ਜਲੰਧਰ, 31 ਅਗਸਤ (ਹਰਵਿੰਦਰ ਸਿੰਘ ਫੁੱਲ)- ਪਹਾੜਾਂ 'ਚ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਰੇਲ ਟ੍ਰੈਫ਼ਿਕ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੋਇਆ ਹੈ ਜਿਸ ਨਾਲ ਰੇਲ ਯਾਤਰੀਆਂ ਨੂੰ ਭਾਰੀ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਦੌਰਾਨ ਜੰਮੂ ਵਿਖੇ ਫਸੇ ਹੋਏ ਯਾਤਰੀਆਂ ਦੀ ਸਹੂਲਤ ਲਈ ਰੇਲਵੇ ਵਲੋਂ 31 ਅਗਸਤ ਨੂੰ ਤਿੰਨ ਰਿਜ਼ਰਵ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਫ਼ੈਸਲਾ ਕੀਤਾ ਗਿਆ | ਉਤਰ ਰੇਲਵੇ ਦੀ ਜੰਮੂ-ਡਵੀਜ਼ਨ ਵੱਲੋਂ ਜਾਰੀ ਸੂਚਨਾ ਅਨੁਸਾਰ 03152 ਜੰਮੂ ਤਵੀ-ਕੋਲਕਾਤਾ ਰਿਜ਼ਰਵ ਸਪੈਸ਼ਲ ਦੁਪਹਿਰ 2 ਵਜੇ ਵਜੇ ਰਵਾਨਾ ਹੋਈ ਜੋ ਮੁਰਾਦਾਬਾਦ ਜੰਕਸ਼ਨ, ਲਖਨਊ, ਵਾਰਾਨਸੀ ਜੰਕਸ਼ਨ ਰਾਹੀਂ ਅੱਗੇ ਵਧੇਗੀ ਇਹ ਗੱਡੀ 19.40 'ਤੇ ਜਲੰਧਰ ਕੈਂਟ ਸਟੇਸ਼ਨ 'ਤੇ ਪੁੱਜੇਗੀ ਤੇ 19.45 'ਤੇ ਅਗਲੇ ਪੜਾਅ ਲਈ ਰਵਾਨਾ ਹੋਵੇਗੀ | 04676 ਜੰਮੂ ਤਵੀ - ਚੇਨਈ ਸੈਂਟਰਲ ਰਿਜ਼ਰਵਡ ਸਪੈਸ਼ਲ 16.00 ਵਜੇ (ਨਵੀਂ ਦਿੱਲੀ ਰਾਹੀਂ) ਰਵਾਨਾ ਹੋਵੇਗੀ ਇਹ ਰੇਲ ਗੱਡੀ 21.15 'ਤੇ ਜਲੰਧਰ ਕੈਂਟ ਸਟੇਸ਼ਨ 'ਤੇ ਪੁੱਜੇਗੀ, 21.20 ਵਜੇ ਅਗਲੇ ਪੜਾਅ ਲਈ ਤੇ 04674 ਜੰਮੂ ਤਵੀ - ਨਵੀਂ ਦਿੱਲੀ ਰਿਜ਼ਰਵਡ ਸਪੈਸ਼ਲ 6.00 ਵਜੇ ਕਠੂਆ, ਪਠਾਨਕੋਟ ਛਾਉਣੀ ਰਾਹੀ ਰਵਾਨਾ ਹੋਵੇਗੀ ਤੇ ਜਲੰਧਰ ਕੈਂਟ ਵਿਖੇ 22.40 ਵਜੇ ਪਹੰੁਚੇਗੀ ਤੇ 22.45 ਵਜੇ ਅਗਲੇ ਪੜਾਅ ਲਈ ਰਵਾਨਾ ਹੋਵੇਗੀ | ਇਹ ਤਿੰਨੇ ਹੀ ਗੱਡੀਆਂ ਬੁਕਿੰਗ/ਰਿਜ਼ਰਵੇਸ਼ਨ ਲਈ ਉਪਲਬਧ ਹੋਣਗੀਆਂ | ਵਧੇਰੇ ਜਾਣਕਾਰੀ ਲਈ ਰੇਲਵੇ ਦੀ ਅਧਿਕਾਰਕ ਸਾਈਟ ਤੋਂ ਜਾਣਕਾਰੀ ਹਾਸਲ ਕੀਤਾ ਜਾ ਸਕਦੀ ਹੈ |