ਜਲੰਧਰ, 2 ਸਤੰਬਰ (ਸ਼ਿਵ)-ਪੰਜਾਬ ਵਿਚ ਹੜ੍ਹਾਂ ਦੇ ਪਾਣੀ ਨਾਲ ਹੋਈ ਤਬਾਹੀ ਨੂੰ ਦੇਖਦੇ ਹੋਏ ਆਪਣੇ ਲੋਕਾਂ ਦੀ ਮਦਦ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਬਾਪੂ ਤਰਸੇਮ ਸਿੰਘ ਪਿਤਾ ਭਾਈ ਅੰਮਿ੍ਤਪਾਲ ਸਿੰਘ ਐਮ. ਪੀ. ਸ਼੍ਰੀ ਖਡੂਰ ਸਾਹਿਬ ਆਪਣੇ ਸਾਥੀਆਂ ਸਰਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਮਹਿੰਦਰ ਸਿੰਘ ਬਾਜਵਾ, ਭੁਪਿੰਦਰ ਸਿੰਘ ਮਸੀਂਗਣ, ਅਮਰੀਕ ਸਿੰਘ ਛੀਨਾ, ਜ਼ਿਲ੍ਹਾ ਗੁਰਦਾਸਪੁਰ ਦੇ ਅਬਜ਼ਰਵਰ ਅਜੇਪਾਲ ਸਿੰਘ ਢਿੱਲੋਂ, ਬੀਬੀ ਪਿੰਦੋ ਬਾਸੀ ਅਤੇ ਹੋਰ ਸਾਥੀਆਂ ਸਮੇਤ ਪਿੰਡ ਅਮੀਪੁਰ ਜ਼ਿਲ੍ਹਾ ਗੁਰਦਾਸਪੁਰ ਵਿਚ ਬਣੇ 'ਤੁਹਾਡਾ ਆਪਣਾ ਕੈਂਪ' ਵਿਚ ਪਹੁੰਚ ਕੇ ਹੜ੍ਹ ਪੀੜਤਾਂ ਦਾ ਹਾਲ-ਚਾਲ ਜਾਣਿਆ¢ ਇਸ ਰਾਹਤ ਕੈਂਪ ਤੋਂ ਬਾਪੂ ਜੀ ਤੇ ਸਾਥੀਆਂ ਨੇ ਇੱਕ ਟਰਾਲੀ ਪਸ਼ੂਆਂ ਦਾ ਚਾਰਾ ਤੇ ਦੋ ਟਰਾਲੀਆਂ ਰਾਸ਼ਨ ਦੀਆਂ ਦੀਨਾਨਗਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਰਵਾਨਾ ਕੀਤੀਆਂ¢ ਬਾਪੂ ਤਰਸੇਮ ਸਿੰਘ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਮਹਿੰਦਰ ਸਿੰਘ ਬਾਜਵਾ ਤੇ ਉਨਾਂ ਦੇ ਸਾਥੀਆਂ ਨੇ ਹੜ੍ਹ ਪ੍ਰਭਾਵਿਤ ਇਲਾਕੇ ਡੇਰਾ ਬਾਬਾ ਨਾਨਕ, ਰਮਦਾਸ, ਕਲਾਨÏਰ, ਦੀਨਾਨਗਰ ਤੇ ਇਹਨਾਂ ਨਾਲ ਲੱਗ ਦੇ ਪਿੰਡਾਂ ਵਿਚ ਜਾ ਕੇ ਹਰ ਸਥਿਤੀ ਦਾ ਜਾਇਜ਼ਾ ਲਿਆ | ਲੋਕਾਂ ਦਾ ਹਾਲ ਚਾਲ ਜਾਣਿਆ ਅਤੇ ਹਰ ਤਰ੍ਹਾਂ ਦੀ ਮਦਦ ਕਰਨ ਦਾ ਵਿਸ਼ਵਾਸ ਦਵਾਇਆ¢ ਇਸ ਮÏਕੇ ਪਾਰਟੀ ਦੇ ਆਗੂ ਭੁਪਿੰਦਰ ਸਿੰਘ ਮਸੀਂਗਣ ਨੇ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਅਮੀਪੁਰ ਚ ਬਣੇ ਰਾਹਤ ਕੈਂਪ ਚ ਉਚੇਚੇ ਤÏਰ ਤੇ ਰਾਹਤ ਸਮਗਰੀ ਲੈ ਕੇ ਪਹੁੰਚੇ¢