ਜਲੰਧਰ, 31 ਅਗਸਤ (ਜਸਪਾਲ ਸਿੰਘ)- ਡੀ. ਏ. ਵੀ. ਕਾਲਜ ਵਿਖੇ ਪਿ੍ੰਸੀਪਲ ਡਾ. ਰਾਜੇਸ਼ ਕੁਮਾਰ ਦੀ ਅਗਵਾਈ ਅਤੇ ਵਿਭਾਗ ਮੁਖੀ ਡਾ. ਪੀ.ਕੇ. ਸ਼ਰਮਾ ਦੀ ਦੇਖ-ਰੇਖ ਹੇਠ ਗਣਿਤ ਵਿਭਾਗ ਨੇ ਬੰਸੀ ਲਾਲ ਮੈਥੇਮੈਟੀਕਲ ਸੋਸਾਇਟੀ (ਬੀ.ਐਲ.ਐਮ.ਐਸ.) ਦੇ ਸਹਿਯੋਗ ਨਾਲ ਡੀ.ਬੀ.ਟੀ. ਸਟਾਰ ਕਾਲਜ ਸਕੀਮ ਅਧੀਨ ਇੱਕ ਪੇਪਰ ਰੀਡਿੰਗ ਮੁਕਾਬਲਾ ਤੇ ਇੱਕ ਐਕਸਟੈਨਸ਼ਨ ਲੈਕਚਰ ਕਰਵਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਡੀ.ਏ.ਵੀ. ਗਾਣ ਤੇ ਸਰੋਤ ਵਿਅਕਤੀ ਡਾ. ਓਮ ਪ੍ਰਕਾਸ਼ (ਆਈ.ਆਈ.ਟੀ. ਪਟਨਾ) ਤੇ ਪਿ੍ੰਸੀਪਲ ਡਾ. ਰਾਜੇਸ਼ ਕੁਮਾਰ ਦੇ ਨਿੱਘੇ ਸਵਾਗਤ ਨਾਲ ਹੋਈ | ਡਾ. ਪੀ.ਕੇ. ਸ਼ਰਮਾ ਨੇ ਮਹਿਮਾਨ ਬੁਲਾਰੇ ਦੀ ਜਾਣ-ਪਛਾਣ ਕਰਵਾਈ ਤੇ ਵਿਭਾਗ ਦੇ ਅਕਾਦਮਿਕ ਪਹਿਲਕਦਮੀਆਂ 'ਤੇ ਚਾਨਣਾ ਪਾਇਆ, ਜਦੋਂ ਕਿ ਪਿ੍ੰਸੀਪਲ ਡਾ. ਰਾਜੇਸ਼ ਕੁਮਾਰ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਤੇ ਗਣਿਤ ਸਿੱਖਿਆ ਨੂੰ ਉਤਸ਼ਾਹਿਤ ਕਰਨ ਵਿੱਚ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ | ਪੇਪਰ ਰੀਡਿੰਗ ਮੁਕਾਬਲੇ 'ਚ ਕੁੱਲ 21 ਵਿਦਿਆਰਥੀਆਂ ਨੇ ਹਿੱਸਾ ਲਿਆ | ਸੈਸ਼ਨ ਦਾ ਨਿਰਣਾ ਡਾ. ਓਮ ਪ੍ਰਕਾਸ਼, ਡਾ. ਸੀਮਾ ਸ਼ਰਮਾ ਤੇ ਡਾ. ਆਸ਼ੂ ਬਹਿਲ ਨੇ ਕੀਤਾ, ਜਿਨ੍ਹਾਂ ਨੇ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਤੇ ਗਣਿਤ ਵਿੱਚ ਔਰਤਾਂ ਦੇ ਯੋਗਦਾਨ ਉੱਪਰ ਉਨ੍ਹਾਂ ਦੀਆਂ ਸੂਝਵਾਨ ਪੇਸ਼ਕਾਰੀਆਂ ਲਈ ਭਾਗੀਦਾਰਾਂ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ ਬੀ.ਐਸ.ਸੀ. 5ਵਾਂ ਸਮੈਸਟਰ ਦੇ ਵਿਦਿਆਰਥੀ ਅੰਕੁਰ ਨੇ ਪਹਿਲਾ ਇਨਾਮ ਹਾਸਿਲ ਕੀਤਾ ਜਦਕਿ ਦੂਜਾ ਇਨਾਮ ਰਿਧੀ (ਬੀ.ਐਸ.ਸੀ. 5ਵਾਂ ਸਮੈਸਟਰ) ਤੇ ਅਕਸ਼ਿਤ (ਬੀ.ਐਸ.ਸੀ. 3ਵਾਂ ਸਮੈਸਟਰ) ਤੇ ਤੀਜਾ ਇਨਾਮ ਸੁਜਲ (ਐਮ.ਐਸ.ਸੀ. 3ਵਾਂ ਸਮੈਸਟਰ) ਤੇ ਆਰੂਸ਼ੀ (ਬੀ.ਸੀ.ਏ. ਪਹਿਲਾ ਸਮੈਸਟਰ) ਨੂੰ ਮਿਲਿਆ | ਪ੍ਰੋਗਰਾਮ ਦਾ ਮੁੱਖ ਆਕਰਸ਼ਣ ਡਾ. ਓਮ ਪ੍ਰਕਾਸ਼ ਦੁਆਰਾ 'ਡਿਜੀਟਲ ਵਰਲਡ ਵਿੱਚ ਗਣਿਤ ਦੀ ਭੂਮਿਕਾ' ਵਿਸ਼ੇ 'ਤੇ ਐਕਸਟੈਂਸ਼ਨ ਲੈਕਚਰ ਸੀ | ਸ਼੍ਰੀਮਤੀ ਰੰਜੀਤਾ ਗੁਗਲਾਨੀ ਨੇ ਕੁਸ਼ਲਤਾ ਨਾਲ ਸਟੇਜ ਦਾ ਸੰਚਾਲਨ ਕੀਤਾ, ਜਦੋਂ ਕਿ ਸ਼੍ਰੀ ਮੋਨੀਸ਼ ਅਰੋੜਾ ਤੇ ਸ਼੍ਰੀਮਤੀ ਜਸਮੀਨ ਕÏਰ ਨੇ ਸਮੁੱਚੇ ਪ੍ਰਬੰਧਾਂ ਦੀ ਦੇਖਭਾਲ ਕੀਤੀ | ਅਖੀਰ 'ਚ ਸੁਸਾਇਟੀ ਦੇ ਪ੍ਰਧਾਨ ਸਾਹਿਲ ਨਾਗਪਾਲ ਨੇ ਸਾਰਿਆਂ ਦਾ ਧੰਨਵਾਦ ਕੀਤਾ |