋਕ ਭਾਰੀ ਮੁਸ਼ਕਿਲ ਵਿਚ ਫਸੇ ਹੋਏ ਹਨ ਤੇ ਦੂਜੇ ਪਾਸੇ ਲਗਾਤਾਰ ਮੀਂਹ ਪੈਣ ਨਾਲ ਲੋਕਾਂ ਦੀਆਂ ਚਿੰਤਾਵਾਂ 'ਚ ਹੋਰ ਵੀ ਵਾਧਾ ਹੋ ਗਿਆ ਹੈ | ਅੱਜ ਫਿਰ ਮੀਂਹ ਪੈਣ ਨਾਲ ਚਾਹੇ ਸ਼ਹਿਰ ਦੇ ਕਈ ਇਲਾਕਿਆਂ ਵਿਚ ਦੁਬਾਰਾ ਪਾਣੀ ਭਰ ਗਿਆ ਜਿੱਥੇ ਕਿ ਕਈ ਦਿਨਾਂ ਬਾਅਦ ਪਾਣੀ ਨਿਕਲਿਆ ਸੀ | ਉੱਥੇ ਹੀ ਅੱਜ ਲਗਾਤਾਰ ਮੀਂਹ ਪੈਣ ਨਾਲ ਹੋਰ ਪੁਰਾਣੀਆਂ ਇਮਾਰਤਾਂ ਦੇ ਡਿੱਗਣ ਦੇ ਮਾਮਲੇ ਵਧ ਰਹੇ ਹਨ | ਕੁੱਝ ਦਿਨ ਪਹਿਲਾਂ ਮੋਦੀਆਂ ਮੁਹੱਲਾ ਮਾਈ ਹੀਰਾਂ ਗੇਟ ਵਿਚ ਇੱਕ ਪੁਰਾਣੀ ਇਮਾਰਤ ਦਾ ਹਿੱਸਾ ਡਿੱਗਣ ਨਾਲ ਕਈ ਵਾਹਨਾਂ ਨੂੰ ਨੁਕਸਾਨ ਪੁੱਜਾ ਸੀ ਤਾਂ ਅੱਜ ਉਸੇ ਮੁਹੱਲੇ ਵਿਚ ਇੱਕ ਪੁਰਾਣੀ ਇਮਾਰਤ ਦਾ ਹਿੱਸਾ ਤੇ ਨਾਲ ਹੀ ਇੱਕ ਦਰਖ਼ਤ ਡਿਗ ਗਿਆ | ਇਸ ਹਿੱਸੇ ਨਾਲ ਡਿੱਗਣ ਨਾਲ ਕੋਈ ਹਾਦਸਾ ਹੋਣੋਂ ਵਾਲ-ਵਾਲ ਬੱਚ ਗਿਆ | ਲੋਕਾਂ ਨੇ ਪੁਰਾਣੀਆਂ ਇਮਾਰਤਾਂ ਦੇ ਡਿੱਗਣ ਬਾਰੇ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਹੈ ਕਿ ਪੁਰਾਣੀਆਂ ਇਮਾਰਤਾਂ ਬਾਰੇ ਪ੍ਰਸ਼ਾਸਨ ਨੂੰ ਵੀ ਸੂਚਿਤ ਕੀਤਾ ਗਿਆ ਸੀ ਪਰ ਕੋਈ ਸੁਣਵਾਈ ਨਹੀਂ ਹੋਈ ਹੈ | ਕੁੱਝ ਦਿਨ ਪਹਿਲਾਂ ਜਿਹੜੀ ਪੁਰਾਣੀ ਇਮਾਰਤ ਦਾ ਹਿੱਸਾ ਡਿੱਗਿਆ ਸੀ, ਉਸ ਦਾ ਮਲਬਾ ਵੀ ਲੋਕਾਂ ਵੱਲੋਂ ਆਪ ਚੁਕਾ ਕੇ ਜਗਾ ਖ਼ਾਲੀ ਕਰਵਾਈ ਗਈ ਜਦਕਿ ਨਿਗਮ ਵੱਲੋਂ ਇਸ ਵਿਚ ਕੋਈ ਸਹਿਯੋਗ ਨਹੀਂ ਦਿੱਤਾ ਗਿਆ | ਲੋਕਾਂ ਦਾ ਕਹਿਣਾ ਸੀ ਕਿ ਲਗਾਤਾਰ ਮੀਂਹ ਪੈਣ ਬਾਰੇ ਉਹ ਪ੍ਰਸ਼ਾਸਨ ਤੋਂ ਕਾਰਵਾਈ ਲਈ ਅਪੀਲ ਕਰਦੇ ਰਹੇ ਹਨ ਤਾਂ ਜੋ ਕੋਈ ਵੱਡਾ ਹਾਦਸਾ ਨਾ ਵਾਪਰੇ ਪਰ ਪ੍ਰਸ਼ਾਸਨ ਨੂੰ ਇਨ੍ਹਾਂ ਪੁਰਾਣੀਆਂ ਇਮਾਰਤਾਂ ਬਾਰੇ ਕੋਈ ਚਿੰਤਾ ਨਹੀਂ ਹੈ | ਪ੍ਰਸ਼ਾਸਨ ਨੂੰ ਨਿਗਮ ਤੋਂ ਇਸ ਬਾਰੇ ਰਿਪੋਰਟਾਂ ਤਲਬ ਕਰਨੀਆਂ ਚਾਹੀਦੀਆਂ ਹਨ | ਉੱਧਰ ਮੀਂਹ ਪੈਣ ਨਾਲ ਸ਼ਹਿਰ ਦੇ ਕਈ ਉਨ੍ਹਾਂ ਇਲਾਕਿਆਂ ਵਿਚ ਦੂਸ਼ਿਤ ਪਾਣੀ ਆਉਣ ਦੀ ਸ਼ੰਕਾ ਵਧ ਗਈ ਹੈ ਜਿਹੜੇ ਇਲਾਕੇ ਨੀਵੇਂ ਹਨ ਜਾਂ ਫਿਰ ਸੀਵਰੇਜ ਦਾ ਪਾਣੀ ਖੜ੍ਹਾ ਰਹਿੰਦਾ ਹੈ | ਨਿਊ ਗੌਤਮ ਨਗਰ 'ਚ ਇਸੇ ਤਰ੍ਹਾਂ ਨਾਲ ਦੂਸ਼ਿਤ ਪਾਣੀ ਪੀਣ ਨਾਲ ਕਈ ਲੋਕ ਬਿਮਾਰ ਹੋ ਗਏ ਸਨ ਤਾਂ ਬਸ਼ੀਰਪੁਰਾ 'ਚ ਦੂਸ਼ਿਤ ਪਾਣੀ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ | ਲੋਕਾਂ ਦਾ ਕਹਿਣਾ ਸੀ ਕਿ ਇਸ ਮੌਸਮ ਵਿਚ ਨਿਗਮ ਪ੍ਰਸ਼ਾਸਨ ਨੂੰ ਇਨ੍ਹਾਂ ਮਾਮਲਿਆਂ 'ਤੇ ਵਿਸ਼ੇਸ਼ ਨਿਗਰਾਨੀ ਕਰਨੀ ਚਾਹੀਦੀ ਹੈ ਤਾਂ ਜੋ ਨਿਊ ਗੌਤਮ ਨਗਰ ਤੇ ਬਸ਼ੀਰ ਪੁਰਾ ਵਰਗੇ ਹੋਰ ਮਾਮਲੇ ਨਾ ਆਉਣ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਰਾਧਾ ਅਸ਼ਟਮੀ ਸੰਬੰਧੀ 'ਅਖੰਡ ਸੰਕੀਰਤਨ' ਅੱਜ ਅਗਲੀ ਖ਼ਬਰ ਬਾਰਿਸ਼ ਨਾਲ ਸ੍ਰੀ ਗੁਰੂ ਰਵਿਦਾਸ ਚੌਕ ਦੇ ਕੋਲ ਸੜਕ ਦੀ ਹਾਲਤ ਹੋਈ ਹੋਰ ਖਰਾਬ
Ad Position 24