05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਸਬ-ਰਜਿਸਟਰਾਰ ਦਫ਼ਤਰ ਦੀ ਸੀਲਿੰਗ ਡਿਗੀ, ਵੱਡਾ ਹਾਦਸਾ ਹੋਣ ਤੋਂ ਟਲਿਆ <br/>

Ad Position 21
No active advertisement
ਸਬ-ਰਜਿਸਟਰਾਰ ਦਫ਼ਤਰ ਦੀ ਸੀਲਿੰਗ ਡਿਗਣ ਅਤੇ ਛੱਤ ਤੋਂ ਪਾਣੀ ਟਪਕਣ ਦੀਆਂ ਤਸਵੀਰਾਂ | ਤਸਵੀਰਾਂ-ਜੀ.ਪੀ.ਸਿੰਘ <br/> 03-09-2025
ਜਲੰਧਰ, 2 ਸਤੰਬਰ (ਚੰਦੀਪ ਭੱਲਾ)-ਬਰਸਾਤ ਕਰਕੇ ਜਿੱਥੇ ਇੱਕ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਤੇ ਕਈ ਇਮਾਰਤਾਂ ਦਾ ਨੁਕਸਾਨ ਵੀ ਹੋ ਰਿਹਾ ਹੈ, ਉੱਥੇ ਨਾਲ ਹੀ ਦੂਜੇ ਪਾਸੇ ਤਹਿਸੀਲ ਕੰਪਲੈਕਸ 'ਚ ਪਟਵਾਰੀ ਅਤੇ ਕਾਨੂੰਗੋਆਂ ਦੇ ਦਫ਼ਤਰਾਂ ਦੀਆਂ ਛੱਤਾਂ ਤੋਂ ਪਾਣੀ ਟਪਕ ਰਿਹਾ ਹੈ ਤੇ ਅੱਜ ਉਸ ਵੇਲੇ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਜਦੋਂ ਸਬ-ਰਜਿਸਟਰਾਰ ਦਫ਼ਤਰ ਦੀ ਸੀਲਿੰਗ ਡਿਗ ਪਈ, ਪਰ ਇਸ ਦੌਰਾਨ ਕਿਸੇ ਨੂੰ ਵੀ ਕੋਈ ਸੱਟ ਨਹੀਂ ਲੱਗੀ ਤੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ | ਭਾਰੀ ਬਰਸਾਤ ਅਤੇ ਐਨ.ਓ.ਸੀ ਬੰਦ ਹੋਣ ਕਰਕੇ ਅੱਜ ਵੀ ਰਜਿਸਟਰੀਆਂ ਸਮੇਤ ਹੋਰ ਕੰਮ ਘੱਟ ਰਿਹਾ ਹੈ | ਇਸ ਤੋਂ ਇਲਾਵਾ ਵਸੀਕਾ ਨਵੀਸਾਂ ਨੂੰ ਵੀ ਦੋਹਰੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇੱਕ ਪਾਸੇ ਐਨ.ਓ.ਸੀ ਬੰਦ ਹੋਣ ਕਰਕੇ ਰਜਿਸਟਰੀਆਂ ਦਾ ਕੰਮ ਘੱਟ ਗਿਆ ਹੈ ਦੂਜੇ ਪਾਸੇ ਭਾਰੀ ਬਰਸਾਤ ਕਰਕੇ ਉਨ੍ਹਾਂ ਦੇ ਬੂਥਾਂ ਤੋਂ ਵੀ ਪਾਣੀ ਟਪਕ ਰਿਹਾ ਹੈ ਜਿਸ ਕਰਕੇ ਉਨ੍ਹਾਂ ਨੂੰ ਦੋਹਰੀ ਮਾਰ ਪੈ ਰਹੀ ਹੈ | ਲੋਕਾਂ ਦਾ ਵੀ ਕਹਿਣਾ ਹੈ ਕਿ ਜਿਸ ਤਰ੍ਹਾਂ ਬੂਥਾਂ, ਸਰਕਾਰੀ ਦਫ਼ਤਰਾਂ ਦੀਆਂ ਛੱਤਾਂ ਤੋਂ ਪਾਣੀ ਟਪਕ ਰਿਹਾ ਹੈ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਤਰ੍ਹਾਂ ਦੇ ਮੌਸਮ ਦੇ ਆਉਣ ਤੋਂ ਪਹਿਲਾਂ ਉਨ੍ਹਾਂ ਦੀ ਰਿਪੇਅਰ ਕਰਵਾਏ ਤਾਂ ਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੋਈ ਹਾਦਸਾ ਨਾ ਹੋਵੇ |

Ad Position 22
No active advertisement
ਪਿਛਲੀ ਖ਼ਬਰ ਦਕੋਹਾ 'ਚ ਕੁਆਰਟਰਾਂ ਦੀ ਛੱਤ ਡਿਗਣ ਕਾਰਨ ਇੱਕੋ ਪਰਿਵਾਰ ਦੇ ਕਈ ਜੀਅ ਹੋਏ ਜ਼ਖ਼ਮੀ <br/> ਅਗਲੀ ਖ਼ਬਰ ਸੂਬੇ 'ਚ ਹੜ੍ਹਾਂ ਨਾਲ ਹੋਈ ਤਬਾਹੀ ਲਈ ਸੂਬਾ ਸਰਕਾਰ ਜ਼ਿੰਮੇਵਾਰ-ਜਥੇ. ਮਛਿਆਣਾ <br/>
Ad Position 24