ਜਲੰਧਰ, 1 ਸਤੰਬਰ (ਚੰਦੀਪ ਭੱਲਾ)-ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਵਲੋਂ ਹੜ੍ਹਾਂ ਸਬੰਧੀ ਜਾਣਕਾਰੀ ਅਤੇ ਸਹਾਇਤਾ ਲਈ ਵਟਸਐਪ ਮੈਸੇਜ਼ਿੰਗ ਨੰਬਰ 9646-222-555 ਜਾਰੀ ਕੀਤਾ ਗਿਆ ਹੈ ¢ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਇਸ ਵਟਸਐਪ ਨੰਬਰ 'ਤੇ ਕਿਸੇ ਵੀ ਸਹਾਇਤਾ ਲਈ ਮੈਸੇਜ ਦੇ ਨਾਲ ਆਪਣਾ ਐਡਰੈੱਸ ਅਤੇ ਲੋਕੇਸ਼ਨ ਭੇਜੀ ਜਾ ਸਕਦੀ ਹੈ, ਤਾਂ ਜੋ ਫ਼ੌਰੀ ਤੌਰ 'ਤੇ ਸਹਾਇਤਾ ਕੀਤੀ ਜਾ ਸਕੇ ¢