05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਐੱਸ.ਡੀ.ਐੱਮ. ਫਿਲੌਰ ਨੇ ਬੀਤੀ ਰਾਤ ਸੰਭਾਵੀ ਹੜ੍ਹ ਪ੍ਰਬੰਧਾਂ ਦਾ ਲਿਆ ਜਾਇਜ਼ਾ

Ad Position 21
No active advertisement
ਅਜੀਤ ਡੈਸਕ 03-09-2025
ਫਿਲੌਰ, 2 ਸਤੰਬਰ (ਸਤਿੰਦਰ ਸ਼ਰਮਾ)-ਐੱਸ.ਡੀ.ਐੱਮ ਫਿਲੌਰ ਪਰਲੀਨ ਕੌਰ ਨੇ ਬੀਤੀ ਰਾਤ ਸੰਭਾਵਿਤ ਹੜ੍ਹ ਇਲਾਕਿਆਂ ਦਾ ਦੌਰਾ ਕੀਤਾ | ਉਨ੍ਹਾਂ ਇਲਾਕਾ ਨਿਵਾਸੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹੜ੍ਹ ਵਰਗੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ | ਡੀ.ਸੀ. ਜਲੰਧਰ ਦੀ ਅਗਵਾਈ 'ਚ ਪ੍ਰਸ਼ਾਸਨ ਵਲੋਂ ਰੇਤੇ ਦੀਆਂ ਬੋਰੀਆਂ, ਲੋੜੀਂਦੀ ਮਸ਼ੀਨਰੀ, ਰੈਸਕਿਊ ਟੀਮਾਂ ਤੋਂ ਇਲਾਵਾ ਰਾਹਤ ਕੈਂਪਾਂ, ਤਰਪਾਲਾਂ, ਰਾਸ਼ਨ, ਚਾਰਾ, ਦਵਾਈਆਂ ਸਮੇਤ ਹੋਰ ਲੋੜੀਂਦੇ ਪ੍ਰਬੰਧ ਕੀਤੇ ਹੋਏ ਹਨ | ਉਨ੍ਹਾਂ ਕਿਹਾ ਕਿ ਪੈ ਰਹੀ ਬਾਰਿਸ਼ ਕਰਕੇ ਰੋਪੜ ਹੈਡਵਰਕਸ ਤੋਂ ਸਤਲੁਜ ਦਰਿਆ ਵਿਚ ਪਾਣੀ ਛੱਡਿਆ ਗਿਆ ਹੈ, ਜਿਸ ਕਰਕੇ ਪਾਣੀ ਦੇ ਪੱਧਰ ਵਿਚ ਵਾਧਾ ਹੋ ਸਕਦਾ ਹੈ | ਉਨ੍ਹਾਂ ਅਪੀਲ ਕੀਤੀ ਕਿ ਸਤਲੁਜ ਦਰਿਆ ਦੇ ਕੰਢਿਆਂ ਨੇੜੇ ਜਾਣ ਤੋਂ ਗੁਰੇਜ਼ ਕੀਤਾ ਜਾਵੇ ਅਤੇ ਲੋੜ ਪੈਣ 'ਤੇ ਰਾਹਤ ਕੈਂਪਾਂ 'ਚ ਜਾਇਆ ਜਾ ਸਕਦਾ ਹੈ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰ 'ਤੇ 0181-2224417 ਅਤੇ ਸਬ ਡਵੀਜ਼ਨ ਫਿਲੌਰ 01826-224117 'ਤੇ ਹੜ੍ਹ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ | ਲੋੜ ਪੈਣ 'ਤੇ ਕੋਈ ਵੀ ਵਿਅਕਤੀ ਉਕਤ ਨੰਬਰਾਂ 'ਤੇ ਹੜ੍ਹਾਂ ਸਬੰਧੀ ਜਾਣਕਾਰੀ ਜਾਂ ਸਹਾਇਤਾ ਲਈ ਸੰਪਰਕ ਕਰ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਗਿੱਦੜਪਿੰਡੀ ਰੇਲਵੇ ਪੁਲ ਦੀਆਂ ਕੈਂਚੀਆਂ ਨਾਲ ਜਾ ਲੱਗੇ ਸਤਲੁਜ ਦਰਿਆ ਦੇ ਵਧੇ ਪਾਣੀ ਨੇ ਲੋਹੀਆਂ ਬਲਾਕ ਦੇ ਲੋਕ ਡਰਾਏ <b... ਅਗਲੀ ਖ਼ਬਰ ਪਾਣੀ 'ਚ ਘਿਰੇ ਲੋਹਾਰਾਂ 'ਚ ਫਸੇ ਅੱਠ ਮਜ਼ਦੂਰਾਂ ਨੂੰ ਐੱਨ.ਡੀ.ਆਰ.ਐੱਫ ਦੀ ਟੀਮ ਨੇ ਬਚਾਇਆ <br/>
Ad Position 24