02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਐਂਟੀ ਕ੍ਰਾਈਮ ਐਂਟੀ ਕੁਰੱਪਸ਼ਨ ਸੁਸਾਇਟੀ ਵਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ

Ad Position 21
No active advertisement
ਅਜੀਤ ਡੈਸਕ 01-09-2025
ਚੁਗਿੱਟੀ/ ਜੰਡੂਸਿੰਘਾ, 31 ਅਗਸਤ (ਨਰਿੰਦਰ ਲਾਗੂ)- ਐਤਵਾਰ ਨੂੰ ਐਂਟੀ ਕ੍ਰਾਈਮ ਐਂਟੀ ਕਰੱਪਸ਼ਨ ਸੁਸਾਇਟੀ (ਨੀਤੀ ਕਮਿਸ਼ਨ) ਵਲੋਂ ਸਥਾਨਕ ਲੰਮਾ ਪਿੰਡ ਚੌਕ ਲਾਗਲੀ ਗੁਰੂ ਨਾਨਕ ਮਾਰਕੀਟ ਵਿਖੇ 42 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਕੀਤੀ ਗਈ | ਇਸ ਮੌਕੇ ਸੁਸਾਇਟੀ ਦੇ ਰਾਸ਼ਟਰੀ ਪ੍ਰਧਾਨ ਸੁਰਿੰਦਰ ਸਿੰਘ ਕੈਰੋਂ ਨੇ ਆਖਿਆ ਕਿ ਲੋੜਵੰਦ ਲੋਕਾਂ ਦੀ ਸਹਾਇਤਾ ਕਰਨ ਨਾਲ ਪ੍ਰਮਾਤਮਾ ਦੇ ਘਰੋਂ ਖੁਸ਼ੀਆਂ ਦੀ ਦਾਤ ਮਿਲਦੀ ਹੈ | ਇਸ ਕਰ ਕੇ ਆਰਥਿਕ ਤੌਰ 'ਤੇ ਮਜ਼ਬੂਤ ਲੋਕਾਂ ਵਲੋਂ ਪੁੰਨ ਦੇ ਇਸ ਕਾਰਜ ਵੱਲ ਉਚੇਚਾ ਧਿਆਨ ਦਿੱਤਾ ਜਾਣਾ ਚਾਹੀਦਾ ਹੈ | ਉਨ੍ਹਾਂ ਆਖਿਆ ਕਿ ਜਦੋਂ ਦੇ ਬਰਸਾਤਾਂ ਦੇ ਕਾਰਨ ਪੰਜਾਬ 'ਚ ਹਾਲਾਤ ਖ਼ਰਾਬ ਹੋਏ ਹਨ ਉਦੋਂ ਤੋਂ ਹਰ ਧਰਮ ਦੇ ਲੋਕ ਇੱਕਜੁਟ ਹੋ ਕੇ ਸਮਾਜ ਭਲਾਈ ਦੇ ਕੰਮਾਂ 'ਚ ਡਟੇ ਹੋਏ ਹਨ | ਉਨ੍ਹਾਂ ਕਿਹਾ ਸੂਬੇ ਦੇ ਵੱਖ-ਵੱਖ ਸਮਾਜਿਕ ਸੰਗਠਨਾਂ ਨੂੰ ਹੜ੍ਹ ਪੀੜਤਾਂ ਦੀ ਵੱਧ ਤੋਂ ਵੱਧ ਸਹਾਇਤਾ ਕਰਨ ਲਈ ਸਰਗਰਮੀ ਵਧਾਉਣੀ ਚਾਹੀਦੀ ਹੈ | ਮੰਚ ਸੰਚਾਲਨ ਯਸ਼ਪਾਲ ਸਫ਼ਰੀ ਵਲੋਂ ਕੀਤਾ ਗਿਆ | ਇਸ ਦੌਰਾਨ ਰਹਿਮਤ ਅਲੀ ਪ੍ਰਧਾਨ ਐਂਟੀ ਕ੍ਰਾਈਮ ਐਂਟੀ ਕੁਰੱਪਸ਼ਨ ਸੁਸਾਇਟੀ ਮੁਸਲਿਮ ਵਿੰਗ ਨੂੰ ਸਨਮਾਨਿਤ ਕੀਤਾ ਗਿਆ¢ ਇਸ ਮੌਕੇ ਰਣਜੀਤ ਸਿੰਘ, ਸੁਖਵਿੰਦਰ ਸਿੰਘ, ਦਲਜੀਤ ਸਿੰਘ ਅਰੋੜਾ, ਲਤਿਤ ਲਵਲੀ, ਰਾਜਰਾਣੀ, ਪ੍ਰੀਤਮ ਸਿੰਘ, ਲਖਵਿੰਦਰ ਸਿੰਘ, ਮੋਹਨ ਲਾਲ ਅਰੋੜਾ, ਡਾਕਟਰ ਰਾਜ ਕੁਮਾਰ, ਡਾਕਟਰ ਲਖਨਪਾਲ, ਡਾਕਟਰ ਖੁਰਾਨਾ, ਲਾਲੀ, ਡਾਕਟਰ ਪ੍ਰਵੀਨ ਕੁਮਾਰ, ਹਰਵਿੰਦਰ ਸਿੰਘ, ਰਾਜਰਾਣੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਈ.ਸੀ.ਏ.ਆਈ. ਜਲੰਧਰ ਸ਼ਾਖਾ ਨੇ ਟੈਕਸ ਆਡਿਟ 'ਤੇ ਕਰਵਾਈ ਚਰਚਾ ਅਗਲੀ ਖ਼ਬਰ ਗੁਰਦੁਆਰਾ ਬਾਜ਼ਾਰ ਸ਼ੇਖਾਂ ਵਿਖੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਤਿਆਰ ਕੀਤੀ ਜਾ ਰਹੀਆਂ ਹਨ ਰਾਸ਼ਨ ਕਿੱਟਾਂ- ਦਲਜੀਤ ਸਿੰਘ...
Ad Position 24
No active advertisement