05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਬਾਬਾ ਸ੍ਰੀ ਚੰਦ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ <br/>

Ad Position 21
No active advertisement
ਸਮਾਗਮ ਦੌਰਾਨ ਹੜ੍ਹ ਪੀੜ੍ਹਤਾਂ ਦੀ ਸਹਾਇਤਾ ਲਈ ਕੈਬਨਿਟ ਮੰਤਰੀ ਮਹਿੰਦਰ ਭਗਤ ਨੂੰ 2 ਲੱਖ ਰੁਪਏ ਦਾ ਚੈਂਕ ਭੇਟ ਕਰਦੇ ਹੋਏ ਮਹਾਂ ਮੰਡਲੇਸ਼ਵਰ ਸੁਆਮੀ ਸ਼ਾਤਾ ਨੰਦ, ਗੁਰਸ਼ਰਨ ਸਿੰਘ, ਨਿਤਿਨ ਕੌਹਲੀ, ਐੱਸ.ਡੀ.ਐੱਮ. ਸ਼ਾਇਰੀ ਮਲਹੋਤਰਾ, ਬਾਬਾ ਚਰਨ ਸਿੰਘ ਤੇ ਹੋਰ | ਤਸਵੀਰ ਮੁਨੀਸ਼ <br/> 03-09-2025
ਜਲੰਧਰ, 2 ਸਤੰਬਰ (ਹਰਵਿੰਦਰ ਸਿੰਘ ਫੁੱਲ)-ਉਦਾਸੀਨ ਅਚਾਰਿਆ ਭਗਵਾਨ ਸ੍ਰੀ ਚੰਦ ਜੀ ਦਾ ਪ੍ਰਕਾਸ਼ ਪੁਰਬ ਉਦਾਸੀਨ ਆਸ਼ਰਮ ਗੋਪਾਲ ਨਗਰ ਡੇਰਾ ਪ੍ਰੀਤਮ ਭਵਨ ਜਲੰਧਰ ਵਿਖੇ ਮਹਾਂ ਮੰਡਲੇਸ਼ਵਰ ਸੁਆਮੀ ਸ਼ਾਂਤਾ ਨੰਦ ਦੀ ਦੇਖ ਰੇਖ ਹੇਠ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਕਰਵਾਏ ਸਮਾਗਮ 'ਚ ਵਿਸ਼ੇਸ਼ ਤÏਰ ਪੁੱਜੇ ਬਾਬਾ ਸਰਬਜੋਤ ਸਿੰਘ ਬੇਦੀ (ਗੁਰੂ ਨਾਨਕ ਵੰਸ਼ਜ 17ਵੀਂ ਪੀੜ੍ਹੀ) ਨੇ ਗੁਰੂ ਨਾਨਕ ਸਾਹਿਬ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਦੇ ਜੀਵਨ ਸੰਬੰਧੀ ਵਿਚਾਰਾਂ ਕੀਤੀਆਂ | ਇਸ ਮÏਕੇ ਮਹੰਤ ਪਿ੍ਤਪਾਲ ਸਿੰਘ ਮਿੱਠਾ ਟਿਵਾਣਾ, ਮਹੰਤ ਰਣਜੀਤ ਸਿੰਘ ਗੁਨਿਆਣਾ ਮੰਡੀ, ਸੰਤ ਗੁਰਵਿੰਦਰ ਪਾਲ ਸਿੰਘ ਹਜ਼ਾਰੇ ਵਾਲੇ ਤੇ ਹੋਰ ਬਹੁਤ ਸਾਰੇ ਮਹਾਂਪੁਰਖਾਂ ਨੇ ਹਾਜਰੀ ਭਰੀ | ਸਮਾਗਮ ਦੌਰਾਨ ਸੰਗਤਾਂ ਦੀ ਸੇਵਾ 'ਚ ਬਾਬਾ ਰਾਮ ਦਾਸ, ਬਾਬਾ ਚਰਨਦਾਸ ਸੇਵਾਵਾਂ ਨਿਭਾ ਰਹੇ ਸਨ | ਇਸ ਮੌਕੇ ਪੰਜਾਬ ਦੇ ਮÏਜੂਦਾ ਹਾਲਾਤ ਨੂੰ ਦੇਖਦਿਆਂ ਹੜਾਂ ਦੀ ਮਾਰ ਹੇਠ ਆਏ ਲੋਕਾਂ ਦੀ ਸਹਾਇਤਾ ਲਈ ਸੁਆਮੀ ਸ਼ਾਂਤਾ ਨੰਦ ਨੇ ਪੰਜਾਬ ਸਰਕਾਰ ਨੂੰ 2 ਲੱਖ ਰੁਪਏ ਭੇਟ ਕੀਤੇ¢ ਸਮਾਗਮ 'ਚ ਕੈਬਨਿਟ ਮੰਤਰੀ ਮਹਿੰਦਰ ਭਗਤ, ਨਿਤਨ ਕੋਹਲੀ ਹਲਕਾ ਇਨਚਾਰਜ ਜਲੰਧਰ ਸੈਂਟਰਲ ਅਤੇ ਐੱਸ.ਡੀ.ਐੱਮ ਟੂ ਜਲੰਧਰ ਵਿਸ਼ੇਸ ਤੌਰ 'ਤੇ ਗੁਰੂ ਘਰ ਵਿਖੇ ਹਾਜ਼ਰੀ ਭਰੀ | ਇਸ ਮÏਕੇ ਅਮਰਜੀਤ ਸਿੰਘ ਅਮਰੀ, ਗੁਰਦੀਪ ਸਿੰਘ ਕਾਲੜਾ, ਹਰਪ੍ਰੀਤ ਸਿੰਘ ਅੰਮਿ੍ਤ ਕੰਪਿਊਟਰ, ਗਿਆਨੀ ਗੁਰਮੀਤ ਸਿੰਘ, ਪਿ੍ਤਪਾਲ ਸਿੰਘ, ਗੁਰਸ਼ਰਨ ਸਿੰਘ, ਆਰ.ਐੱਸ ਕਾਲੜਾ ਸੀ.ਏ, ਦਵਿੰਦਰ ਸਿੰਘ ਰਹੇਜਾ, ਗੁਰਕਿਰਪਾਲ ਸਿੰਘ, ਅਸ਼ੋਕ ਮਲਹੋਤਰਾ ਸੀ ਏ, ਕੁਕੂ ਮੱਕੜ, ਰੋਮੀ ਮੱਕੜ, ਜਗਤਾਰ ਸਿੰਘ ਫਿਰੋਜਪੁਰ, ਪ੍ਰੇਮ ਸਿੰਘ, ਅਤਿੰਦਰ ਪਾਲ ਸਿੰਘ, ਗਗਨਦੀਪ ਸਿੰਘ ਕਾਲੜਾ, ਇੰਦਰਪ੍ਰੀਤ ਸਿੰਘ ਨਰੂਲਾ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਨੇ ਹਾਜ਼ਰੀ ਭਰੀ |

Ad Position 22
No active advertisement
ਪਿਛਲੀ ਖ਼ਬਰ ਸਮੱਸਿਆਵਾਂ ਹੱਲ ਕਰਨ ਲਈ ਗੁਲ੍ਹਾਟੀ ਨੇ ਵਾਰਡ ਦਾ ਕੀਤਾ ਦੌਰਾ <br/> ਅਗਲੀ ਖ਼ਬਰ ਸੁਸ਼ੀਲ ਰਿੰਕੂ ਕਈ ਧਾਰਮਿਕ ਸਮਾਗਮਾਂ 'ਚ ਹੋਏ ਸ਼ਾਮਿਲ <br/>
Ad Position 24