ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਪਿੰਡ ਤੇਹਿੰਗ ਨੇੜੇ ਲੁੱਕ ਪਲਾਂਟ ਦੇ ਵਿਰੋਧ 'ਚ ਇਕੱਤਰ ਹੋਏ ਪਿੰਡਾਂ ਦੇ ਲੋਕ

Ad Position 21
No active advertisement
ਅਜੀਤ ਡੈਸਕ 01-09-2025
ਫਿਲੌਰ, 31 ਅਗਸਤ (ਵਿਪਨ ਗੈਰੀ, ਸਤਿੰਦਰ ਸ਼ਰਮਾ)- ਅੱਜ ਪਿੰਡ ਤੇਹਿੰਗ ਵਿਖੇ ਵੱਖ-ਵੱਖ ਇਲਾਕੇ ਦੀਆਂ ਗਰਾਮ ਪੰਚਾਇਤਾਂ ਤੇ ਪਿੰਡਾਂ ਦੇ ਲੋਕ ਇਕੱਤਰ ਹੋਏ ਜਿਸ ਵਿਚ ਰੋਸ ਜ਼ਾਹਿਰ ਕੀਤਾ ਗਿਆ ਕਿ ਪਿੰਡ ਤੇਹਿੰਗ ਵਿਖੇ ਨਹਿਰ ਦੇ ਕੋਲ ਲੱਗ ਰਹੀ ਲੁੱਕ ਵਾਲੀ ਫ਼ੈਕਟਰੀ ਦੇ ਆਲ਼ੇ ਦੁਆਲੇ ਦੇ ਪਿੰਡਾਂ 'ਤੇ ਮਾਰੂ ਪ੍ਰਭਾਵ ਪਵੇਗਾ ਜਦਕਿ ਉਸ ਦੇ ਸੰਬੰਧ ਵਿਚ ਗਰਾਮ ਪੰਚਾਇਤ ਤੇਹਿੰਗ ਤੇ ਗਰਾਮ ਪੰਚਾਇਤ ਸ਼ਾਹਪੁਰ ਵੱਲੋਂ ਪਹਿਲਾਂ ਹੀ ਐੱਸ. ਡੀ. ਐਮ. ਨੂੰ ਪੰਜ ਅਗਸਤ ਨੂੰ ਇੱਕ ਸ਼ਿਕਾਇਤ ਦਿੱਤੀ ਸੀ ਪਰ ਉਸ 'ਤੇ ਅੱਜ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ | ਇਸ ਕਰ ਕੇ ਅੱਜ ਸਾਰੇ ਇਲਾਕੇ ਦੀਆਂ ਪੰਚਾਇਤਾਂ ਤੇ ਨਗਰ ਨਿਵਾਸੀਆਂ ਵੱਲੋਂ ਇੱਕ ਲਿਖਤੀ ਤੌਰ 'ਤੇ ਫ਼ੈਕਟਰੀ ਦੇ ਮਾਲਕ ਨੂੰ ਦਿੱਤਾ ਗਿਆ ਜਿਸ 'ਚ ਉਨ੍ਹਾਂ ਨੂੰ ਬੇਨਤੀ ਕੀਤੀ ਗਈ ਕਿ ਹੇਠ ਲਿਖੀਆਂ ਮਾਰੂ ਪ੍ਰਭਾਵਾਂ ਦੇ ਕਾਰਨ ਇੱਥੇ ਫ਼ੈਕਟਰੀ ਨਾ ਲਗਵਾਈ ਜਾਵੇ | ਅਸੀਂ ਪ੍ਰਸ਼ਾਸਨ ਨੂੰ ਅਤੇ ਫ਼ੈਕਟਰੀ ਦੇ ਮਾਲਕ ਨੂੰ ਬੇਨਤੀ ਕੀਤੀ ਹੈ ਕਿ ਇਸ ਨੂੰ ਬੰਦ ਕੀਤਾ ਜਾਵੇ ਨਹੀਂ ਤਾਂ ਅਸੀਂ ਅਗਲੇ ਹਫ਼ਤੇ 9 ਸਤੰਬਰ ਤੋਂ ਇੱਕ ਪੱਕਾ ਧਰਨਾ ਲਾਇਆਂ ਜਾਵੇਗਾ | ਮੋਹਤਬਰਾਂ ਨੇ ਦੱਸਿਆ ਕਿ ਜਦ ਤੱਕ ਫ਼ੈਕਟਰੀ ਨਹੀਂ ਚੁੱਕੀ ਜਾਂਦੀ ਅਸੀਂ ਇੱਥੇ ਬੈਠੇ ਰਹਾਂਗੇ ਤੇ ਫ਼ੈਕਟਰੀ ਨਹੀਂ ਲੱਗਣ ਦਿਆਂਗੇ | ਇਸ ਮੌਕੇ ਗਰਾਮ ਪੰਚਾਇਤ ਤੇਹਿੰਗ, ਨਗਰ ਨਿਵਾਸੀ ਤੇ ਗਰਾਮ ਪੰਚਾਇਤ ਸ਼ਾਹਪੁਰ, ਗਰਾਮ ਪੰਚਾਇਤ ਮਨਸੂਰਪੁਰ, ਗਰਾਮ ਪੰਚਾਇਤ ਖਹਿਰਾ, ਗਰਾਮ ਪੰਚਾਇਤ ਬੱਛੋਵਾਲ, ਗਰਾਮ ਪੰਚਾਇਤ ਸੈਫਾਬਾਦ, ਗਰਾਮ ਪੰਚਾਇਤ ਨੂਰੇਵਾਲ, ਗਰਾਮ ਪੰਚਾਇਤ ਭੱਟੀਆਂ ਤੇ ਹੋਰ ਸਾਰੀਆਂ ਇਲਾਕੇ ਦੀਆਂ ਸੰਗਤਾਂ ਕਿਸਾਨ ਜਥੇਬੰਦੀਆਂ ਕਿਰਤੀ ਕਿਸਾਨ ਜਥੇਬੰਦੀਆਂ ਮਿਲ ਕੇ ਇਸ ਦਾ ਵਿਰੋਧ ਕਰਨਗੀਆਂ |
Ad Position 22
No active advertisement
ਪਿਛਲੀ ਖ਼ਬਰ ਅਕਾਲੀ ਆਗੂ ਸੁਖਦੇਵ ਸਿੰਘ ਧੰਜੂ ਨੇ ਪਰਮਾਤਮਾ ਦੇ ਸ਼ੁਕਰਾਨੇ ਵਜੋਂ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਬਲਵਿੰਦਰ ਸਿੰਘ ਆਲੇਵਾਲੀ ਸਰਪੰਚ ਨੂੰ ਸਦਮਾ, ਪਿਤਾ ਦਾ ਦਿਹਾਂਤ ਅੰਤਿਮ ਸੰਸਕਾਰ ਅੱਜ
Ad Position 24
No active advertisement