01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਚਿੱਟੀ ਵੇਈਾ 'ਚ ਪਾਣੀ ਦਾ ਪੱਧਰ ਵਧਣ ਕਾਰਨ ਦਰਜਨਾਂ ਪਿੰਡਾਂ ਦਾ ਆਪਸ 'ਚ ਸੰਪਰਕ ਟੁੱਟਾ <br/>

Ad Position 21
No active advertisement
ਕੁੱਕੜ ਪਿੰਡ 'ਚ ਚਿੱਟੀ ਵੇਈਾ 'ਚ ਆਏ ਹੜ੍ਹ ਦੌਰਾਨ ਹਾਲਾਤ 'ਤੇ ਨਜ਼ਰ ਰੱਖਦੇ ਹੋਏ ਕੁੱਕੜ ਪਿੰਡ ਨਿਵਾਸੀ | ਨਾਲ ਬੰਬੀਆਂਵਾਲ ਤੋਂ ਖੇੜਾ-ਜਮਸ਼ੇਰ ਨੂੰ ਜਾਂਦੀ ਸੜਕ 'ਚ ਪਿਆ ਵੱਡਾ ਪਾੜ ਤੇ ਨਾਲ ਖੜ੍ਹੇ ਪਿੰਡ ਵਾਸੀ | ਤਸਵੀਰਾਂ ਮੁਨੀਸ਼ <br/> 02-09-2025
ਜਲੰਧਰ, 1 ਸਤੰਬਰ (ਜਸਪਾਲ ਸਿੰਘ)-ਚਿੱਟੀ ਵੇਈਾ 'ਚ ਪਾਣੀ ਦਾ ਪੱਧਰ ਵਧਣ ਕਾਰਨ ਦਰਜਨਾਂ ਪਿੰਡਾਂ ਦਾ ਆਪਸ 'ਚ ਸੰਪਰਕ ਟੁੱਟ ਗਿਆ ਹੈ ਤੇ ਲਗਾਤਾਰ ਵਧ ਰਹੇ ਪਾਣੀ ਕਾਰਨ ਲੋਕਾਂ ਅੰਦਰ ਡਰ ਤੇ ਸਹਿਮ ਦਾ ਮਾਹੌਲ ਹੈ | ਕੁੱਕੜ ਪਿੰਡ 'ਚ ਵੇਈਾ 'ਤੇ ਬਣਿਆ ਪੁਲ ਪੂਰੀ ਤਰ੍ਹਾਂ ਨਾਲ ਪਾਣੀ 'ਚ ਡੁੱਬ ਚੁੱਕਾ ਹੈ ਤੇ ਇਸ ਉੱਪਰੋਂ ਆਵਾਜਾਈ ਪੂਰੀ ਤਰ੍ਹਾਂ ਨਾਲ ਠੱਪ ਹੋ ਕੇ ਰਹਿ ਗਈ ਹੈ | ਹਾਲਾਂਕਿ ਇਸ ਦੌਰਾਨ ਲੋਕਾਂ ਦੀ ਸਾਰ ਲੈਣ ਲਈ ਕੋਈ ਵੀ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਮੌਕੇ 'ਤੇ ਨਹੀਂ ਪੁੱਜਾ ਪਰ ਲੋਕਾਂ ਨੇ ਖੁਦ ਹੀ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਆਰਜ਼ੀ ਤੌਰ 'ਤੇ ਰੋਕਾਂ ਲਗਾ ਕੇ ਇਸ ਪੁਲ ਤੋਂ ਆਵਾਜਾਈ ਨੂੰ ਰੋਕ ਦਿੱਤਾ ਗਿਆ ਹੈ, ਜਿਸ ਨਾਲ ਦਰਜਨਾਂ ਪਿੰਡਾਂ ਦਾ ਆਪਸ 'ਚ ਸੰਪਰਕ ਟੁੱਟ ਗਿਆ ਹੈ ਤੇ ਲੋਕਾਂ ਨੂੰ ਦੂਸਰੇ ਪਾਸੇ ਜਾਣ ਲਈ ਕਈ ਕਿੱਲੋਮੀਟਰ ਦੂਰ ਦੀ ਘੁੰਮ ਕੇ ਆਉਣਾ ਪੈ ਰਿਹਾ ਹੈ | ਇੱਥੇ ਦੱਸਣਯੋਗ ਹੈ ਕਿ ਕੁੱਕੜ ਪਿੰਡ ਦਾ ਇਹ ਪੁਲ ਅੱਗੇ ਹਰਦੋ ਫਰਾਲਾ, ਰਾਏਪੁਰ ਪ੍ਰੋਹਲਾ, ਚਾਚੋਵਾਲ, ਦਾਦੂਵਾਲ, ਸਲਾਰਪੁਰ ਤੇ ਦੌਲਤਪੁਰ ਸਮੇਤ ਕਈ ਹੋਰਨਾਂ ਪਿੰਡਾਂ ਨੂੰ ਆਪਸ 'ਚ ਜੋੜਦਾ ਹੈ ਪਰ ਬੀਤੀ ਰਾਤ ਤੋਂ ਪਾਣੀ ਪੁਲ ਦੇ ਉੱਪਰੋਂ ਦੀ ਵਗਣ ਕਾਰਨ ਇਥੋਂ ਲੰਘਣਾ ਕਿਸੇ ਵੀ ਤਰ੍ਹਾਂ ਖਤਰੇ ਤੋਂ ਖਾਲੀ ਨਹੀਂ ਸੀ, ਜਿਸ ਨੂੰ ਦੇਖਦੇ ਹੋਏ ਪਿੰਡ ਵਾਸੀਆਂ ਵਲੋਂ ਇਸ ਪੁਲ ਤੋਂ ਆਵਾਜਾਈ ਨੂੰ ਰੋਕ ਦਿੱਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਸੁਖਬੀਰ ਸਿੰਘ ਬੀਰ (ਕੁੱਕੜ ਪਿੰਡ) ਨੇ ਦੱਸਿਆ ਕਿ ਵੈਸੇ ਤਾਂ ਵੇਈਾ 'ਚ ਪਾਣੀ ਦਾ ਪੱਧਰ ਪਿਛਲੇ ਕਈ ਦਿਨਾਂ ਤੋਂ ਵਧਿਆ ਹੈ ਤੇ ਇਸ ਦੀ ਮਾਰ ਹੇਠ ਕਈ ਪਿੰਡ ਆ ਚੁੱਕੇ ਹਨ ਪਰ ਐਤਵਾਰ ਸ਼ਾਮ ਤੋਂ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਿਆ ਹੈ ਤੇ ਸਵੇਰ ਤੱਕ ਪਾਣੀ ਪੁਲ ਦੇ ਉੱਪਰੋਂ ਦੀ ਵਗਣਾ ਸ਼ੁਰੂ ਹੋ ਗਿਆ ਸੀ ਜੋ ਅੱਜ ਸਾਰਾ ਦਿਨ ਜਾਰੀ ਰਿਹਾ | ਉਨ੍ਹਾਂ ਕਿਹਾ ਕ ਵੇਈਾ 'ਚ ਹੜ੍ਹ ਆਉਣ ਨਾਲ ਵੇਂਈ ਦੇ ਨਾਲ ਲੱਗਦੇ ਦਰਜਨਾਂ ਪਿੰਡਾਂ 'ਚ ਝੋਨੇ ਦੀ ਫਸਲ ਪਾਣੀ 'ਚ ਡੁੱਬ ਗਈ ਹੈ ਤੇ ਹਰੇ ਚਾਰੇ ਸਮੇਤ ਹੋਰ ਫਸਲਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ 'ਚ ਹੜ੍ਹ ਵਰਗੇ ਹਾਲਾਤ ਬਣਨ ਕਾਰਨ ਲੋਕਾਂ ਨੂੰ ਅਨੇਕਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਖਾਸ ਕਰਕੇ ਪਸ਼ੂਆਂ ਲਈ ਹਰੇ ਚਾਰੇ ਆਦਿ ਸੰਬੰਧੀ ਕਿਸਾਨ ਨੂੰ ਭਾਰੀ ਮੁਸ਼ਕਿਲਾਂ ਆ ਰਹੀਆਂ ਹਨ | ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਦਾ ਕੋਈ ਵੀ ਅਧਿਕਾਰੀ ਇਨ੍ਹਾਂ ਪਿੰਡਾਂ ਦੇ ਲੋਕਾਂ ਦੀ ਸਾਰ ਲੈਣ ਲਈ ਨਹੀਂ ਪਹੁੰਚਿਆ | ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਫੌਰੀ ਤੌਰ 'ਤੇ ਫਸਲਾਂ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਜਾਰੀ ਕਰੇ ਤੇ ਨਾਲ ਹੀ ਮੀਂਹ ਕਾਰਨ ਨੁਕਸਾਨੇ ਗਏ ਮਕਾਨਾਂ ਤੇ ਘਰਾਂ ਦੇ ਹੋਏ ਨੁਕਸਾਨ ਲਈ ਵੀ ਲੋਕਾਂ ਦੀ ਮਦਦ ਕੀਤੀ ਜਾਵੇ | ਇਸ ਦੇ ਨਾਲ ਹੀ ਉਨ੍ਹਾਂ ਪਸ਼ੂ ਪਾਲਕਾਂ ਦੀ ਮਦਦ ਲਈ ਸਰਕਾਰ ਨੂੰ ਕਦਮ ਚੁੱਕਣ ਦੀ ਅਪੀਲ ਕੀਤੀ ਹੈ | ਇਸ ਮੌਕੇ ਉਨ੍ਹਾਂ ਦੇ ਨਾਲ ਪਿੰਡ ਦੇ ਹੋਰਨਾਂ ਕਿਸਾਨਾਂ ਵਲੋਂ ਵੀ ਵੇਂਈਾ ਦੇ ਹਾਲਾਤ 'ਤੇ ਨਜ਼ਰ ਰੱਖੀ ਜਾ ਰਹੀ ਹੈ ਤੇ ਰਾਤ ਨੂੰ ਵੀ ਵੇਈਾ 'ਤੇ ਪਹਿਰਾ ਦਿੱਤਾ ਜਾ ਰਿਹਾ ਹੈ ਪਰ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਕੋਲੋਂ ਵੀ ਇਸ ਸੰਬੰਧੀ ਕਦਮ ਚੁੱਕਣ ਦੀ ਮੰਗ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਰੋਪੜ ਤੋਂ 1.14 ਲੱਖ ਕਿਊਸਿਕ ਪਾਣੀ ਛੱਡੇ ਜਾਣ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਇਹਤਿਆਤ ਵਜੋਂ ਜਾਰੀ ਕੀਤੀ ਐਡਵਾਈਜ਼ਰੀ ਅਗਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ 'ਵਟਸਐਪ ਮੈਸੇਜਿੰਗ' ਨੰਬਰ ਜਾਰੀ <br/>
Ad Position 24