ਸ਼ਾਹਕੋਟ, 31 ਅਗਸਤ (ਨਗਿੰਦਰ ਸਿੰਘ ਬਾਂਸਲ)- ਸੋਸ਼ਲ ਇੰਪਾਵਰਮੈਂਟ ਐਂਡ ਵੈਲਫ਼ੇਅਰ ਅਲਾਇੰਸ (ਸੇਵਾ) ਦੇ ਚੇਅਰਮੈਨ ਤੇ ਨਬਜ਼ ਵੀਕਲੀ ਦੇ ਸੰਪਾਦਕ ਦਵਿੰਦਰ ਸਿੰਘ ਆਹਲੂਵਾਲੀਆ ਤੇ ਜਸਵੀਰ ਸਿੰਘ ਆਹਲੂਵਾਲੀਆ ਯੂ.ਐਸ.ਏ. ਦੇ ਪਿਤਾ ਗੁਰਦੀਪ ਸਿੰਘ ਆਹਲੂਵਾਲੀਆ ਸੇਵਾ ਮੁਕਤ ਸੈਂਟਰ ਹੈੱਡ ਟੀਚਰ ਅਤੇ ਅਧਿਆਪਕ ਆਗੂ ਨੂੰ ਸਥਾਨਕ ਮੋਗਾ ਰੋਡ 'ਤੇ ਸਥਿਤ ਸ਼ਮਸ਼ਾਨਘਾਟ ਵਿਖੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ | ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰਾਂ ਦਵਿੰਦਰ ਸਿੰਘ ਤੇ ਜਸਵੀਰ ਸਿੰਘ ਨੇ ਦਿਖਾਈ | ਸ.ਗੁਰਦੀਪ ਸਿੰਘ ਆਹਲੂਵਾਲੀਆ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 5 ਸਤੰਬਰ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸਿੰਘ ਸਭਾ ਮੇਨ ਬਜ਼ਾਰ ਸ਼ਾਹਕੋਟ ਵਿਖੇ 11.30 ਵਜੇ ਤੋਂ ਬਾਅਦ ਦੁਪਹਿਰ 1 ਵਜੇ ਤੱਕ ਹੋਵੇਗੀ | ਇਸ ਤੋਂ ਪਹਿਲਾਂ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਤੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਨੇ ਘਰ ਪਹੁੰਚ ਕੇ ਆਹਲੂਵਾਲੀਆ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ | ਅੰਤਿਮ ਸੰਸਕਾਰ ਮੌਕੇ ਹੋਰਨਾਂ ਤੋਂ ਇਲਾਵਾ ਭਾਜਪਾ ਆਗੂ ਰਾਣਾ ਹਰਦੀਪ ਸਿੰਘ, ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਸਾਬਕਾ ਪ੍ਰਧਾਨ ਨਗਰ ਪੰਚਾਇਤ ਸਤੀਸ਼ ਰਿਹਾਨ ਤੇ ਪਵਨ ਪੁਰੀ, ਮੰਡੀ ਕਮੇਟੀ ਪ੍ਰਧਾਨ ਪਵਨ ਅਗਰਵਾਲ, ਮਾਰਕੀਟ ਕਮੇਟੀ ਮਹਿਤਪੁਰ ਦੇ ਚੇਅਰਮੈਨ ਬਲਕਾਰ ਸਿੰਘ ਚੱਠਾ, ਸਾਬਕਾ ਵਾਈਸ ਪ੍ਰਧਾਨ ਨਗਰ ਪੰਚਾਇਤ ਪਰਮਜੀਤ ਕੌਰ ਬਜਾਜ, ਤਰਸੇਮ ਅਗਰਵਾਲ ਸੀ.ਏ., ਸੁਖਦੀਪ ਸਿੰਘ ਕੰਗ ਸੋਨੂੰ ਪੀ.ਏ., ਬੀ.ਪੀ.ਈ.ਓ. ਰਾਮੇਸ਼ਵਰ ਚੰਦਰ, ਰਾਕੇਸ਼ ਚੰਦ ਅਰੋੜਾ, ਪ੍ਰਵੀਨ ਗਰੋਵਰ ਐਮ.ਸੀ., ਕਸ਼ਮੀਰ ਸਿੰਘ ਸਲੈਚਾਂ ਪ੍ਰਧਾਨ, ਮਨਜੀਤ ਸਿੰਘ ਡਾਇਰੈਕਟਰ ਰਾਮਗੜ੍ਹੀਆ ਸਕੂਲ, ਤਰਲੋਕ ਸਿੰਘ ਰੂਪਰਾ ਪ੍ਰਧਾਨ ਰਾਮਗੜ੍ਹੀਆ ਸਕੂਲ, ਪਵਨ ਕੁਮਾਰ ਰਿਹਾਨ, ਮਾਸਟਰ ਰਮਨ ਗੁਪਤਾ, ਜਤਿੰਦਰਪਾਲ ਸਿੰਘ ਬੱਲਾ ਸਾਬਕਾ ਐਮ.ਸੀ., ਭਾਜਪਾ ਆਗੂ ਕਮਲ ਨਾਹਰ, ਹਰਭਜਨ ਸਿੰਘ ਰੂਪਰਾ, ਪਵਨ ਰਿਹਾਨ, ਡਾ. ਅਜਮੇਰ ਸਿੰਘ ਰੂਪਰਾ, ਸੁਨੀਲ ਉੱਪਲ, ਬਲਬੀਰ ਸਿੰਘ ਬਾਹਮਣੀਆ, ਕਾ.ਵਰਿੰਦਰਪਾਲ ਸਿੰਘ ਕਾਲਾ, ਕਾ. ਚਰਨਜੀਤ ਥੰਮੂਵਾਲ, ਡਾ. ਅਮਨਦੀਪ ਸੀਨੀਅਰ ਵੈਟਰਨਰੀ ਅਫ਼ਸਰ, ਕਮਲ ਨਾਹਰ, ਡਾ. ਅਰਵਿੰਦਰ ਸਿੰਘ ਰੂਪਰਾ, ਜਰਨੈਲ ਸਿੰਘ ਬਾਹਮਣੀਆਂ, ਅਮਨਦੀਪ ਸੈਦਪੁਰੀ, ਟਿੰਪੀ ਕੁਮਰਾ, ਪਿ੍ੰਸੀਪਲ ਰਾਜੇਸ਼ ਪਰਾਸ਼ਰ, ਪਿ੍ੰਸੀਪਲ ਜਸਵੀਰ ਸਿੰਘ ਵਿਰਦੀ, ਕਮਲਜੀਤ ਡੱਬ, ਬੰਟੀ ਬੱਠਲਾ ਪ੍ਰਧਾਨ ਵਾਤਾਵਰਣ ਸੁਧਾਰ ਸੁਸਾਇਟੀ, ਗਿਆਨ ਸੈਦਪੁਰੀ, ਆਜ਼ਾਦ ਸਿੰਘ ਸਚਦੇਵਾ, ਪਿ੍ਤਪਾਲ ਸਿੰਘ, ਸੁਰਿੰਦਰ ਸਿੰਘ ਪਦਮ, ਪਰਮਵੀਰ ਪੰਮਾ, ਕੁਲਜੀਤ ਸਿੰਘ ਪਨੇਸਰ, ਪਰਮਜੀਤ ਸਿੰਘ ਰੂਪਰਾ, ਅੰਮਿ੍ਤ ਲਾਲ ਕਾਕਾ ਪ੍ਰਧਾਨ ਆਦਿ ਹਾਜ਼ਰ ਸਨ |