05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਬਰਸਾਤ ਕਰਕੇ ਅੱਜ ਵੀ ਵਕੀਲਾਂ ਨੇ ਰੱਖਿਆ ਕੰਮਕਾਜ ਠੱਪ <br/>

Ad Position 21
No active advertisement
ਅਦਾਲਤੀ ਕੰਪਲੈਕਸ ਦੀ ਪਾਰਕਿੰਗ 'ਚ ਖੜ੍ਹੇ ਪਾਣੀ ਦੇ ਉਤਰਨ ਦੀ ਉਡੀਕ ਕਰਦੇ ਹੋਏ ਵਕੀਲ ਰਾਜ ਕੁਮਾਰ ਭੱਲਾ, ਸੰਜੀਵ ਕੰਬੋਜ ਅਤੇ ਹੋਰ | (ਸੱਜੇ) ਅਦਾਲਤੀ ਕੰਪਲੈਕਸ ਦੀ ਬੇਸਮੈਂਟ 'ਚੋਂ ਪਾਣੀ ਦੀ ਨਿਕਾਸੀ ਕੀਤੇ ਜਾਣ ਦੀ ਤਸਵੀਰ | ਤਸਵੀਰਾਂ-ਜੀ.ਪੀ.ਸਿੰਘ <br/> 03-09-2025
ਜਲੰਧਰ, 2 ਸਤੰਬਰ (ਚੰਦੀਪ ਭੱਲਾ)-ਪੰਜਾਬ ਭਰ 'ਚ ਪੈ ਰਹੀ ਭਾਰੀ ਬਰਸਾਤ ਦਾ ਪਾਣੀ ਜਿੱਥੇ ਸ਼ਹਿਰਾਂ ਅਤੇ ਪਿੰਡਾਂ ਨੂੰ ਜਲਥਲ ਕਰ ਰਿਹਾ ਹੈ ਉੱਥੇ ਨਾਲ ਹੀ ਦੂਜੇ ਪਾਸੇ ਬੀਤੇ ਦਿਨ ਤੋਂ ਹੀ ਇਹ ਪਾਣੀ ਅਦਾਲਤੀ ਕੰਪਲੈਕਸ ਦੀ ਬੇਸਮੈਂਟ ਅਤੇ ਪਾਰਕਿੰਗ 'ਚ ਭਰਿਆ ਹੋਇਆ ਹੈ ਜਿਸ ਕਰਕੇ ਕਿਸੇ ਵੀ ਖ਼ਤਰੇ ਨੂੰ ਧਿਆਨ 'ਚ ਰੱਖਦੇ ਹੋਏ ਕੰਪਲੈਕਸ ਦੀ ਸਾਰੀ ਬਿਜਲੀ ਵੀ ਬੰਦ ਕੀਤੀ ਗਈ ਹੈ | ਇਸ ਨਾਲ ਲੋਕਾਂ ਨੂੰ ਹੋਣ ਵਾਲੀ ਮੁਸ਼ਕਿਲ ਨੂੰ ਵੇਖਦੇ ਹੋਏ ਅੱਜ ਵੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ 'ਨੋ ਵਰਕ ਡੇਅ' ਰੱਖਿਆ ਗਿਆ ਤੇ ਕੋਈ ਵੀ ਵਕੀਲ ਅਦਾਲਤ 'ਚ ਨਹੀਂ ਗਿਆ ਇਸ ਕਰਕੇ ਅੱਜ ਵੀ ਨਾ ਕੋਈ ਪੇਸ਼ੀ ਹੋ ਸਕੀ ਤੇ ਨਾ ਹੀ ਕਿਸੇ ਕਿਸਮ ਦੀ ਗਵਾਹੀ ਹੋ ਸਕੀ | ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਦਿੱਤਿਆ ਜੈਨ, ਸਕੱਤਰ ਰੋਹਿਤ ਗੰਭੀਰ, ਸਾਬਕਾ ਪ੍ਰਧਾਨ ਰਾਜ ਕੁਮਾਰ ਭੱਲਾ, ਸੰਜੀਵ ਕੰਬੋਜ ਨੇ ਦੱਸਿਆ ਕਿ ਇਸੇ ਮੁਸ਼ਕਿਲ ਅਤੇ ਸੰਭਾਵੀ ਹੜ੍ਹਾਂ ਦੇ ਹਾਲਾਤਾਂ ਨੂੰ ਵੇਖਦੇ ਹੋਏ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ 'ਚ ਰੱਖਦੇ ਹੋਏ ਬੁੱਧਵਾਰ 3 ਸਤੰਬਰ ਨੂੰ ਵੀ ਬਾਰ ਵਲੋਂ 'ਨੋ ਵਰਕ ਡੇਅ' ਰੱਖਿਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਜਲੰਧਰ 'ਚ 17 ਮੈਡੀਕਲ ਅਫ਼ਸਰਾਂ ਦੀ ਨਿਯੁਕਤੀ, 8 ਨੇ ਕੀਤਾ ਜੁਆਇਨ <br/> ਅਗਲੀ ਖ਼ਬਰ ਡਿਪਟੀ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ ਵਲੋਂ ਭਾਰੀ ਬਰਸਾਤ ਦੇ ਮੱਦੇਨਜ਼ਰ ਹਾਈਵੇ ਦੇ ਪੁਲਾਂ ਦਾ ਨਿਰੀਖਣ <br/>
Ad Position 24