ਸ਼ਾਹਕੋਟ, 31 ਅਗਸਤ (ਸੁਖਦੀਪ ਸਿੰਘ, ਨਗਿੰਦਰ ਸਿੰਘ ਬਾਂਸਲ)- ਸਤਲੁਜ ਦਰਿਆ 'ਚ ਭਾਖੜਾ ਡੈਮ ਤੋਂ ਲਗਾਤਾਰ ਪਾਣੀ ਛੱਡੇ ਜਾਣ ਕਾਰਨ ਸ਼ਾਹਕੋਟ ਦੇ ਨਜ਼ਦੀਕ ਪਿੰਡ ਥੰਮੂਵਾਲ ਵਿਖੇ ਦਰਿਆ ਵਿਚ ਨੋਚ 97 ਨੂੰ ਢਾਹ ਲੱਗਣ ਤੋਂ ਬਾਅਦ ਐਸ.ਡੀ.ਐਮ. ਸ਼ੁਭੀ ਆਂਗਰਾ ਨੇ ਤੁਰੰਤ ਬੰਨ੍ਹ ਦਾ ਦੌਰਾ ਕੀਤਾ | ਇਸ ਦੌਰਾਨ ਉਨ੍ਹਾਂ ਨਾਲ ਤਹਿਸੀਲਦਾਰ ਸ਼ਾਹਕੋਟ ਜਸਪਾਲ ਸਿੰਘ ਬਾਜਵਾ, ਕਾਨੂੰਗੋ ਤੇ ਸੰਬੰਧਤ ਪਟਵਾਰੀ ਵੀ ਹਾਜ਼ਰ ਸਨ | ਐਸ.ਡੀ.ਆਂਗਰਾ ਨੇ ਦੱਸਿਆ ਕਿ ਦਰਿਆ 'ਚ ਪਾਣੀ ਦਾ ਪੱਧਰ ਵਧਣ-ਘਟਨ ਕਾਰਨ ਅਚਾਨਕ ਪਿੰਡ ਥੰਮੂਵਾਲ ਵਿਖੇ ਨੋਚ 97 ਨੂੰ ਢਾਹ ਲੱਗੀ ਹੈ | ਇਸ ਲਈ ਸੰਬੰਧਤ ਵਿਭਾਗ ਨੂੰ ਤੁਰੰਤ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ | ਇਸ ਦੌਰਾਨ ਉਨ੍ਹਾਂ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ |