ਜਲੰਧਰ, 1 ਅਕਤੂਬਰ (ਐੱਮ. ਐੱਸ. ਲੋਹੀਆ)-ਗੁਲਾਬ ਦੇਵੀ ਹਸਪਤਾਲ ਅਤੇ ਗੁਲਾਬ ਆਯੁਰਵੈਦਿਕਸ ਅਤੇ ਪੰਚਕਰਮ ਸੈਂਟਰ, ਗੁਲਾਬ ਦੇਵੀ ਰੋਡ, ਜਲੰਧਰ ਵਿਖੇ 2 ਅਕਤੂਬਰ ਦਿਨ ਮੰਗਲਵਾਰ ਨੂੰ ਸਵੇਰੇ 9.30 ਵਜੇ ਤੋਂ ਸ਼ਾਮ 3 ਵਜੇ ਤੱਕ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ | ਇਸ ਕੈਂਪ ਦੌਰਾਨ ਟੀ.ਬੀ., ਔਰਤਾਂ ਦੇ ਰੋਗਾਂ (ਗਾਇਨਾਕੋਲੋਜੀ), ਜਨਰਲ ਮੈਡੀਸਿਨ, ਜਨਰਲ ਸਰਜਰੀ, ਦੰਦਾਂ ਦੇ ਇਲਾਜ, ਹੱਡੀਆਂ ਦੀਆਂ ਬਿਮਾਰੀਆਂ (ਅਰਥੋਪੀਡਿਕਸ), ਕੰਨ, ਨੱਕ ਅਤੇ ਗਲਾ (ਈ.ਐਨ.ਟੀ.) ਦੇ ਮਾਹਿਰਾਂ ਦੇ ਨਾਲ-ਨਾਲ ਅਤੇ ਆਯੁਰਵੇਦ ਦੇ ਮਾਹਿਰ ਡਾਕਟਰਾਂ ਵਲੋਂ ਮੁਫ਼ਤ ਸਲਾਹ-ਮਸ਼ਵਰਾ ਦਿੱਤਾ ਜਾਵੇਗਾ | ਇਸ ਦੇ ਨਾਲ, ਲੈਬ ਟੈਸਟ ਅਤੇ ਐਕਸ-ਰੇ ਦੀਆਂ ਸਹੂਲਤਾਂ ਵੀ ਰਿਆਯਤੀ ਦਰਾਂ 'ਤੇ ਉਪਲੱਬਧ ਹੋਣਗੀਆਂ | ਜ਼ਰੂਰਤਮੰਦ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ | ਇਸ ਕੈਂਪ ਦੌਰਾਨ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਮਜਬੂਤ ਕਰਨ ਲਈ ਆਯੁਰਵੇਦਿਕ ਪੰਚਕਰਮ ਥੈਰੇਪੀ ਵੀ ਘੱਟ ਕੀਮਤ 'ਤੇ ਕੀਤੀ ਜਾਵੇਗੀ |