01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਸਿੱਧ ਸ੍ਰੀ ਬਾਬਾ ਸੋਢਲ ਦੇ ਮੇਲੇ ਦੌਰਾਨ ਸੁਰੱਖਿਆ ਨੂੰ ਲੈ ਕੇ ਚੱਢਾ ਬਰਾਦਰੀ ਵਲੋਂ ਪੁਲਿਸ ਪ੍ਰਸ਼ਾਸਨ ਨਾਲ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 02-09-2025
ਜਲੰਧਰ, 1 ਸਤੰਬਰ (ਸ਼ੈਲੀ)-6 ਸਤੰਬਰ ਨੂੰ ਲਗ ਰਹੇ ਸਿੱਧ ਸ੍ਰੀ ਬਾਬਾ ਸੋਢਲ ਦੇ ਮੇਲੇ ਲਈ ਤਿਆਰੀਆਂ ਜ਼ੋਰਾਂ 'ਤੇ ਹਨ | ਮੇਲੇ ਦੌਰਾਨ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਅੱਜ ਮੰਦਰ ਪਰਿਸਰ ਵਿੱਚ ਚੱਢਾ ਬਰਾਦਰੀ ਜਲੰਧਰ ਦੀ ਪੁਲਿਸ ਪ੍ਰਸ਼ਾਸਨ ਨਾਲ ਮੀਟਿੰਗ ਹੋਈ | ਮੀਟਿੰਗ ਵਿੱਚ ਪੁਲਿਸ ਪ੍ਰਸ਼ਾਸਨ ਵਲੋਂ ਡੀ.ਸੀ.ਪੀ ਨਰੇਸ਼ ਡੋਗਰਾ, ਏ.ਡੀ.ਸੀ.ਪੀ. ਆਕਰਸ਼ੀ ਜੈਨ, ਏ.ਸੀ.ਪੀ. ਆਤਿਸ਼ ਭਾਟੀਆ ਅਤੇ ਥਾਣਾ ਅੱਠ ਦੇ ਇੰਚਾਰਜ ਮੌਜੂਦ ਸਨ | ਚੱਢਾ ਬਰਾਦਰੀ ਵੱਲੋਂ ਪ੍ਰਧਾਨ ਵਿਪਨ ਚੱਢਾ, ਚੇਅਰਮੈਨ ਸ਼ਾਲ ਲਾਲ ਚੱਢਾ, ਸੰਜੇ ਚੱਢਾ, ਜੇ.ਬੀ. ਚੱਢਾ, ਅਨਿਲ ਚੱਢਾ, ਗਣੇਸ਼ ਚੱਢਾ, ਵਿਵੇਕ ਚੱਢਾ ਅਤੇ ਹੋਰ ਹਾਜ਼ਰ ਸਨ | ਜਾਣਕਾਰੀ ਦਿੰਦੇ ਹੋਏ ਚੱਢਾ ਬਰਾਦਰੀ ਦੇ ਪ੍ਰਧਾਨ ਵਿਪਨ ਚੱਢਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਡੀ.ਸੀ.ਪੀ ਨਰੇਸ਼ ਡੋਗਰਾ ਨੂੰ ਕਿਹਾ ਗਿਆ ਕਿ ਮੇਲੇ ਦੌਰਾਨ ਸੁਰੱਖਿਆ ਪ੍ਰਬੰਧ ਸਖ਼ਤ ਹੋਣੇ ਚਾਹੀਦੇ ਹਨ ਅਤੇ ਰੇਲਵੇ ਫਾਟਕਾਂ ਦਾ ਠੋਸ ਹੱਲ ਹੋਣਾ ਚਾਹੀਦਾ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ | ਮੇਲੇ ਦੌਰਾਨ ਸੁਰਖਿਆ ਪ੍ਰਬੰਧਾਂ ਦੇ ਇੰਤਜ਼ਾਮਾਂ ਸਬੰਧੀ ਡੀ.ਸੀ.ਪੀ ਨਰੇਸ਼ ਡੋਗਰਾ ਨੇ ਦਸਿਾ ਕਿ ਮੇਲੇ ਦੌਰਾਨ ਕਮਿਸ਼ਨਰੇਟ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਇਸ ਦੌਰਾਨ ਤਿੰਨ ਸ਼ਿਫਟਾਂ ਵਿੱਚ ਲਗਭਗ 1200 ਪੁਲਿਸ ਅਧਿਕਾਰੀ ਅਤੇ ਕਰਮਚਾਰੀ ਡਿਊਟੀ 'ਤੇ ਹੋਣਗੇ | ਉਨ੍ਹਾਂ ਕਿਹਾ ਕਿ ਇਸ ਦੌਰਾਨ ੲ.ੇਡੀ.ਸੀ.ਪੀ, ਏ.ਸੀ.ਪੀ ਰੈਂਕ ਦੇ ਅਧਿਕਾਰੀ ਡਿਊਟੀ 'ਤੇ ਤਾਇਨਾਤ ਰਹਿਣਗੇ | ਉਨ੍ਹਾਂ ਕਿਹਾ ਕਿ ਐਮਰਜੈਂਸੀ ਲਈ ਮੰਦਰ ਦੇ ਸਾਹਮਣੇ ਇੱਕ ਕੰਟਰੋਲ ਰੂਮ ਬਣਾਇਆ ਜਾਵੇਗਾ ਜਿੱਥੇ ਪੁਲਿਸ ਅਧਿਕਾਰੀ ਤਾਇਨਾਤ ਹੋਣਗੇ | ਰੇਲਵੇ ਫਾਟਕਾਂ ਬਾਰੇ ਉਨ੍ਹਾਂ ਕਿਹਾ ਕਿ ਰੇਲਵੇ ਫਾਟਕ ਖੁੱਲ੍ਹੇ ਰਹਿਣਗੇ ਅਤੇ ਰੇਲਗੱਡੀ ਆਉਣ 'ਤੇ ਫਾਟਕ ਬੰਦ ਕਰ ਦਿੱਤੇ ਜਾਣਗੇ, ਜਿਸ ਦੌਰਾਨ ਸੁਰੱਖਿਆ ਲਈ ਉੱਥੇ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਜਾਣਗੇ | ਇਸ ਦੌਰਾਨ ਡੀ.ਸੀ.ਪੀ ਨਰੇਸ਼ ਡੋਗਰਾ ਨੇ ਚੱਢਾ ਬਰਾਦਰੀ ੇ ਦੇ ਅਧਿਕਾਰੀਆਂ ਨਾਲ ਮਿਲ ਕੇ ਮੰਦਰ ਵਿੱਚ ਸੁਰੱਖਿਆ ਪ੍ਰਬੰਧਾਂ ਲਈ ਪੁਆਇੰਟਾਂ ਦਾ ਨਿਰੀਖਣ ਕੀਤਾ | ਮੰਦਿਰ ਪਹੁੰਚੇ ਡੀ.ਸੀ.ਪੀ ਨਰੇਸ਼ ਡੋਗਰਾ, ਏ.ਡੀ.ਸੀ.ਪੀ. ਆਕਰਸ਼ੀ ਜੈਨ ਅਤੇ ਏ.ਸੀ.ਪੀ. ਆਤਿਸ਼ ਭਾਟੀਆ ਨੇ ਸ਼੍ਰੀ ਸਿਦ ਬਾਬਾ ਸੋਢਲ ਮੰਦਰ ਵਿੱਚ ਮੱਥਾ ਟੇਕਿਆ | ਇਸ ਤੋਂ ਬਾਅਦ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿੱਚ ਵੀ ਮੱਥਾ ਟੇਕਿਆ ਜਿੱਥੇ ਉਨ੍ਹਾਂ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ | ਅੰਤ ਵਿੱਚ, ਤਿੰਨਾਂ ਅਧਿਕਾਰੀਆਂ ਨੂੰ ਚੱਢਾ ਬਰਾਦਰੀ ਵਲੋਂ ਸ੍ਰੀ ਸਿੱਧ ਬਾਬਾ ਸੋਢਲ ਜੀ ਦਾ ਸਰੂਪ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ 2 ਕਿੱਲੋ 76 ਗ੍ਰਾਮ ਹੈਰੋਇਨ ਸਮੇਤ ਇਕ ਗਿ੍ਫ਼ਤਾਰ <br/> ਅਗਲੀ ਖ਼ਬਰ ਭਾਰੀ ਮੀਂਹ ਤੇ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਪਿੰਡ ਬੰਬੀਆਂਵਾਲ 'ਚ ਲੋੜਵੰਦਾਂ ਲਈ ਲੰਗਰ
Ad Position 24